ਸੁਨਾਮ : ਟਿੱਬੀ ਰਵਿਦਾਸਪੁਰਾ (ਸੁਨਾਮ) ਵਿਖੇ ਪੀਰ ਬਾਬਾ ਹਜ਼ਰਤ ਕਾਜੀ ਮਾਜੀ ਸ਼ੇਰਾਂ ਵਾਲੇ ਤੇ ਚੌਥਾ ਸਾਲਾਨਾ ਭੰਡਾਰਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਭੰਡਾਰੇ ਵਿੱਚ ਵੱਡੀ ਗਿਣਤੀ ਸੰਗਤਾ ਨੇ ਹਾਜ਼ਰੀ ਭਰੀ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਵਿਸ਼ੇਸ਼ ਤੌਰ ਨਤਮਸਤਕ ਹੋਏ।
ਭੰਡਾਰੇ ਵਿੱਚ ਪਹੁੰਚੇ ਹੋਏ ਮੈਡਮ ਦਾਮਨ ਬਾਜਵਾ ਨੇ ਸਮੂਹ ਸੰਗਤਾਂ ਨੂੰ ਸਾਲਾਨਾ ਭੰਡਾਰੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਅਤੇ ਸਮੂਹ ਪੀਰ ਬਾਬਾ ਕਾਜੀ ਮਾਜੀ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਸਾਨੂੰ ਸੱਦਾ ਦੇ ਕੇ ਪੀਰ ਜੀ ਦੇ ਦਰਬਾਰ ਨਤਮਸਤਕ ਹੋਣ ਦਾ ਮੋਕਾ ਦਿੱਤਾ। ਇਸ ਮੌਕੇ ਮੈਡਮ ਦਾਮਨ ਬਾਜਵਾ ਦਾ ਪੀਰ ਬਾਬਾ ਕਾਜੀ ਮਾਜੀ ਸੇਵਾਦਾਰ ਵੈਲਫੇਅਰ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰ ਮੰਗਤ ਸਿੰਘ, ਸੁੱਖਾ ਸਿੰਘ, ਕ੍ਰਿਸ਼ਨ ਸਿੰਘ, ਗੁਰਮੁੱਖ ਸਿੰਘ ਟਿੱਬੀ, ਅਬਦੁਲ ਰਹਿਮਾਨ, ਪਵਨ ਆਦਿ ਸਮੂਹ ਪੀਰ ਬਾਬਾ ਕਾਜ਼ੀ ਮਾਜੀ ਜੀ ਕਮੇਟੀ ਹਾਜ਼ਰ ਸਨ।