ਮਾਲੇਰਕੋਟਲਾ : ਪੰਜਾਬ ਦੇ ਸਭ ਤੋਂ ਨਵੇਂ, ਨਿੱਕੇ ਤੇ 23ਵੇਂ ਜ਼ਿਲ੍ਹੇ ਮਾਲੇਰਕੋਟਲਾ ਨੂੰ 67ਵੀਂ ਪੰਜਾਬ ਰਾਜ ਪੱਧਰੀ (ਅੰਤਰ ਜ਼ਿਲ੍ਹਾ) ਖੇਡਾਂ: ਕਿੱਕ ਬਾਕਸਿੰਗ ਚੈਂਪਿਅਨਸ਼ਿਪ (ਅੰਡਰ-14, 17, 19) ਦੀ ਮੇਜਬਾਨੀ ਕਰਨ ਦਾ ਸੁੱਭ ਮੌਕਾ ਮਿਲਿਆ ਹੈ, ਜਿਸਦੇ ਸਬੰਧ ਵਿੱਚ ਇੱਕ ਉਦਘਾਟਨੀ ਸਮਾਗਮ ਦਾ ਆਯੋਜਨ ਬਹੁਤ-ਹੀ ਧੂਮ-ਧਾਮ ਨਾਲ ਡੀ.ਈ.ਓ. (ਸੈ.ਸਿੱ.) ਜਸਵਿੰਦਰ ਕੌਰ ਅਤੇ ਡੀ.ਈ.ਓ. (ਐ.ਸਿੱ.) ਮੁਹੰਮਦ ਖਲੀਲ ਦੇ ਪ੍ਰਬੰਧਨ ਹੇਂਠ ਦਿ ਟਾਊਨ ਸਕੂਲ, ਪਿੰਡ ਬਾਲੇਵਾਲ ਵਿਖੇ ਕੀਤਾ ਗਿਆ।
ਡੀ.ਈ.ਓ. (ਸੈ.ਸਿੱ.) ਜਸਵਿੰਦਰ ਕੌਰ ਨੇ ਸਮੂਹ ਮਹਿਮਾਨਾਂ ਦਾ ਸੁਆਗਤ ਕੀਤਾ। ਮੁਹੰਮਦ ਖ਼ਲੀਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡ ਵਿਦਿਆਰਥੀ ਦੇ ਜੀਵਨ ਵਿੱਚ ਖਾਸ ਮਹੱਤਵ ਰੱਖਦੇ ਹਨ। ਇਹ ਮਨੁੱਖ ਨੂੰ ਸਰੀਰਕ ਤੌਰ ’ਤੇ ਸਿਹਤਮੰਦ ਰੱਖਣ ਦੇ ਨਾਲ-ਨਾਲ ਮਾਨਸਿਕ ਤੇ ਭਾਵਨਾਤਮਕ ਤੌਰ ’ਤੇ ਵੀ ਮਜਬੂਤੀ ਪ੍ਰਦਾਨ ਕਰਦੇ ਹਨ। ਖੇਡਾਂ ਵਿਦਿਆਰਥੀ ਨੂੰ ਚੰਗਾ ਨਾਗਰਿਕ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਇਹ ਨੌਜਨਾਵਾਂ ਨੂੰ ਨਸ਼ਿਆ ਤੋਂ ਦੂਰ ਰੱਖ ਦੀਆਂ ਹਨ। ਮੁਹੰਮਦ ਖ਼ਲੀਲ, ਮੁਹੰਮਦ ਰਫ਼ੀਕ ਅਤੇ ਮੁਜਾਹਿਦ ਅਲੀ ਨੇ ਉਕਤ ਮੁਕਾਬਲੇ ਨੂੰ ਰਸਮੀ ਤੌਰ ’ਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਸ਼ੂਰੂ ਕਰਨ ਦਾ ਐਲਾਨ ਕੀਤਾ। ਮੰਚ ਦਾ ਕੁਸ਼ਲ ਸੰਚਾਲਨ ਮਨਦੀਪ ਸਿੱਘ ਨੇ ਸ਼ਾਂਝੇ ਤੌਰ ’ਤੇ ਕੀਤਾ। ਡੀ.ਈ.ਓ. (ਐ.ਸਿੱ.) ਮੁਹੰਮਦ ਖਲੀਲ ਨੇ ਸਮੂਹ ਆਏ ਹੋਏ ਮਹਿਮਨਾਂ ਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਕਮੇਟੀਆਂ ਦੇ ਮੁੱਖੀ/ਨੌਡਲ ਅਧਿਕਾਰੀ, ਪ੍ਰਿੰਸੀਪਲ ਸਾਹਿਬਾਨ, ਮੁੱਖ ਅਧਿਆਪਕ ਸਾਹਿਬਾਨ ਅਤੇ ਬੀ.ਐੱਨ.ਓ. ਜਾਹਿਦ ਸ਼ਫੀਕ, ਮੁਹੰਮਦ ਅਸਗਰ ਤੇ ਮੁਹੰਮਦ ਇਮਰਾਨ ਆਦਿ ਹਾਜਰ ਸਨ।