Saturday, November 01, 2025

Haryana

ਮੰਦਭਾਗੀ ਬਿਆਨ ਲਈ ਅਰਵਿੰਦ ਕੇਜਰੀਵਾਲ ਹਰਿਆਣਾ ਅਤੇ ਦਿੱਲੀ ਤੋਂ ਮੰਗਣ ਮਾਫ਼ੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

January 29, 2025 08:13 PM
SehajTimes

ਯਮੁਨਾ ਨਦੀ ਵਿਚ ਖੜੇ ਹੋ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖੁਦ ਪਵਿੱਤਰ ਜਲ੍ਹ ਪਿੱਤਾ

ਕੇਂਦਰ ਤੋਂ ਯਮੁਨਾ ਦੀ ਸਫਾਈ ਦੇ ਨਾਂਅ 'ਤੇ ਮਿਲੇ ਸਾਢੇ ਅੱਠ ਹਜਾਰ ਕਰੋੜ ਰੁਪਏ ਦਾ ਨਹੀਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਕੋਲ ਹਿਸਾਬ - ਨਾਇਬ ਸਿੰਘ ਸੈਣੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਸਿਆਸੀ ਸਵਾਰਥ ਸਿੱਦ ਕਰਨ ਲਈ ਲੋਕਾਂ ਵਿਚ ਡਰ ਪੈਦਾ ਕਰਨ ਦਾ ਜੋ ਬਿਆਨ ਦਿੱਤਾ ਹੈ, ਉਹ ਮੰਦਭਾਗੀ ਹੈ। ਇਸ ਤਰ੍ਹਾ ਦੇ ਬਿਆਨ ਦੇ ਕੇ ਨਫਰਤ ਨਾ ਪੈਦਾ ਕਰੋ। ਅਰਵਿੰਦ ਕੇਜਰੀਵਾਲ ਨੂੰ ਇਸ ਬਿਆਨ ਲਈ ਦਿੱਲੀ ਅਤੇ ਹਰਿਆਣਾ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਦ ਨੂੰ ਦਿੱਲੀ-ਹਰਿਆਣਾ ਬੋਰਡ 'ਤੇ ਦਹਿਸਰਾ ਪਿੰਡ ਦੇ ਕੋਲ ਯਮੁਨਾ ਨਦੀ ਦੇ ਚਾਰ ਨੰਬਰ ਪੁਆਇੰਟ ਦਾ ਦੌਰਾ ਕੀਤਾ ਅਤੇ ਪੂਜਾ-ਅਰਚਨਾ ਕਰ ਯਮੁਨਾ ਦਾ ਪਾਣੀ ਪਿੱਤਾ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਹੈ ਕਿ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਯਮੁਨਾ ਵਿਚ ਜਹਿਰ ਮਿਲਾ ਕੇ ਭੇਜਿਆ ਹੈ। ਜਦੋਂ ਕਿ ਵਾਟਰ ਅਥਾਰਿਟੀ ਆਫ ਇੰਡੀਆ ਵੱਲੋਂ ਪਾਣੀ ਦੇ ਜੋ ਸੈਂਪਲ ਲਏ ਗਏ ਹਨ, ਉਸ ਵਿਚ ਕਿਤੇ ਵੀ ਜਹਿਰੀਲੇ ਪਦਾਰਥ ਨਹੀਂ ਮਿਲੇ ਹਨ।

ਅਰਵਿੰਦ ਕੇਜਰੀਵਾਲ ਕਰ ਰਹੇ ਝੂਠ ਦੀ ਸਿਆਸਤ

ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਝੂਠ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਨੇ 10 ਸਾਲ ਪਹਿਲਾਂ ਦਿੱਲੀ ਦੇ ਲੋਕਾਂ ਨਾਲ ਜੋ ਵਾਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਜਹਿਰੀਲੇ ਪਾਣੀ ਦਾ ਬਿਆਨ ਦੇ ਕੇ ਦਰਜ ਭਰਿਆ ਅਤੇ ਡਰ ਪੈਦਾ ਕਰਨ ਵਾਲਾ ਕੰਮ ਕੀਤਾ ਹੈ, ਜੋ ਮੰਦਭਾਵੀ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਪਿਛਲੀ ਵਾਰ ਸੈਂਪਲ ਦੀ ਜਾਂਚ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ਦੀ ਸੀਮਾ ਵਿਚ ਦਾਖਲ ਹੋਣ ਤੋਂ ਪਹਿਲਾਂ ਹਰਿਆਣਾ ਦੀ ਸੀਮਾ 'ਤੇ ਯਮੁਨਾ ਦਾ ਜਲ੍ਹ ਮਾਨਕਾਂ 'ਤੇ ਪੂਰੀ ਤਰ੍ਹਾ ਖਰਾ ਉਤਰਿਆ ਹੈ। ਹਰਿਆਣਾ ਤੋਂ ਦਿੱਲੀ ਦਾ ਸਾਫ ਪਾਣੀ ਜਾ ਰਿਹਾ ਹੈ। ਦਿੱਲੀ ਦੇ ਬਾਅਦ ਪਲਵਲ ਅਤੇ ਫਰੀਦਾਬਾਦ ਵਿਚ ਜਦੋਂ ਹਰਿਆਣਾ ਨੂੰ ਇਹ ਪਾਣੀ ਮਿਲਦਾ ਹੈ, ਉਹ ਬਹੁਤ ਵੱਧ ਖਰਾਬ ਸਥਿਤੀ ਵਿਚ ਹੁੰਦਾ ਹੈ।

ਕੇਂਦਰ ਤੋਂ ਯਮੁਨਾ ਦੀ ਸਫਲਾਈ ਦੇ ਨਾਂਅ 'ਤੇ ਮਿਲੇ ਸਾਢੇ ਅੱਠ ਹਜਾਰ ਕਰੋੜ ਰੁਪਏ ਦਾ ਨਹੀਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਕੋਲ ਹਿਸਾਬ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਰਕਾਰ ਨੇ ਦਿੱਲੀ ਵਿਚ ਪਾਣੀ ਦੀ ਸਫਾਈ ਤੇ ਸੀਵਰੇਜ ਆਦਿ ਲਈ ਸਾਢੇ 8 ਹਜਾਰ ਕਰੋੜ ਰੁਪਏ ਲਏ ਸਨ, ਪਰ ਇਹ ਰਕਮ ਕਿੱਥੇ ਗਈ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਕੋਲ ਇਸ ਦਾ ਕੋਈ ਹਿਸਾਬ ਨਹੀਂ ਹੈ। ਅਰਵਿੰਦ ਕੇਜਰੀਵਾਲ ਨੇ ਟ੍ਰੀਟਮੈਂਅ ਪਲਾਂਟ ਲਗਾ ਕੇ ਸਾਫ ਪਾਣੀ ਯਮੁਨਾ ਵਿਚ ਛੱਡਣ ਦੀ ਦਿਸ਼ਾ ਵਿਚ ਕੋਈ ਕੰਮ ਹੀ ਨਹੀਂ ਕੀਤਾ।

ਉਨ੍ਹਾਂ ਨੇ ਕਿਹਾ ਕਿ 10 ਸਾਲਾਂ ਵਿਚ ਦਿੱਲੀ ਦਾ ਵਿਕਾਸ ਨਹੀਂ ਹੋਇਆ ਅਤੇ ਇਹੀ ਵਜ੍ਹਾ ਹੈ ਕਿ ਥਾਂ-ਥਾਂ ਗਲੀਆਂ ਵਿਚ ਪਾਣੀ ਦਾ ਭਰਾਵ ਹੈ, ਸੀਵਰੇਜ ਸਿਸਟਮ ਠੱਪ ਪਏ ਹਨ। 10 ਸਲਾ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਯਮੁਨਾ ਨਦੀ 'ਤੇ ਖੜੇ ਹੋ ਕੇ ਕਿਹਾ ਸੀ ਕਿ ਉਹ ਇਸ ਨੂੰ ਪਵਿੱਤਰ ਕਰਣਗੇ ਪਰ ਇਸ ਦੇ ਲਈ ਉਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ। ਦਿੱਲੀ ਦੇ ਲੋਕ ਹੁਣ ਚੋਣ ਦਾ ਇੰਤਜਾਰ ਕਰ ਰਹੇ ਹਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਜਿਹਾ ਮੰਦਭਾਗੀ ਬਿਆਨ ਦੇਣ ਲਈ ਅਰਵਿੰਦ ਕੇਜਰੀਵਾਲ ਨੂੰ ਮਾਫੀ ਮੰਗਣੀ ਚਾਹੀਦੀ ਹੈ। ਕੇਜਰੀਵਾਲ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਕਦੀ ਪਰਾਲੀ ਦੇ ਨਾਂਅ 'ਤੇ ਤਾਂ ਕਦੀ ਪਾਣੀ ਦੇ ਨਾਂਅ 'ਤੇ ਹਰਿਆਣਾ 'ਤੇ ਝੂਠੇ ਦੋਸ਼ ਲਗਾਉਂਦੇ ਰਹੇ ਹਨ, ਜਿਨ੍ਹਾਂ ਵਿਚ ਕੋਈ ਸਚਾਈ ਨਹੀਂ ਹੁੰਦੀ ਹੈ।

ਹਰਿਆਣਾ ਤੋਂ ਦਿੱਲੀ ਵਿਚ ਪਾਣੀ ਦੇ ਪ੍ਰਵੇਸ਼ ਸਥਾਨ ਦਹਿਸਰਾ ਪਿੰਡ ਦੇ ਕੋਲ ਯਮੁਨਾ ਨਦੀ ਦੇ ਪੁਆਇੰਟ ਨੰਬਰ ਚਾਰ ਤੋਂ 28 ਜਨਵਰੀ ਦੀ ਅਮੋਨਿਆ ਨਾਈਟ੍ਰੋਜਨ ਰਿੋਪਰਟ ਦੇ ਅਨੁਸਾਰ ਬੀਡੀਐਲ (ਡੀਐਮ=0.5) ਬੀਡੀਐਲ (ਡੀਐਲ-0.5) ਅਤੇ 16 ਜਨਵਰੀ, 2025 ਵਿਚ ਇਹ ਗਿਣਤੀ ਬੀਡੀਐਲ (ਡੀਐਲ=0.5) ਰਿਹਾ ਹੈ। ਇਸ ਤੋਂ ਪਹਿਲਾਂ 17 ਦਸੰਬਰ 2024 ਨੂੰ ਬੀਡੀਐਲ (ਡੀਐਲ=0.5) ਅਤੇ 26 ਨਵੰਬਰ, 2024 ਨੁੰ ਬੀਡੀਐਲ (ਡੀਐਲ=0.5) ਘੱਟ ਰਿਹਾ ਹੈ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ