ਹੁਸ਼ਿਆਰਪੁਰ : ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਨੇਤਰੀ ਨੀਤੀ ਤਲਵਾੜ ਨੇ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਿਥੇ ਭਾਰੀ ਬਾਰਿਸ਼ ਕਾਰਨ ਪਾਣੀ ਭਰਨ ਕਾਰਨ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਉਸੇ ਵੇਲੇ ਮੁੰਢਲੀਆਂ ਸਹੂਲਤਾਂ ਉਪਲਬਧ ਕਰਵਾਈਆਂ
ਨੀਤੀ ਤਲਵਾੜ ਨੇ ਵੱਖ ਵੱਖ ਪਿੰਡਾਂ ਦੇ ਦੌਰੇ ਦੌਰਾਨ ਕਿਹਾ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਬੀਤੇ ਦਿਨਾਂ ਵਿੱਚ ਕੱਚੇ ਮਕਾਨਾਂ ਨੂੰ ਪੱਕੇ ਕਰਨ ਦੇ ਪੈਸੇ ਦੇਣ ਵਿੱਚ ਚਰਚਿਤ ਰਿਹਾ ਹੈ ਤੇ ਖਬਰਾਂ ਸੁਣ ਕੇ ਇੰਝ ਲੱਗਦਾ ਸੀ ਕਿ ਇਸ ਵਿਧਾਨ ਸਭਾ ਹਲਕੇ ਵਿੱਚ ਕੋਈ ਮਕਾਨ ਹੁਣ ਕੱਚਾ ਨਹੀਂ ਰਿਹਾ ਪਰ ਮੌਕੇ ਤੇ ਆ ਕੇ ਜੋ ਦੇਖਿਆ ਤਾ ਪਤਾ ਲੱਗਾ ਕਿ ਪਿੰਡਾਂ ਦੇ ਲੋਕਾਂ ਹਲਾਤ ਕੁਝ ਹੋਰ ਹੀ ਤਸਵੀਰ ਬਿਆਨ ਕਰ ਰਹੇ ਹਨ। । ਇਸ ਦੌਰਾਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ, ਜਿਸ ਵਿੱਚ ਰਾਸ਼ਨ, ਪੀਣ ਵਾਲਾ ਪਾਣੀ, ਤਰਪਾਲ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇੱਕ ਮਾਤਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਨੇ ਪ੍ਰਭਾਵਿਤ ਪਰਿਵਾਰਾਂ ਦੀਆਂ ਤੁਰੰਤ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਕਿਹਾ ਕਿ ਆਪਾਂ ਪਹਿਲਾਂ ਪੈਰਾਂ ਤੇ ਆ ਜਾਈਏ ਰਾਜਨੀਤੀ ਫਿਰ ਕਰ ਲਵਾਂਗੇ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਪਰਿਵਾਰਾਂ ਦੇ ਮੁੜ ਵਸੇਬੇ ਦਾ ਕੰਮ ਸੰਭਾਲਣਾ ਪਵੇਗਾ। ਨੀਤੀ ਤਲਵਾੜ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹਾ ਹੈ। ਇਸ ਮੌਕੇ ਉਹਨਾਂ ਦੇ ਨਾਲ ਤਜਿੰਦਰ ਕੌਰ, ਸੋਨੀਆ ਤਲਵਾੜ , ਪ੍ਰੀਆ ਸੈਣੀ, ਕ੍ਰਿਸ਼ਨਾ ਥਾਪਰ, ਮੁਸਕਾਨ ਪਰਾਸ਼ਰ, ਸੁਖਵਿੰਦਰ ਕੌਰ, ਰੇਖਾ ਰਾਣੀ, ਬਨੀਤਾ ਸ਼ਰਮਾ, ਰਾਮ ਰੱਖੀ , ਭੁਪਿੰਦਰ ਸਿੰਘ, ਸੋਨੀ ਸੰਘਾ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਮੌਜੂਦ ਸਨ !