ਰੋਟਰੀ ਕਲੱਬ ਸੁਨਾਮ ਦੇ ਸੀਨੀਅਰ ਮੈਂਬਰ ਨੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲਕੇ ਗਹਿਰੇ ਦੁੱਖ ਦਾ ਕੀਤਾ ਪ੍ਰਗਟਾਵਾ
ਸੁਨਾਮ ਦੇ ਨਾਮਵਰ ਉਦਯੋਗਪਤੀ ਅਤੇ ਰੋਟਰੀ ਕਲੱਬ ਸੁਨਾਮ ਦੇ ਸੀਨੀਅਰ ਮੈਂਬਰ ਸੁਰਜੀਤ ਸਿੰਘ ਗਹੀਰ ਨੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲਕੇ ਅਕਾਲੀ ਸਿਆਸਤ ਦੇ ਬਾਬਾ ਬੋਹੜ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।