ਉਨ੍ਹਾਂ ਦਾ ਸੁਪਨਾ ਹੈ ਕਿ 2027 ਤੋਂ ਬਾਅਦ ਹਲਕਾ ਉੱਤਰੀ ਦੀ ਤਸਵੀਰ ਅਜਿਹੀ ਬਦਲੇ, ਜਿੱਥੇ ਲੋਕ ਮਜਬੂਰ ਨਹੀਂ, ਸਗੋਂ ਮਜ਼ਬੂਤ ਹੋਣ। ਅਕਸ਼ੈ ਸ਼ਰਮਾ ਨੇ ਕਿਹਾ ਕਿ ਉਹ ਸਿਰਫ਼ ਚੋਣਾਂ ਦੇ ਸਮੇਂ ਲੋਕਾਂ ਵਿਚਕਾਰ ਨਜ਼ਰ ਆਉਣ ਵਾਲੇ ਆਗੂ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਦਾ ਯਤਨ ਹੈ ਕਿ ਲੋਕਾਂ ਨਾਲ ਉਨ੍ਹਾਂ ਦਾ ਰਿਸ਼ਤਾ ਚੋਣਾਂ ਤੋਂ ਬਾਅਦ ਵੀ ਇਸੇ ਤਰ੍ਹਾਂ ਕਾਇਮ ਰਹੇ। ਉਨ੍ਹਾਂ ਕਿਹਾ ਕਿ ਅੱਜ ਉਹ ਭੈਣਾਂ ਤੋਂ ਸਿਰਫ਼ ਰੱਖੜੀ ਦਾ ਧਾਗਾ ਹੀ ਨਹੀਂ, ਸਗੋਂ ਉਨ੍ਹਾਂ ਦਾ ਭਰੋਸਾ ਅਤੇ ਆਸ਼ੀਰਵਾਦ ਲੈ ਕੇ ਅੱਗੇ ਵਧ ਰਹੇ ਹਨ।