ਸੁਨਾਮ : ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸੁਨਾਮ ਦੇ ਆਗੂਆਂ ਨੇ ਪੰਜਾਬ ਦੇ ਜਨਰਲ ਸਕੱਤਰ ਰਣ ਸਿੰਘ ਮਹਿਲਾਂ ਦੀ ਅਗਵਾਈ ਹੇਠ ਤਹਿਸੀਲ ਦਫਤਰ ਸੁਨਾਮ ਵਿਖੇ ਨਵੇਂ ਆਏ ਤਹਿਸੀਲਦਾਰ ਰਾਜਵਿੰਦਰ ਕੌਰ ਦਾ ਭਰਵਾਂ ਸਵਾਗਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਰਣ ਸਿੰਘ ਮਹਿਲਾਂ ਨੇ ਦੱਸਿਆ ਕਿ ਨਵੇਂ ਆਏ ਤਹਿਸੀਲਦਾਰ ਰਾਜਵਿੰਦਰ ਕੌਰ ਨਾਲ ਨੰਬਰਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ 'ਤੇ ਤਹਿਸੀਲਦਾਰ ਵੱਲੋਂ ਨੰਬਰਦਾਰਾਂ ਦੀਆਂ ਮੰਗਾਂ ਜਲਦ ਮੰਨਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਤਹਿਸੀਲ ਸੁਨਾਮ ਦੇ ਸਕੱਤਰ ਜਗਰਾਜ ਸਿੰਘ ਭੈਣੀ, ਮੀਤ ਪ੍ਰਧਾਨ ਜੱਗਾ ਸਿੰਘ ਜਖੇਪਲ, ਪ੍ਰੈਸ ਸਕੱਤਰ ਅਜਾਇਬ ਸਿੰਘ ਨੀਲੋਵਾਲ, ਹਰਮੇਸ ਸਿੰਘ, ਬਲਵਿੰਦਰ ਸਿੰਘ ਸੁਨਾਮ, ਕ੍ਰਿਸ਼ਨ ਸਿੰਘ ਛਾਹੜ, ਪ੍ਰਗਟ ਸਿੰਘ ਮਹਿਲਾ, ਗੁਰਮੇਲ ਸਿੰਘ ਮੋੜਾ ਅਤੇ ਜਸਪਾਲ ਸਿੰਘ ਖਡਿਆਲ ਰਘਵੀਰ ਸਿੰਘ ਜਵੰਧਾ ਆਦਿ ਨੰਬਰਦਾਰ ਮੌਜੂਦ ਸਨ।