Wednesday, May 15, 2024

International

ਕੋਰੋਨਾ (Corona) ਨੂੰ ਖ਼ਤਮ ਕਰਨ ਲਈ ਲੋਕਾਂ ਦੀ 70 ਫ਼ੀ ਸਦੀ ਵੈਕਸੀਨੇਸ਼ਨ (Vaccination) ਜ਼ਰੂਰੀ : ਵਿਸ਼ਵ ਸਿਹਤ ਸੰਗਠਨ

May 29, 2021 01:26 PM
SehajTimes

ਜੇਨੇਵਾ : ਦੇਸ਼ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਕੋਰੋਨਾਵਾਇਰਸ (Coronavirus) ਨੇ ਤਬਾਹੀ ਲਿਆਂਦੀ ਹੋਈ ਹੈ। ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਕੋਰੋਨਾਵਾਇਰਸ ਨੂੰ ਲੈ ਕੇ ਸਾਹਮਣੇ ਆ ਰਹੀਆਂ ਹਨ ਇਸ ਦੇ ਚਲਦਿਆਂ ਵਿਸ਼ਵ ਸਿਹਤ ਸੰਗਠਨ ਦੇ ਯੂਰਪੀਅਨ ਡਾਇਰੈਕਟਰ ਨੇ ਇਕ ਚਿਤਾਵਨੀ ਜਾਰੀ ਕੀਤੀ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਜਦੋਂ ਤਕ 70 ਫ਼ੀ ਸਦੀ ਲੋਕਾਂ ਦੇ ਕੋਰੋਨਾ ਦਾ ਟੀਕਾ ਨਹੀਂ ਲਗਦਾ ਉਦੋਂ ਤਕ ਇਹ ਬੀਮਾਰੀ ਪਿਛਾ ਨਹੀਂ ਛੱਡੇਗੀ। ਉਨ੍ਹਾਂ ਉਦਾਹਰਣ ਦਿੰਦਿਆਂ ਦਸਿਆ ਕਿ ਜਿਵੇਂ ਬੀ 1617 ਵੈਰੀਐਂਟ ਬੀ117 ਦੇ ਮੁਕਾਬਲੇ ਜ਼ਿਆਦਾ ਟਰਾਂਸਮਿਸਏਬਲ ਹੈ ਅਤੇ ਬੀ 117 ਪਿਛਲੇ ਸਾਲ ਵਾਲੇ ਵੈਰੀਐਂਟ ਦੇ ਮੁਕਾਬਲੇ ਜ਼ਿਆਦਾ ਟਰਾਂਸਮਿਸਏਬਲ ਸੀ।
ਵਿਸ਼ਵ ਸਿਹਤ ਸੰਗਠਨ ਦੇ ਯੂਰਪੀਅਨ ਰੀਜ਼ਨਲ ਦੇ ਡਾਇਰੈਕਟਰ ਹੈਂਸ ਕਲੂਗ ਨੇ ਕਿਹਾ ਕਿ ਸਾਨੂੰ ਟੀਕਿਆਂ ਦੀ ਗਿਣਤੀ ਵਿਚ ਵਾਧਾ ਕਰਨ ਦੀ ਜ਼ਰੂਰੀ ਹੈ ਅਤੇ ਨਾਲ ਹੀ ਟੀਕਾਕਰਨ ਦੇ ਕੰਮ ਵਿਚ ਤੇਜ਼ੀ ਲਿਆਉਣੀ ਹੋਵੇਗੀ ਤਾਂ ਇਸ ਲਈ ਖ਼ਤਰਨਾਕ ਵਾਇਰਸ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਵਿਚ ਮਾਸਕ ਪ੍ਰਤੀ ਜਾਗਰੂਕਤਾ ਲਿਆਉਣੀ ਬਹੁਤ ਹੀ ਜ਼ਰੂਰੀ ਹੈ ਅਤੇ ਸਮਾਜਿਕ ਦੂਰੀ ਵੱਲ ਖ਼ਾਸ ਧਿਆਨ ਦੇਣਾ ਹੋਵੇਗਾ।
ਵਿਸ਼ਵ ਸਿਹਤ ਸੰਗਠਨ ਦੇ ਇਕ ਹੋਰ ਐਮਰਜੈਂਸੀ ਚੀਫ਼ ਮਾਈਕਲ ਰਿਆਨ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਮਹਾਂਮਾਰੀ ਨੂੰ ਰਾਜਨੀਤੀ ਨਾਲ ਨਾ ਜੋੜ ਕੇ ਦੇਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਵਾਇਰਸ ਨਾਲ ਲੜਨ ਲਈ ਵਿਗਿਆਨੀਆਂ ਨੂੰ ਰਾਜਨੀਤੀ ਵਾਲਿਆਂ ਮੁੱਦਿਆਂ ਤੋਂ ਅਲੱਗ ਹੋ ਕੇ ਸੋਚਣਾ ਹੋਵੇਗਾ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਵਿਆਹ ਸਮਾਗਮ ਉਤੇ ਡਿਗਿਆ ਆਸਮਾਨੀ ਕਹਿਰ, 7 ਦੀ ਗਈ ਜਾਨ

ਇਸ ਖ਼ਬਰ ਸਬੰਧੀ ਕੁਮੈਂਟ ਜ਼ਰੂਰ ਲਿਖੋ

Have something to say? Post your comment