Friday, June 20, 2025

International

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਰੋਜ਼ਾਨਾ 3000 ਲੋਕਾਂ ਨੂੰ ਕਰੋ ਗ੍ਰਿਫ਼ਤਾਰ

May 29, 2025 06:25 PM
SehajTimes

ਅਮਰੀਕਾ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿਚ ਮੌਜੂਦ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ ਡਿਪੋਰਟ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਬਾਅਦ ਅਮਰੀਕਾ ਵਿਚ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਤੌਰ ਤੋਂ ਬਿਨਾਂ ਦਸਤਾਵੇਜ਼ ਬਾਰਡਰ ਪਾਰ ਕਰਨ ਵਾਲਿਆਂ ਖਿਲਾਫ ਮੁਹਿੰਮ ਚਲਾਈ ਹੈ। ਇਨ੍ਹਾਂ ਵਿਚੋਂ ਕਈਆਂ ਨੂੰ ਉਨ੍ਹਾਂ ਦੇ ਦੇਸ਼ ਡਿਪੋਰਟ ਵੀ ਕਰ ਦਿੱਤਾ ਗਿਆ। ਇਕ ਮੀਟਿੰਗ ਵਿਚ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਨੂੰ ਹਰ ਦਿਨ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫਤਾਰੀ ਦੇ ਨਿਰਦੇਸ਼ ਦਿੱਤੇ ਗਏ ਹਨ। ਟਰੰਪ ਦੇ ਕਰੀਬੀ ਸਹਿਯੋਗੀ ਸਟੀਫਨ ਮਿਲਰ ਤੇ ਹੋਮਲੈਂਡ ਸਕਿਓਰਿਟੀ ਕ੍ਰਿਸਟੀ ਨੋ ਐਮ ਨੇ ਮੀਟਿੰਗ ਵਿਚ ਗ੍ਰਿਫਤਾਰੀਆਂ ਦੀ ਗਿਣਤੀ ਵਧਾ ਕੇ 3000 ਰੋਜ਼ਾਨਾ ਕਰਨ ਨੂੰ ਕਿਹਾ ਹੈ। ਇਹ ਗਿਣਤੀ ਅਧਿਕਾਰੀਆਂ ਨੂੰ ਮਿਲੇ ਪਿਛਲੇ ਟਾਰਗੈੱਟ ਤੋਂ ਲਗਭਗ ਤਿੰਨ ਗੁਣਾ ਹੈ। ਮਿਲਰ ਨੇ ਫੀਲਡ ਆਫਿਸ ਡਾਇਰੈਕਟਰ ਤੇ ਸਪੈਸ਼ਲ ਏਜੰਟ ਇੰਚਾਰਜ ਤੋਂ ਡਿਪੋਰਟੇਸ਼ਨ ਦੀ ਗਿਣਤੀ ਵਧਾਉਣ ਲਈ ਕਹਿ ਦਿੱਤਾ ਹੈ। ਮੀਟਿੰਗ ਦੇ ਬਾਅਦ ਅਧਿਕਾਰੀਆਂ ਵਿਚ ਇਹ ਡਰ ਬੈਠ ਗਿਆ ਹੈ ਕਿ ਟਾਰਗੈੱਟ ਪੂਰਾ ਨਾ ਕਰਨ ‘ਤੇ ਉਨ੍ਹਾਂ ਦੀ ਨੌਕਰੀ ਜਾ ਸਕਦੀ ਹੈ।

Have something to say? Post your comment

 

More in International

ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਰਿਐਕਟਰ ‘ਤੇ ਕੀਤਾ ਹਮਲਾ

ਜਸਬੀਰ ਸਿੰਘ Youtuber ਨੂੰ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ‘ਚ

ਅਮਰੀਕਾ ; ਹਾਰਵਰਡ ਯੂਨੀਵਰਸਿਟੀ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਟਰੰਪ ਨੇ ਲਗਾਈ ਰੋਕ

ਅਮਰੀਕਾ ; ਐਲੋਨ ਮਸਕ ਨੇ ਟਰੰਪ ਦੇ ਵਿਸ਼ੇਸ਼ ਸਲਾਹਕਾਰ ਵਜੋਂ ਦਿੱਤਾ ਅਸਤੀਫਾ

ਭਾਰਤ ; ਪਾਕਿ ਹਾਈ ਕਮਿਸ਼ਨ ਦੇ ਇੱਕ ਹੋਰ ਅਧਿਕਾਰੀ ਨੂੰ ਦੇਸ਼ ਛੱਡਣ ਦੇ ਹੁਕਮ

ਟਰੰਪ ਨੇ ਬਣਾਇਆ ਨਵਾਂ ਕਾਨੂੰਨ ; ਅਮਰੀਕਾ ‘ਚ ਬਿਨਾਂ ਪੁੱਛੇ ਨਹੀਂ ਸਾਂਝੀ ਹੋ ਸਕੇਗੀ ਕਿਸੇ ਦੀ ਤਸਵੀਰ

ਟਰੰਪ ਦਾ ਫੈਸਲਾ ‘ਅਮਰੀਕਾ ‘ਚ ਟਰੱਕ ਚਲਾਉਣਾ ਹੈ ਤਾਂ ਸਿੱਖਣੀ ਹੋਵੇਗੀ ਅੰਗਰੇਜ਼ੀ

ਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦ

UK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

ਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼