Sunday, November 02, 2025

Education

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੜਿੱਕ ਸਕੂਲ ਵਿਖੇ ਯੋਗਾ ਤੇ ਧਿਆਨ ਕੈਂਪ ਲਗਾਇਆ

December 19, 2024 03:00 PM
SehajTimes

ਮੋਗਾ : ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸਟੇਟ ਕੌਂਸਲ ਫਾਰ ਐਜ਼ੂਕੇਸ਼ਨਲ ਰਿਸਰਚ ਅਤੇ ਟਰੇਨਿੰਗ ਪੰਜਾਬ ਦੀਆਂ ਸਪੱਸ਼ਟ ਹਦਾਇਤਾਂ ਅਤੇ ਪ੍ਰੋਜੈਕਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਦਿਆਰਥੀਆਂ ਨੂੰ ਸਿਹਤਮੰਦ ਰਹਿਣ  ਲਈ ਅੱਜ ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਜਿਲ੍ਹਾ ਮੋਗਾ ਵਿਖੇ ਯੋਗਾ ਅਤੇ ਧਿਆਨ ਕੈਂਪ ਲਗਾਇਆ ਗਿਆ। ਇਸ ਕੈਂਪ  ਵਿੱਚ ਜਿਲ੍ਹਾ ਮੋਗਾ ਦੇ ਪ੍ਰਸਿੱਧ ਯੋਗਾ ਟਰੇਨਰ ਗਗਨਦੀਪ ਕੌਰ ਗਿੱਲ ਜੋ ਕਿ ਗਗਨ ਡਾਂਸ ਅਤੇ ਯੋਗ ਅਕੈਡਮੀ ਵੀ ਚਲਾ ਰਹੇ ਹਨ, ਆਪਣੇ ਟੀਮ ਮੈਂਬਰਾਂ ਅਰਵਿੰਦਰਪਾਲ ਸਿੰਘ ਗਿੱਲ, ਸਿਮਰਜੀਤ ਕੌਰ, ਹਰਪ੍ਰੀਤ ਕੌਰ ਅਤੇ ਆਰਤੀ ਸ਼ਰਮਾ ਦੇ ਨਾਲ ਪਹੁੰਚੇ,ਉਹਨਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਰਹਿਣ ਲਈ ਕਈ ਤਰ੍ਹਾਂ ਦੇ ਯੋਗ ਆਸਨ ਕਰਵਾਏ। ਵਿਦਿਆਰਥੀਆਂ ਨੇ ਵੀ ਬਹੁਤ ਅੱਛੇ  ਢੰਗ ਨਾਲ ਯੋਗ ਆਸਨ ਕੀਤੇ ਅਤੇ ਸਿੱਖੇ। ਉਹਨਾਂ ਨੇ  ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰਹਿਣ ਲਈ ਅਤੇ ਬੀਮਾਰੀਆਂ ਤੋਂ ਬਚਾਅ ਅਤੇ ਛੁਟਕਾਰਾ ਪਾਉਣ ਵਾਲੇ ਬੜੇ ਦਿਲਚਸਪ ਯੋਗ ਕਰਵਾਏ। ਸਾਰੇ  ਵਿਦਿਆਰਥੀਆ ਨੂੰ ਯੋਗ ਕਰਨ ਤੋਂ ਬਾਅਦ ਕੇਲਿਆ ਨਾਲ ਬਣਾਈ ਹੋਈ ਮਿਸ਼ਨ ਤੰਦਰੁਸਤ ਰੰਗੋਲੀ ਵਿੱਚੋ ਖਾਣ ਲਈ ਕੇਲੇ ਦਿੱਤੇ ਗਏ ਤਾਂ ਕਿ ਉਹਨਾਂ ਨੂੰ ਫਟਾਫਟ ਊਰਜਾ ਮਿਲ ਸਕੇ।ਗਗਨਦੀਪ ਕੌਰ ਗਿੱਲ ਨੇ ਵੀ ਆਪਣੇ ਦੁਆਰਾ ਲਿਆਂਦੇ ਹੋਏ ਬਿਸਕੁਟ ਬੱਚਿਆਂ ਨੂੰ ਵੰਡੇ। ਸਕੂਲ ਇੰਚਾਰਜ ਗੁਰਜੀਤ ਕੌਰ ਨੇ ਗਗਨਦੀਪ ਕੌਰ ਗਿੱਲ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਬੱਚਿਆਂ ਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ ਇਸ ਨਾਲ ਉਹਨਾਂ ਦਾ ਸਰੀਰ ਅਤੇ ਦਿਮਾਗ ਠੀਕ ਰਹਿੰਦਾ ਹੈ। ਇਸ ਸਾਰੇ ਪ੍ਰੋਗਰਾਮ ਨੂੰ ਮਿਸ਼ਨ ਤੰਦਰੁਸਤ ਨੋਡਲ ਇੰਚਾਰਜ ਮੈਡਮ ਨੀਲਮ ਰਾਣੀ ਅਤੇ ਮਿਸ਼ਨ ਤੰਦਰੁਸਤ ਦੇ ਟੀਮ ਮੈਂਬਰ ਲੈਕਚਰਾਰ ਜਤਿੰਦਰਪਾਲ ਸਿੰਘ ,ਮੈਡਮ ਹਰਜੀਤ ਕੌਰ, ਮੈਡਮ ਪਲਕ ਗੁਪਤਾ, ਸ਼੍ਰੀ  ਗੁਰਦੀਪ ਸਿੰਘ ਜੀ ਅਤੇ ਸਾਰੇ ਹੀ ਸਟਾਫ ਦੇ ਸਹਿਯੋਗ ਨਾਲ ਬਹੁਤ ਵਧੀਆ ਤਰੀਕੇ ਨਾਲ ਸੰਪੰਨ ਕੀਤਾ ਗਿਆ।ਇਸ ਸਮੇਂ ਸਾਰਾ ਚੜਿੱਕ  ਸਕੂਲ ਦਾ ਸਟਾਫ਼ ਵੀ ਹਾਜਰ ਸੀ।

Have something to say? Post your comment

 

More in Education

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਚੰਗੀ ਕਾਰਗੁਜ਼ਾਰੀ ਦਿਖਾਈ 

ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਜਯੋਤੀ ਸ਼ਰਮਾ ਨੇ ਸੰਗੀਤ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿ਼ਆ

ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 29 ਅਕਤੂਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

IISER ਮੋਹਾਲੀ ਵੱਲੋਂ ਆਪਣਾ 19ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਸਰਕਾਰੀ ਮਹਿੰਦਰਾ ਕਾਲਜ ਦੇ ਰੈਗੂਲਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

ਪੰਜਾਬੀ ਯੂਨੀਵਰਸਿਟੀ ਦੇ ਜੀਵ-ਵਿਗਿਆਨ ਵਿਭਾਗ ਨੇ ਮਨਾਇਆ 58ਵਾਂ ਸਥਾਪਨਾ ਦਿਵਸ

ਪੰਜਾਬ ਦੀਆਂ ਚਾਰ ਸਰਕਾਰੀ ਯੂਨੀਵਰਸਿਟੀਆਂ ਤੋਂ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਦਾ ਦੌਰਾ

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ CBSE ਵੱਲੋਂ ਅਧਿਆਪਕਾਂ ਲਈ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ

ਪੰਜਾਬ ਦੇ ਸਾਰੇ ਵਿਦਿਅਕ ਅਦਾਰੇ 7 ਸਤੰਬਰ ਤੱਕ ਬੰਦ ਰਹਿਣਗੇ: ਹਰਜੋਤ ਬੈਂਸ

ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ‘ਚ ਵੜਿਆ ਪਾਣੀ