ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਜਯੋਤੀ ਸ਼ਰਮਾ ਵੱਲੋਂ ਸੰਗੀਤ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿ਼ਆ ਗਿਆ। ਇਸ ਮੌਕੇ ਵਿਭਾਗ ਦੇ ਡਾ. ਯਸ਼ਪਾਲ ਸ਼ਰਮਾ (ਸਾਬਕਾ ਡੀਨ, ਅਕਾਦਮਿਕ ਮਾਮਲੇ) ਡਾ.ਜਸਪਾਲ ਦਿਓਲ (ਡੀਨ ਫ਼ੈਕਲਟੀ ਆਰਟਸ ਐਂਡ ਕਲਚਰ) ਡਾ. ਰਾਜਿੰਦਰ ਸਿੰਘ ਗਿੱਲ(ਡਾਇਰੈਕਟਰ ਡਾਇਸਪੋਰਾ) ਡਾ. ਅੰਬਾਲਿਕਾ ਜੈਕਬ (ਮੁਖੀ,ਫਾਈਨ ਆਰਟਸ), ਡਾ. ਨਿਵੇਦਿਤਾ ਉੱਪਲ(ਸੀਨੀਅਰ ਪ੍ਰੋਫ਼ੈਸਰ) ਡਾ. ਕਵਿਤਾ ਸਿੰਘ (ਪ੍ਰੋਫ਼ੈਸਰ ਫਾਈਨ ਆਰਟਸ ਵਿਭਾਗ), ਡਾ. ਮਨਮੋਹਨ ਸ਼ਰਮਾ, ਡਾ. ਹਰਜੀਤ ਸਿੰਘ, ਡਾ. ਰਿਸ਼ਪਾਲ ਸਿੰਘ ( ਸਹਾਇਕ ਪ੍ਰੋਫ਼ੈਸਰ) ਸੈਂਟਰਲ ਯੂਨੀਵਰਸਿਟੀ ਬਠਿੰਡਾ ਤੋਂ ਅਤੇ ਸਾਬਕਾ ਮੁਖੀ ਡਾ. ਅਲੰਕਾਰ ਸਿੰਘ (ਸੰਗੀਤ ਵਿਭਾਗ) ਵਿਸ਼ੇਸ਼ ਰੂਪ ਵਿਚ ਵਧਾਈ ਦੇਣ ਲਈ ਪਹੁੰਚੇ।
ਡਾ. ਜਯੋਤੀ ਸ਼ਰਮਾ ਪਿਛਲੇ 20 ਸਾਲ ਤੋਂ ਇਸ ਵਿਭਾਗ ਵਿਚ ਅਧਿਆਪਨ ਕਾਰਜ ਕਰ ਰਹੇ ਹਨ।ਉਨ੍ਹਾਂ ਦੇ ਕੁੱਲ 14 ਖੋਜ-ਪੱਤਰ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹ ਸ਼ਾਸਤਰੀ ਸੰਗੀਤ ਦੇ ਖੇਤਰ ਵਿਚ ਅਕਾਸ਼ਵਾਣੀ ਦੇ ਪ੍ਰਵਾਨਿਤ ਕਲਾਕਾਰ ਹਨ ਅਤੇ ਵੱਖ-ਵੱਖ ਚੈਨਲਾਂ ਉਪਰ ਆਪਣੀ ਪੇਸ਼ਕਾਰੀਆਂ ਦੇ ਚੁੱਕੇ ਹਨ।
ਡਾ. ਜਯੋਤੀ ਸ਼ਰਮਾ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਸੰਗੀਤ ਵਰਗੀ ਨਿਵੇਕਲੀ ਕਲਾ ਦਾ ਮੂਲ ਰੂਪ ਸਥਾਪਿਤ ਰੱਖਦਿਆਂ ਇਸ ਦਾ ਉੱਚ ਅਕਾਦਮਿਕ ਪੱਧਰ ਕਾਇਮ ਰੱਖਣਾ ਹੈ ਜਿਸ ਤਹਿਤ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਉਪਰ ਜ਼ੋਰ ਦਿੱਤਾ ਜਾਵੇਗਾ।