ਸੁਨਾਮ ਦੀ ਗਗਨਦੀਪ ਕੌਰ ਨੇ ਬਿਹਾਰ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਵੇਟ ਲਿਫਟਿੰਗ ਮੁਕਾਬਲੇ ਵਿੱਚ ਤਾਂਬੇ ਦਾ ਤਗਮਾ ਜਿੱਤਿਆ
ਸੁਨਾਮ ਦੀ ਗਗਨਦੀਪ ਕੌਰ ਨੇ ਬਿਹਾਰ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਵੇਟ ਲਿਫਟਿੰਗ ਮੁਕਾਬਲੇ ਵਿੱਚ ਤਾਂਬੇ ਦਾ ਤਗਮਾ ਜਿੱਤਿਆ। ਸੁਨਾਮ ਦੇ ਵੇਟ ਲਿਫਟਿੰਗ ਸੈਂਟਰ ਵਿੱਚ ਪ੍ਰੈਕਟਿਸ ਕਰਦੀ ਗਗਨਦੀਪ ਪਹਿਲਾਂ ਵੀ ਰਾਸ਼ਟਰੀ ਪੱਧਰ 'ਤੇ ਮੱਲਾਂ ਮਾਰ ਚੁੱਕੀ ਹੈ। ਮਨਦੀਪ ਸਿੰਘ ਸੁਨਾਮ ਡੀ ਪੀ ਈ ਅਤੇ ਖੇਡ ਲੇਖਕ, ਕੋਚ ਜਸਪਾਲ ਸਿੰਘ ਅਤੇ ਗੁਰਦੀਪ ਸਿੰਘ ਨੇ ਗਗਨਦੀਪ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।