Friday, May 03, 2024

International

ਤਾਲਿਬਾਨੀਆਂ ਨੇ ਕੁਆਰੀਆਂ ਕੁੜੀਆਂ ’ਤੇ ਲਗਾਈਆਂ ਕਈ ਹੋਰ ਪਾਬੰਦੀਆਂ

January 23, 2024 01:51 PM
SehajTimes

ਅਫ਼ਗਾਨਿਸਤਾਨ : ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਔਰਤਾਂ ਵਿਰੁਧ ਜ਼ੁਲਮ ਵਧਦੇ ਜਾ ਰਹੇ ਹਨ। ਸੋਮਵਾਰ ਨੂੰ ਪ੍ਰਕਾਸ਼ਿਤ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਤਾਲਿਬਾਨ ਅਫਗਾਨ ਅਣਵਿਆਹੀਆਂ ਔਰਤਾਂ ਦੇ ਕੰਮ ,ਯਾਤਰਾ ਅਤੇ ਸਿਹਤ ਦੇਖਭਾਲ ਤੱਕ ਪਹੁੰਚ ’ਤੇ ਪਾਬੰਦੀ ਲਗਾ ਰਿਹਾ ਹੈ। ਇੱਕ ਘਟਨਾ ਵਿੱਚ, ਉਪ ਅਤੇ ਨੈਤਿਕਤਾ ਮੰਤਰਾਲੇ ਦੇ ਅਧਿਕਾਰਿਆਂ ਨੇ ਇੱਕ ਔਰਤ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਕਿਸੇ ਸਿਹਤ ਸਹੂਲਤ ਵਿੱਚ ਆਪਣੀ ਨੌਕਰੀ ਰੱਖਣਾ ਚਾਹੁੰਦੀ ਹੈ ਤਾਂ ਊਸਨੂੰ ਵਿਆਹ ਕਰਾਉਣਾ ਪਵੇਗਾ। ਇਹ ਵੀ ਕਿਹਾ ਕੀ ਅਣਵਿਆਹੀ ਔਰਤ ਲਈ ਕੰਮ ਕਰਨਾ ਅਣਉਚਿੱਤ ਹੈ। ਸ਼ੁਰੂਆਤੀ ਤੌਰ ’ਤੇ ਵਧੇਰੇ ਉਦਾਰਵਾਦੀ ਸ਼ਾਸਨ ਦਾ ਵਾਅਦਾ ਕਰਨ ਦੇ ਬਾਵਜੂਦ, ਤਾਲਿਬਾਨ ਨੇ 2021 ਵਿੱਚ ਸੱਤਾ ਸੰਭਾਲਨ ਤੋਂ ਬਾਅਦ ਜਨਤਕ ਜੀਵਨ ਦੇ ਜ਼ਿਆਦਾਤਰ ਖੇਤਰਾਂ ਵਿੱਚ ਔਰਤਾਂ ’ਤੇ ਪਾਬੰਦੀ ਲਗਾਉਣ ਅਤੇ ਛੇਵੀਂ ਜਮਾਤ ਤੋਂ ਬਾਅਦ ਲੜਕੀਆਂ ਨੂੰ ਸਕੂਲ ਜਾਣ ਤੋਂ ਰੋਕਣ ਵਾਲੇ ਕਠੋਰ ਨਿਯਮਾਂ ਦੀ ਇੱਕ ਲੜੀ ਪੇਸ਼ ਕਰਕੇ ਸੱਤਾ ਸੰਭਾਲੀ ਹੈ। ਤਾਲਿਬਾਨ ਨੇ ਬਿਊਟੀ ਪਾਰਲਰ ਵੀ ਬੰਦ ਕਰ ਦਿਤੇ ਹਨ ਅਤੇ ਡਰੈਸ ਕੋਡ ਲਾਗੂ ਕਰਨਾ ਸ਼ੁਰੂ ਕਰ ਦਿਤਾ ਹੈ, ਜਿਸ ਤਹਿਤ ਜੇਕਰ ਔਰਤਾਂ ਹਿਸਾਬ ਜਾਂ ਸਿਰ ਦਾ ਸਕਾਰਫ਼ ਪਾਏ ਬਿਨਾਂ ਬਾਹਰ ਆਂਉਦਿਆਂ ਹਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਦਾਂ ਹੈ। ਮਈ 2022 ਵਿੱਚ ਤਾਲਿਬਾਨ ਨੇ ਇੱਕ ਫ਼ੁਰਮਾਨ ਜਾਰੀ ਕੀਤਾ ਜਿਸ ਵਿੱਚ ਔਰਤਾਂ ਨੂੰ ਸਿਰਫ ਆਪਣੀਆਂ ਅੱਖਾਂ ਦਿਖਾਉਣ ਦੀ ਲੋੜ ਸੀ ਅਤੇ ਉਨ੍ਹਾਂ ਨੂੰ ਸਿਰ ਤੋਂ ਪੈਰਾਂ ਤੱਕ ਬੁਰਕਾ ਪਹਿਨਣ ਦੀ ਸਿਫ਼ਾਰਸ਼ ਕੀਤੀ ਗਈ ਸੀ, ਜੋ ਤਾਲਿਬਾਨ ਦੇ ਪਿਛਲੇ ਸ਼ਾਸਨ ਦੌਰਾਨ 1996 ਅਤੇ 2001 ਵਿਚਕਾਰ ਪਾਬੰਦੀਆਂ ਵਾਂਗ ਸੀ। ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਤਕ ਦੀ ਇੱਕ ਰਿਪੋਰਟ ਵਿੱਚ ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਕਿਹਾ ਕਿ ਤਾਲਿਬਾਨ ਉਨ੍ਹਾਂ ਅਫ਼ਗਾਨ ਔਰਤਾਂ ’ਤੇ ਸ਼ਿਕੰਜਾ ਕੱਸ ਰਿਹਾ ਹੈ ਜੋ ਬਿਨਾਂ ਕਿਸੇ ਮਰਦ ਸਰਪ੍ਰਸਤ ਦੇ ਸਨ। ਅਫ਼ਗਾਨਿਸਤਾਨ ਵਿੱਚ ਮਰਦਾਂ ਦੀ ਸਰਪ੍ਰਸਤੀ ਬਾਰੇ ਕੋਈ ਅਧਿਕਾਰਤ ਕਾਨੂੰਨ ਨਹੀਂ ਹੈ, ਪਰ ਤਾਲਿਬਾਨ ਨੇ ਕਿਹਾ ਹੈ ਕਿ ਔਰਤਾਂ ਬਿਨਾਂ ਕਿਸੇ ਮਰਦ ਨਾਲ ਘੁੰਮਣ ਜਾਂ ਇੱਕ ਖਾਸ ਦੂਰੀ ਦੀ ਯਾਤਰਾ ਨਹੀਂ ਕਰ ਸਕਦੀਆਂ ਹਨ। ਸਮਾਚਾਰ ਏਜੰਸੀ ਏਪੀ ਅਨੁਸਾਰ ਔਰਤਾਂ ਨੂੰ ਗਰਭ ਨਿਰੋਧਕ ਖ਼ਰੀਦਣ ਲਈ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ’ਤੇ ਤਾਲਿਬਾਨ ਦੁਆਰਾ ਅਧਿਕਾਰਤ ਤੌਰ ’ਤੇ ਪਾਬੰਦੀ ਨਹੀਂ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ’ਤੇ ਟਿਪੱਣੀ ਲਈ ਮੰਤਰਾਲੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Have something to say? Post your comment