Saturday, May 18, 2024

Haryana

ਮਹਿਲਾਵਾਂ ਦੀ ਸੁਰੱਖਿਆ ਮਜਬੂਤੀਕਰਣ ਮੋਦੀ ਦੀ ਗਾਰੰਟੀ ਹੈ : ਪ੍ਰਧਾਨ ਮੰਤਰੀ

March 06, 2024 07:45 PM
SehajTimes

ਮੁੱਖ ਮੰਤਰੀ ਨੇ ਕਰਨਾਲ ਵਿਚ ਪ੍ਰਬੰਧਿਤ ਲਖਪਤੀ ਦੀਦੀ ਮਹਾਸਮੇਲਨ ਵਿਚ ਕੀਤੀ ਸ਼ਿਰਕਤ

ਹਰਿਆਣਾ ਵਿਚ 3 ਲੱਖ ਲੱਖਪਤੀ ਦੀਦੀ ਬਨਾਉਣ ਦਾ ਟੀਚਾ, 5000 ਮਹਿਲਾਵਾਂ ਨੂੰ ਦਿੱਤਾ ਜਾਵੇਗਾ ਡਰੋਨ ਦੀ ਸਿਖਲਾਈ - ਮੁੱਖ ਮੰਤਰੀ

ਮਹਿਲਾਵਾਂ , ਭੈਣਾਂ ਕੋਈ ਵੀ ਗੱਲ ਮੇਰੇ ਤਕ ਪਹੁੰਚਾਉਣ, ਤੁਹਾਡਾ ਭਰਾ ਮਨੋਹਰ ਲਾਲ ਹਮੇਸ਼ਾ ਤੁਹਾਡੇ ਲਈ ਤਿਆਰ ਹੈ - ਮੁੱਖ ਮੰਤਰੀ

ਮੋਦੀ ਜੀ ਦੀ ਗਾਰੰਟੀ ਤਹਿਤ ਸੱਭ ਕੰਮ ਪੂਰੇ ਕਰਨ ਦਾ ਹਰਿਆਣਾ ਸਰਕਾਰ ਦਿਵਾਉਂਦੀ ਹੈ ਭਰੋਸਾ - ਮਨੋਹਰ ਲਾਲ

ਚੰਡੀਗੜ੍ਹ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ 3 ਕਰੋੜ ਮਹਿਲਾਵਾਂ -ਭੈਣਾਂ ਨੁੰ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ। ਪਿੰਡ-ਪਿੰਡ ਵਿਚ ਜਦੋਂ ਲੱਖਪਤੀ ਦੀਦੀ ਬਣੇਗੀ ਤਾਂ ਪਿੰਡ ਦੀ ਤਸਵੀਰ ਅਤੇ ਤਕਦੀਰ ਬਦਲ ਜਾਵੇਗੀ। ਮਹਿਲਾਵਾਂ ਦੀ ਸੁਰੱਖਿਆ ਮਜਬੂਤੀਕਰਣ ਮੋਦੀ ਦੀ ਗਾਰੰਟੀ ਹੈ। ਅੱਜ ਜਿਲ੍ਹਾ ਕਰਨਾਲ ਵਿਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਚ ਪ੍ਰਬੰਧਿਤ ਲੱਖਪਤੀ ਦੀਦੀ ਮਹਾਸਮੇਲਨ ਨੂੰ ਵਰਚੂਅਲੀ ਸੰਬੋਧਿਤ ਕਰਦੇ ਹੋਏ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਵਿਚ 1 ਕਰੋੜ ਮਹਿਲਾਵਾਂ ਨੁੰ ਲੱਖਪਤੀ ਦੀਦੀ ਬਨਾਉਣ ਵਿਚ ਸਫਲ ਹੋ ਚੁੱਕੇ ਹਨ। ਇੰਨ੍ਹਾਂ ਹੀ ਨਹੀਂ, ਮੁਦਰਾ ਯੋਜਨਾ ਤਹਿਤ ਬਿਨ੍ਹਾਂ ਗਾਰੰਟੀ ਦੇ ਕਰਜਾ ਲੈ ਕੇ ਸਵੈ ਰੁਜਗਾਰ ਸਥਾਪਿਤ ਕਰਨ ਵਿਚ ਵੀ ਮਹਿਲਾਵਾਂ ਅੱਗੇ ਹਨ। ਉਨ੍ਹਾਂ ਨੇ ਕਿਹਾ ਕਿ ਨਮੋ ਡਰੋਨ ਦੀਦੀ ਯੋਜਨਾ ਤਹਿਤ ਵੀ ਮਹਿਲਾਵਾਂ ਨੂੰ ਡਰੋਨ ਪਾਇਲਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੁੰ ਡਰੋਨ ਵੀ ਦਿੱਤੇ ਜਾਣਗੇ। ਇਸ ਦੀ ਵਰਤੋ ਖੇਤੀਬਾੜੀ ਖੇਤਰ ਵਿਚ ਹੋਵੇਗੀ ਜਿਸ ਨਾਲ ਨਾ ਸਿਰਫ ਖੇਤੀਬਾੜੀ ਆਧੁਨਿਕ ਹੋਵੇਗੀ ਤਾਂ ਉੱਥੇ ਭੈਣਾਂ ਨੂੰ ਵੱਧ ਆਮਦਨ ਵੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਚਲਾਈ, ਜਿਸ ਤੋਂ ਲੱਖਾਂ ਬੇਟੀਆਂ ਦਾ ਜੀਵਨ ਅਸੀਂ ਬਚਾਇਆ ਹੈ। ਮਹਿਲਾਵਾਂ ਦੇ ਲਈ ਕਈ ਭਲਾਈਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਵਿਕਸਿਤ ਭਾਰਤ ਬਨਾਉਣ ਲਈ ਭਾਰੀ ਸ਼ਕਤੀ ਨੂੰ ਵੱਧ ਤੋਂ ਵੱਧ ਮੌਕੇ ਦੇਣਾ ਜਰੂਰੀ ਹਨ ਅਤੇ ਇਸ ਦਿਸ਼ਾ ਵਿਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

ਹਰਿਆਂਣਾ ਵਿਚ 3 ਲੱਖ ਲੱਖਪਤੀ ਦੀਦੀ ਬਨਾਉਣ ਦਾ ਟੀਚਾ, 5000 ਮਹਿਲਾਵਾਂ ਨੂੰ ਦਿੱਤਾ ਜਾਵੇਗਾ ਡਰੋਨ ਦੀ ਸਿਖਲਾਈ - ਮੁੱਖ ਮੰਤਰੀ ਮਨੋਹਰ ਲਾਲ

ਰਾਜ ਪੱਧਰੀ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖੁਸ਼ਕਿਸਮਤੀ ਵਾਲਾ ਹੈ, ਜਦੋਂ ਦੇਸ਼ ਦੀ ਅੱਧੀ ਆਬਾਦੀ ਮਤਲਬ ਮਹਿਲਾਵਾਂ ਦੀ ਭਲਾਈ ਤਹਿਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜਿਸ ਤਰ੍ਹਾ ਦੀ ਯੋਜਨਾਵਾਂ ਬਣਾਈਆਂ ਹਨ, ਅਜਿਹਾ ਵਿਚਾਰ ਕਦੀ ਕਿਸੇ ਦੇ ਮਨ ਵਿਚ ਨਹੀਂ ਆਇਆ ਸੀ ਅਤੇ ਅੱਜ ਲੱਖਪਤੀ ਦੀਦੀ ਮਹਾਸਮੇਲਨ ਵਜੋ ਇਸ ਪ੍ਰੋਗ੍ਰਾਮ ਦਾ ਪ੍ਰਬੰਧ ਆਪਣੇ ਆਪ ਵਿਚ ਅਨੌਚਾ ਪ੍ਰੋਗ੍ਰਾਮ ਹੈ। ਉਨ੍ਹਾਂ ਨੇ ਲੱਖਪਤੀ ਦੀਦੀ ਯੋਜਨਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਹਰਿਆਣਾ ਵਿਚ 132 ਸਥਾਨਾਂ 'ਤੇ ਇਹ ਪ੍ਰੋਗ੍ਰਾਮ ਉਲੀਕੇ ਗਏ ਹਨ ਅਤੇ ਪ੍ਰਧਾਨ ਮੰਤਰੀ ਦੇ ਲੱਖਪਤੀ ਦੀਦੀ ਬਨਾਉਣ ਦੇ ਟੀਚੇ ਵਿਚ ਹਰਿਆਣਾ ਵੱਲੋਂ ਵੀ ਸਹਿਭਾਗਤਾ ਕੀਤੀ ਜਾਵੇਗੀ। ਹਰਿਆਣਾ ਵਿਚ 3 ਲੱਖ ਭੈਣਾਂ ਨੂੰ ਲੱਖਪਤੀ ਦੀਦੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਰਾਜ ਵਿਚ 5000 ਭੈਣਾਂ ਨੁੰ ਡਰੋਨ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਪਹਿਲੇ ਪੜਾਅ ਵਿਚ 500 ਸਵੈ ਸਹਾਇਤਾ ਸਮੂਹਾਂ ਨੂੰ ਚੋਣ ਕੀਤਾ ਗਿਆ ਹੈ ਅਤੇ ਹਰ ਗਰੁੱਪ ਵਿਚ 10 ਮਹਿਲਾਵਾਂ ਨੂੰ ਡਰੋਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਪ੍ਰੋਗ੍ਰਾਮ ਤਹਿਤ 102 ਭੈਣਾਂ ਨੂੰ ਡਰੋਨ ਦੀ ਟ੍ਰੇਨਿੰਗ ਪ੍ਰਦਾਨ ਕਰ ਕੇ ਵੱਖ-ਵੱਖ ਵਿਭਾਗਾਂ ਵਿਚ ਕੰਮ ਵੀ ਦਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਮਾਤਰਸ਼ਕਤੀ ਜਦੋਂ ਲੱਖਪਤੀ ਦੀਦੀ ਬਣੇਗੀ, ਤਾਂ ਉਹ ਇਕ ਮਾਂ, ਭੈਣ, ਪਤਨੀ ਆਦਿ ਵਜੋ ਪੂਰੇ ਪਰਿਵਾਰ ਦਾ ਸਹਿਯੋਗ ਕਰੇਗੀ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਵਿਚ ਬਹਾਦੁਰੀ, ਸਮਰਪਣ ਦਾ ਭਾਵ ਹੁੰਦਾ ਅਤੇ ਪਰਿਵਾਰ ਦੀ ਧੂਰੀ ਵੀ ਮਹਿਲਾਵਾਂ ਹੀ ਹੁੰਦੀਆਂ ਹਨ, ਇਸ ਲਈ ਮਾਤਰਸ਼ਕਤੀ ਨੁੰ ਅੱਗੇ ਵਧਾਉਣ ਨਾਲ ਪੂਰਾ ਪਰਿਵਾਰ ਅੱਗੇ ਵੱਧਦਾ ਹੈ। ਇਕ ਮਹਿਲਾ ਸਿਖਿਅਤ ਅਤੇ ਮਜਬੂਤ ਹੋ ਕੇ 3 ਪੀੜੀਆਂ ਨੁੰ ਮਜਬੂਤ ਕਰਨ ਦਾ ਕੰਮ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਅੱਜ ਲਗਭਗ 55,000 ਸਵੈ ਸਹਾਇਤਾ ਸਮੂਹ ਬਣੇ ਹੋਏ ਹਨ, ਜਿਨ੍ਹਾਂ ਤੋਂ ਲਗਭਗ 6 ਲੱਖ ਮਹਿਲਾਵਾਂ ਜੁੜੀਆਂ ਹੋਈਆਂ ਹਨ। ਇੰਨ੍ਹਾਂ ਸਮੂਹਾਂ ਵੱਲੋਂ ਉਤਪਾਦ ਬਣਾਏ ਜਾਂਦੇ ਹਨ ਅਤੇ ਉੀ ਆਪਣੀ ਆਜੀਵਿਕਾ ਕਮਾਉਂਦੇ ਹਨ। ਪਰ ਇੰਨ੍ਹਾਂ ਉਤਪਾਦਾਂ ਨੂੰ ਵੇਚਣ ਲਈ ਬਾਜਾਰ ਦੀ ਪਹੁੰਚ ਜਰੂਰੀ ਹੈ, ਇਸ ਲਈ ਅਸੀਂ ਐਲਾਨ ਕੀਤਾ ਹੈ ਕਿ ਹਰ ਸ਼ਹਿਰ ਤੇ ਕਸਬੇ ਵਿਚ ਸਾਂਝਾ ਬਾਜਾਰ ਸਥਾਪਿਤ ਕੀਤੇ ਜਾਣਗੇ, ਜਿੱਥੇ ਸਵੈ ਸਹਾਇਤਾ ਸਮੂਹ ਆਪਣੇ ਉਤਪਾਦ ਵੇਚ ਸਕਦੇ ਹਨ। 23 ਫਰਵਰੀ, 2024 ਨੁੰ ਬਜਟ ਭਾਸ਼ਨ ਵਿਚ ਇਹ ਐਲਾਨ ਕੀਤਾ ਸੀ ਅਤੇ 24 ਫਰਵਰੀ, 2024 ਨੁੰ ਹੀ ਕਰਨਾਲ ਵਿਚ ਸਾਂਝਾ ਬਾਜਾਰ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ। ਫਤਿਹਾਬਾਦ ਵਿਚ ਵੀ ਸਾਂਝਾ ਬਾਜਾਰ ਬਣ ਕੇ ਤਿਆਰ ਹੋ ਗਿਆ ਹੈ, ਉਸ ਦਾ ਵੀ ਜਲਦੀ ਉਦਘਾਟਨ ਕੀਤਾ ਜਾਵੇਗਾ। ਇੰਨ੍ਹਾਂ ਹੀ ਨਹੀਂ, ਮਾਲ ਬਚਾਉਣ ਦੇ ਲਈ ਬੱਸ ਅੱਡੇ 'ਤੇ ਵੀ ਸਰਕਾਰੀ ਦੁਕਾਨਾਂ ਪ੍ਰਾਥਮਿਕਤਾ 'ਤੇ ਮਹਿਲਾਵਾਂ, ਸਵੈ ਸਹਾਇਤਾ ਸਮੁਹਾਂ ਨੂੰ ਅਲਾਟ ਕੀਤੀ ਜਾ ਰਹੀ ਹੈ।

ਮਹਿਲਾਵਾਂ ਨੁੰ ਛੋਟੇ ਉਦਯੋਗ ਸਥਾਪਿਤ ਕਰਨ ਲਈ ਗਾਰੰਟੀ ਫਰੀ ਕਰਜਾ ਲਈ 200 ਕਰੋੜ ਰੁਪਏ ਦਾ ਵੈਂਚਰ ਕੈਪੀਟਲ ਫੰਡ ਦਾ ਕੀਤਾ ਪ੍ਰਾਵਧਾਨ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮਹਿਲਾਵਾਂ ਛੋਟੇ ਉਦਯੋਗ ਸਥਾਪਿਤ ਕਰਨ ਵਿਚ ਅੱਗੇ ਵੱਧ ਰਹੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੁੰ ਕਰਜਾ ਲੈਣ ਦੀ ਜਰੂਰਤ ਪੈਂਦੀ ਹੈ, ਜਿਸ ਦੇ ਲਈ ਉਨ੍ਹਾਂ ਨੇ ਗਾਰੰਟੀ ਦੇਣੀ ਪੈਂਦੀ ਹੈ। ਇਸ ਨਾਲ ਰਾਹਤ ਦੇਣ ਲਈ ਇਸ ਵਾਰ ਦੇ ਬਜਟ ਵਿਚ ਵੇਂਚਰ ਕੈਪੀਟਲ ਫੰਡ ਵਜੋ 200 ਕਰੋੜ ਰੁਪਏ ਸਿਰਫ ਗਾਰੰਟੀ ਉਪਲਬਧ ਕਰਵਾਉਣ ਲਈ ਪ੍ਰਾਵਧਾਨ ਕੀਤਾ ਗਿਆ ਹੈ, ਤਾਂ ਚੋ ਮਹਿਲਾਵਾਂ ਨੁੰ ਕਰਜਾ ਦੇ ਲਈ ਗਾਰੰਟੀ ਨਾ ਦੇਣੀ ਪਵੇ। ਇੰਨ੍ਹਾਂ ਹੀ ਨਹੀਂ, ਸਵੈ ਸਹਾਇਤਾ ਸਮੂਹਾਂ ਨੂੰ 5 ਲੱਖ ਰੁਪਏ ਤਕ ਦਾ ਵਿਆਜ ਮੁਕਤ ਕਰਜਾ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਇੱਥੇ ਕਿਸਾਨਾਂ ਨੁੰ ਡਰੋਨ ਦੀ ਬਹੁਤ ਵੱਧ ਜਰੂਰਤ ਪੈਣ ਵਾਲੀ ਹੈ। ਹੁਣ ਤਕ ਕਿਸਾਨ ਆਪਣੇ ਮੋਢੇ 'ਤੇ ਮਸ਼ੀਨ ਲਗਾ ਕੇ ਖੇਤੀ ਵਿਚ ਯੂਰਿਆ ਦਾ ਛਿੜਕਾਅ ਕਰਦਾ ਹੈ। ਹੁਣ ਨੈਨੌ ਯੂਰਿਆ ਯਾਨੀ ਲਿਕਿਵਿਤ ਯੂਰਿਆ ਦੇ ਛਿੜਕਾਓ ਲਈ ਡਰੋਨ ਦੀ ਬਹੁਤ ਵੱਡੀ ਮੰਗ ਵੱਧ ਰਹੀ ਹੈ। ਹੁਣ ਇਹ ਕੰਮ ਸਾਡੀ ਭੈਣਾ ਕਰਣਗੀਆਂ। 5000 ਡਰੋਨ ਵੀ ਦਿੱਤੇ ਜਾਣਗੇ ਅਤੇ ਪਿੰਡ-ਪਿੰਡ ਦੇ ਅੰਦਰ ਮਹਿਲਾਵਾਂ ਦੀ ਆਜੀਵਿਕਾ ਵਧੇਗੀ। ਇੰਨ੍ਹਾਂ ਹੀ ਨਹੀਂ, ਟ੍ਰੇਡਿਕ ਵਿਵਸਥਾ, ਖਨਨ, ਅਵੈਧ ਕਲੋਨੀਆਂ ਦੇ ਸਰਵੇ ਕਰਨ ਲਈ ਵਿਭਾਗਾਂ ਨੁੰ ਵੀ ਡਰੋਨ ਦੀ ਜਰੂਰਤ ਹੈ ਅਤੇ ਇਹ ਡਰੋਨ ਹੁਣ ਸਾਡੀ ਲੱਖਪਤੀ ਦੀਦੀ ਚਲਾਉਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਬੇਟੀ ਬਚਾਓ-ਬੇਟੀ ਪੜਾਓ ਦਾ ਜੋ ਮੁਹਿੰਮ ਅਸੀਂ ਚਲਾਈ, ਉਸ ਦੇ ਬਹੁਤ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਸਿਖਿਆ, ਖੇਡ, ਵਿਗਿਆਨ ਆਦਿ ਹਰ ਖੇਤਰ ਵਿਚ ਅੱਜ ਕੁੜੀਆਂ ਸੱਭ ਤੋਂ ਅੱਗੇ ਹਨ। ਬੇਟੀਆਂ ਨੁੰ ਸਿਖਿਆ ਗ੍ਰਹਿਣ ਕਰਨ ਲਈ ਵੱਧ ਦੂਰੀ ਤੈਅ ਨਾ ਕਰਨੀ ਪਵੇ, ਇਸ ਦੇ ਲਈ ਅਸੀਂ ਹਰ 20 ਕਿਲੋਮੀਟਰ ਵਿਚ ਇਕ ਕਾਲਜ ਸਥਾਪਿਤ ਕਰਨ ਦੇ ਆਪਣੇ ਟੀਚੇ ਨੁੰ ਪੂਰਾ ਕਰ ਲਿਆ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਵਿਚ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾ ਰਿਹਾ ਹੈ। ਅਸੀਂ ਸੂਬੇ ਵਿਚ 32 ਮਹਿਲਾ ਥਾਨੇ ਖੋਲੇ ਹਨ। ਅਸੀਂ ਮਹਿਲਾਵਾਂ ਦੇ ਸਨਮਾਨ ਲਈ ਕਾਰਜ ਕਰ ਰਹੇ ਹਨ। ਸਾਡੀ ਸਰਕਾਰ ਮਹਿਲਾਵਾਂ ਨੂੰ ਅਪੀਲ ਕਰਦੀ ਹੈ ਕਿ ਕਭੀ ਨਾ ਸਹੀਏ, ਖੁੱਲ ਕਰ ਕਹੀਏ ਮਤਲਬ ਕਿਸੇ ਵੀ ਗਲਤ ਗੱਲ ਨੁੰ ਨਾ ਸਹਿਣ ਅਤੇ ਆਪਣੇ ਮਨ ਤੋਂ ਇਹ ਭਾਵ ਕੱਢ ਦੇਣ ਕਿ ਤੁਹਾਡੀ ਗੱਲ ਕੌਣ ਸੁਣੇਗਾ ਤਾਂ ਤੁਸੀ ਕੋਈ ਵੀ ਗੱਲ ਮੇਰੇ ਤਕ ਪਹੁੰਚਾਉਣ, ਤਹਾਡਾ ਭਰਾ ਮਨੋੋਹਰ ਲਾਲ ਹਮੇਸ਼ਾ ਤੁਹਾਡੇ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗਾਰੰਟੀ ਦਿੱਤੀ ਹੈ ਅਤੇ ਮੋਦੀ ਜੀ ਦੀ ਗਾਰੰਟੀ ਸੱਪ ਕੰਮ ਪੂਰਾ ਕਰਨ ਦਾ ਹਰਿਆਣਾ ਸਰਕਾਰ ਭਰੋਸਾ ਦਿਵਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੀ ਆਮਦਨ ਵਧਾਉਣ ਲਈ ਪਹਿਲੀ ਵਾਰ 33 ਫੀਸਦੀ ਰਾਸ਼ਨ ਦੀ ਦੁਕਾਨਾਂ ਸਿਰਫ ਮਹਿਲਾਵਾਂ ਦੇ ਲਈ ਰਾਖਵਾਂ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ, ਇਸ ਵਾਰ ਦੇ ਬਜਟ ਵਿਚ ਐਲਾਨ ਕੀਤਾ ਗਿਆ ਹੈ ਕਿ ਸੂਬੇ ਵਿਚ ਨਵੇਂ 1 ਹਜਾਰ ਹਰ-ਹਿਤ ਸਟੋਰ ਖੋਲੇ ਜਾਣਗੇ ਅਤੇ ਉਨ੍ਹਾਂ ਵਿਚ 1 ਲੱਖ ਰੁਪਏ ਤੋਂ ਘੱਟ ਆਮਦਨ ਵਾਲੀ ਮਹਿਲਾਵਾਂ ਨੂੰ ਪ੍ਰਾਥਮਿਕਤਾ 'ਤੇ ਹਰ-ਹਿਤ ਸਟੋਰ ਦਿੱਤੇ ਜਾਣਗੇ। ਉਨ੍ਹਾਂ ਨੇ ਮਹਿਲਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਨਾਲ ਲਗਦੇ ਜਿਲ੍ਹਿਆਂ ਵਿਚ ਨਸ਼ੇ ਦੀ ਸਮਸਿਆ ਵੱਧ ਰਹੀ ਹੈ, ਇਸ ਲਈ ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ ਨਸ਼ਾ ਤੋਂ ਦੂਰ ਰੱਖਣ ਵਿਚ ਮਹਿਲਾਵਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ ਅਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ। ਮਹਾਸਮੇਲਨ ਨੁੰ ਲੋਕਸਭਾ ਸਾਂਸਦ ਤੇ ਭਾਜਪਾ ਸੂਬਾ ਪ੍ਰਧਾਨ ਨਾਇਬ ਸੈਨੀ, ਸਾਂਸਦ ਸੰਜੈ ਭਾਟਿਆ, ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾਸ ਮਿਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਮਰੇਂਦਰ ਕੌਰ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ 'ਤੇ ਮਹਿਲਾ ਨੇ ਡਰੋਨ ਉੜਾ ਕੇ ਵੀ ਦਿਖਾਇਆ। ਸਮੇਲਨ ਵਿਚ ਰਾਜਸਭਾ ਸਾਂਸਦ ਕ੍ਰਿਸ਼ਣ ਪੰਵਾਰ, ਵਿਧਾਇਕ ਰਾਮਕੁਮਾਰ ਕਸ਼ਪ, ਹਰਵਿੰਦਰ ਕਲਿਆਣ, ਧਰਮਪਾਲ ਗੋਂਦਰ ਸਮੇਤ ਵੱਡੀ ਗਿਣਤੀ ਵਿਚ ਮਹਿਲਾਵਾਂ ਮੌਜੂਦ ਰਹੀਆਂ।

Have something to say? Post your comment

 

More in Haryana

ACB ਦੀ ਟੀਮ ਨੇ ਜੇਈ ਨੂੰ 20000 ਰੁਪਏ ਦੀ ਰਿਸ਼ਵਤ ਲੈਂਦੇ ਕੀਤਾ ਗਿਰਫਤਾਰ

ਹਰਿਆਣਾ ਵਿਚ ਸਰਵਿਸ ਵੋਟਰ ਦੀ ਗਿਣਤੀ 1 ਲੱਖ 11 ਹਜਾਰ ਤੋਂ ਹੈ ਵੱਧ : ਅਨੁਰਾਗ ਅਗਰਵਾਲ

ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਅਧਰਾਧਿਕ ਰਿਕਾਰਡ ਕਰਨ ਪਬਲਿਕ : ਚੋਣ ਅਧਿਕਾਰੀ

ਵਾਤਾਵਰਣ ਅਤੇ ਭੂਮੀ ਸੁਰੱਖਿਆ ਲਈ ਪੌਧਾਰੋਪਣ ਜਰੂਰੀ

ਹਰਿਆਣਾ ਵਿਚ ਜਬਤ ਕੀਤੀ ਗਈ 11.50 ਕਰੋੜ ਰੁਪਏ ਦੀ ਨਗਦੀ

ਹਰਿਆਣਾ ਕੈਬਨਿਟ ਨੇ ਹਰਿਆਣਾ ਪੁਲਿਸ ਜਿਲ੍ਹਾ (ਆਮ ਕਾਡਰ) ਵਿਚ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਪਰਸੋਨਲਸ ਦਾ ਮਰਜ ਨਿਯਮ, 2024 ਨੂੰ ਦਿੱਤੀ ਮੰਜੂਰੀ

ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ

ਸੂਬੇ ਵਿਚ ਲੋਕਸਭਾ ਚੋਣ ਵਿਚ 20031 ਚੋਣ ਕੇਂਦਰਾਂ ਦੀ ਕੀਤੀ ਜਾਵੇਗੀ ਵੈਬਕਾਸਟਿੰਗ : ਅਨੁਰਾਗ ਅਗਰਵਾਲ

ਜਿਲ੍ਹਾ ਚੋਣ ਆਈਕਨ ਦੇ ਸੈਲਫੀ ਪੁਆਇੰਟ ਵੋਟਰਾਂ ਨੂੰ ਕਰ ਰਹੇ ਹਨ ਆਕਰਸ਼ਿਤ : ਅਨੁਰਾਗ ਅਗਰਵਾਲ

ਪੁਲਿਸ ਮਹਾਨਿਦੇਸ਼ਕ ਸ਼ਤਰੁਜੀਤ ਕਪੂਰ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਪ੍ਰਬੰਧਿਤ