Friday, May 09, 2025
BREAKING NEWS
ਦੇਸ਼ ‘ਚ ਹਾਈ ਅਲਰਟ ਤੋਂ ਬਾਅਦ 27 ਹਵਾਈ ਅੱਡੇ ਬੰਦ, 430 ਉਡਾਣਾਂ ਕੈਂਸਲਭਾਰਤੀ ਫੌਜ ਦਾ ਜਵਾਨ ਪੁੰਛ ‘ਚ ਪਾਕਿਸਤਾਨ ਦੀ ਗੋਲੀਬਾਰੀ ‘ਚ ਹੋਇਆ ਸ਼ਹੀਦਪੰਜਾਬ ‘ਚ ਕਈ ਥਾਂਈਂ Mock Drill ਜਾਰੀਪਟਿਆਲਾ ਵਿੱਚ ਜੰਗ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਹੋਵੇਗਾ ਅਭਿਆਸਪੰਜਾਬ ਦੇ ਸਰਹੱਦੀ ਪਿੰਡ ਹੋਣ ਲੱਗੇ ਖਾਲੀ‘ਅੱਤਵਾਦ ਖ਼ਿਲਾਫ਼ ਪੂਰਾ ਦੇਸ਼ ਇੱਕਜੁੱਟ’-ਆਪ੍ਰੇਸ਼ਨ ਸਿੰਦੂਰ ‘ਤੇ CM ਭਗਵੰਤ ਮਾਨ ਦਾ ਬਿਆਨਭਾਰਤੀ ਫੌਜ ਨੇ ਪਾਕਿਸਤਾਨ ਦਾ JF-17 ਲੜਾਕੂ ਜਹਾਜ਼ ਕੀਤਾ ਢਹਿ-ਢੇਰੀਪੰਜਾਬ ‘ਚ ਕੱਲ ਨੂੰ ਵੱਜਣਗੇ ਸਾਇਰਨ, ਸੂਬੇ ਦੇ 20 ਥਾਵਾਂ ‘ਤੇ ਹੋਵੇਗੀ ਮੌਕ ਡ੍ਰਿਲਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨ

Malwa

ਕਨੇਡਾ ਦਾ ਲੱਡੂ' ਨਾਟਕ ਨਾਲ਼ ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਫੈਸਟੀਵਲ ਸ਼ੁਰੂ

December 04, 2023 10:57 AM
SehajTimes
ਪਟਿਆਲਾ :  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵੱਲੋਂ ਕਰਵਾਏ ਜਾ ਰਹੇ '9ਵੇਂ ਨੋਰ੍ਹਾ  ਰਿਚਰਡ ਥੀਏਟਰ ਫੈਸਟੀਵਲ' ਦਾ ਆਗਾਜ਼ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਨਾਹਰ ਸਿੰਘ ਔਜਲਾ ਦੇ ਲਿਖੇ ਅਤੇ ਡਾ. ਲੱਖਾ ਲਹਿਰੀ ਦੁਆਰਾ ਨਿਰਦੇਸ਼ਿਤ ਨਾਟਕ 'ਕਨੇਡਾ ਦਾ ਲੱਡੂ' ਨਾਲ ਹੋਇਆ। ਮੇਲੇ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਨੋਰ੍ਹਾ ਰਿਚਰਡਜ਼ ਵੱਲੋਂ ਪਾਈ ਪਿਰਤ ਨੂੰ ਅੱਗੇ ਤੋਰਨ ਦੇ ਯਤਨਾਂ ਦੇ ਸੰਦੇਸ਼ ਨਾਲ ਕੀਤਾ।
 
 
ਉਨ੍ਹਾਂ ਕਿਹਾ ਕਿ ਪੰਜਾਬੀ ਨਾਟਕ ਦੀ ਨੱਕੜਦਾਦੀ ਨੋਰ੍ਹਾ ਜੀ ਦੀ ਪੰਜਾਬੀ ਰੰਗਮੰਚ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਨੇ ਅੰਧਰੇਟਾ ਵਿਖੇ ਰਹਿ ਕੇ ਪੰਜਾਬੀ ਨਾਟਕ ਨੂੰ ਪ੍ਰਫੁਲਿਤ ਕੀਤਾ। 
 
 
ਉਹਨਾਂ ਦੀ ਯਾਦ ਵਿੱਚ ਨਾਟਕ ਮੇਲਾ ਕਰਵਾਉਣਾ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। 
 
 
ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਹ ਮੇਲਾ ਸੱਤ ਦਿਨ ਲਈ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੀ ਪਹਿਲੀ ਪੇਸ਼ਕਾਰੀ ਵਜੋਂ ਨਾਹਰ ਸਿੰਘ ਔਜਲਾ ਰਚਿਤ ਨਾਟਕ 'ਕੈਨੇਡਾ ਦਾ ਲੱਡੂ' ਕਲਾ ਭਵਨ ਦੇ ਮੰਚ ਉਪਰ ਲੱਖਾ ਲਹਿਰੀ ਦੀ ਨਿਰਦੇਸ਼ਨਾ ਅਧੀਨ ਪੇਸ਼ ਕੀਤਾ ਗਿਆ।
 
 
ਨਾਟਕ ਰਾਹੀਂ ਪਰਵਾਸੀ ਜੀਵਨ ਦੀ ਹੱਡ ਭੰਨਵੀਂ ਕਮਾਈ ਨਾਲ ਦੋ ਦੋ ਸ਼ਿਫ਼ਟਾਂ ਲਾ ਕੇ ਦਿਖਾਵੇ ਲਈ ਵੱਡਾ ਘਰ ਲੈਣ ਅਤੇ ਲੋੜ ਵੇਲੇ ਬੱਚਿਆਂ ਵਲ ਧਿਆਨ ਨਾ ਦੇਣ ਕਾਰਣ ਕਹਾਣੀ ਵਿਚਲੀਆਂ ਤਿੰਨ ਪੀੜ੍ਹੀਆਂ ਵਲੋਂ ਹੰਢਾਏ ਜਾ ਰਹੇ ਸੰਤਾਪ ਨੂੰ ਕਲਾਤਮਿਕਤਾ ਅਤੇ ਸਾਰਥਕਤਾ ਨਾਲ਼ ਪੇਸ਼ ਕੀਤਾ ਗਿਆ। ਨਾਟਕ ਦੀ ਪੇਸ਼ਕਾਰੀ ਲਾਜਵਾਬ ਰਹੀ ਜਿਸ ਨੇ ਜਿੱਥੇ ਬਹੁਤ ਸਾਰੇ ਦ੍ਰਿਸ਼ਾਂ ਰਾਹੀਂ ਦਰਸ਼ਕਾਂ ਨੂੰ ਖੁੱਲ੍ਹ ਕੇ ਹਸਾਇਆ ਉੱਥੇ ਹੀ ਕੁਝ ਭਾਵਕ ਦ੍ਰਿਸ਼ਾਂ ਰਾਹੀਂ ਹਰ ਅੱਖ ਨੂੰ ਮੱਲੋਮੱਲੀ ਰੋਣ ਲਈ ਮਜਬੂਰ ਵੀ ਕੀਤਾ।
 
 
ਇਸ ਨਾਟਕ ਨੇ ਬਾਹਰੋਂ ਦਿਸਦੀ ਜੀਵਨ ਦੀ ਚਮਕ ਅਤੇ ਸੁਨਹਿਰੀ ਦਿੱਖ ਪਿੱਛੇ ਭੋਗੇ ਜਾ ਰਹੇ ਕਰੂਰ ਸੰਤਾਪ ਨੂੰ ਨੰਗਿਆਂ ਕਰਕੇ ਸਮਾਜ ਨੂੰ ਇਧਰਲੇ ਪੰਜਾਬੀ ਜੀਵਨ ਅਤੇ ਪਰਵਾਸੀ ਜੀਵਨ ਦੇ ਪਾੜੇ ਸੰਬੰਧੀ ਪੇਸ਼ਕਾਰੀ ਰਾਹੀਂ ਬਹੁਤ ਹੀ ਮੁੱਲਵਾਨ ਸੰਦੇਸ਼ ਦਿੱਤਾ ਹੈ। ਸਾਰੇ ਕਲਾਕਾਰਾਂ ਨੇ ਆਪਣੀ ਨਾਟ ਕਲਾ ਰਾਹੀਂ ਨਾਟਕਕਾਰ ਦੇ ਵਾਰਤਾਲਾਪਾਂ ਦੀ ਗੰਭੀਰਤਾ ਅਤੇ ਕਿਤੇ ਕਿਤੇ ਹਾਸ ਰਸ ਰਾਹੀਂ ਭਰਪੂਰ ਵਾਹ-ਵਾਹ ਖੱਟੀ। 
 
 
 
ਨਾਟਕ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਡਾਲਰਾਂ ਦੀ ਦੌੜ ਪਿੱਛੇ ਤਿੰਨਾਂ ਪੀੜ੍ਹੀਆਂ ਦਾ ਜੀਵਨ ਸੱਚ ਵੇਖੇ ਜਾਣ ਦੀ ਲੋੜ। ਨਾਟਕ ਵਿੱਚ ਪੇਸ਼ ਕੀਤਾ ਗਿਆ ਸੱਚ ਪ੍ਰਵਾਸ ਭੋਗਦੇ ਇਹਨਾਂ ਲੋਕਾਂ ਦੇ ਬੁਣੇ ਸੁਪਨਿਆਂ, ਇੱਛਾਵਾਂ ਅਤੇ ਕਿਸੇ ਵੀ ਪੀੜ੍ਹੀ ਲਈ ਜੀਵਨ ਦੇ ਸੁਖਦ ਅਹਿਸਾਸ ਦੀ ਲੋਚਾ ਨੂੰ ਕੀਚ੍ਹਰਾਂ ਕੀਚ੍ਹਰਾ ਕਰ ਕੇ ਸਭ ਦੇ ਸਾਹਮਣੇ ਨੰਗਾ ਕਰ ਕੇ ਰੱਖ ਦਿੰਦਾ ਹੈ। ਇਹ ਪੰਜਾਬ ਦੇ ਘਰ-ਘਰ ਦੀ ਕਹਾਣੀ ਹੈ।
 
 
ਬਜ਼ੁਰਗ ਮਾਪੇ ਜਿਵੇਂ ਉੱਥੇ ਜਾ ਕੇ ਪਿੰਜੇ ਜਾਂਦੇ ਹਨ ਇਹ ਨਾਟਕ ਬਹੁਤ ਦਿਲ ਟੁੰਬਵੇਂ ਕਲਾਤਮਿਕ ਰੂਪ ਵਿਚ ਪੇਸ਼ ਕਰਦਾ ਹੈ। ਰਵੀ ਨੰਦਨ ਦਾ ਪਿੱਠਵਰਤੀ ਸੰਗੀਤ,ਗਾਇਕੀ ਅਤੇ ਗਾਏ ਹੋਏ ਗੀਤ ਜੋ ਕਿ ਮਾਸਟਰ ਤਰਲੋਚਨ ਅਤੇ ਅਮੋਲਕ ਦੇ ਲਿਖੇ ਹੋਏ ਸਨ, ਬਹੁਤ ਹੀ ਸੰਜੀਦਾ ਅਤੇ ਪੂਰੀ ਤਰ੍ਹਾਂ ਢੁਕਵੇਂ ਰਹੇ। ਸੰਗੀਤ ਸੰਚਾਲਨ ਨੈਨਸੀ ਨੇ ਕੀਤਾ।
 
 
ਕਲਾਕਾਰਾਂ ਵਿੱਚ ਮਨਦੀਪ ਸਿੰਘ, ਫਤਹਿ ਸੋਹੀ, ਕਰਮਨ ਸਿੱਧੂ, ਸਿਮਰਜੀਤ ਕੌਰ, ਟਾਪੁਰ ਸ਼ਰਮਾ ਨੇ ਆਪਣੇ ਪਾਤਰਾਂ ਨਾਲ ਇੱਕ ਮਿੱਕ ਹੋਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਬਾਕੀ ਕਲਾਕਾਰਾਂ ਵਿੱਚ ਬਹਾਰ ਗਰੋਵਰ, ਉੱਤਮਜੋਤ, ਸਿਦਕ ਰੰਧਾਵਾ, ਸ਼ਿਫਾ ਕੰਬੋਜ, ਕੁਲਤਰਨ, ਲਵਪ੍ਰੀਤ ਸਿੰਘ ਲਵੀ ਤੇ ਨਵਨੀਤ ਕੌਰ ਨੇ ਵੀ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ।
 
 
ਮਨਪ੍ਰੀਤ ਸਿੰਘ ਦੇ ਰੌਸ਼ਨੀ ਪ੍ਰਭਾਵਾਂ ਨੇ ਵੀ ਨਾਟਕ ਦੇ  ਵਿਸ਼ੇ ਨੂੰ ਉਭਾਰਨ ਵਿੱਚ ਮਦਦ ਕੀਤੀ। ਨਾਟਕ ਦਾ ਸੈੱਟ ਬਲਵਿੰਦਰ ਸਿੰਘ ਵੱਲੋਂ ਤਿਆਰ ਕੀਤਾ ਗਿਆ। ਮੇਲੇ ਦਾ ਮੰਚ-ਸੰਚਾਲਨ ਡਾ. ਇੰਦਰਜੀਤ ਕੌਰ ਨੇ ਕੀਤਾ।
 

Have something to say? Post your comment

 

More in Malwa

ਜ਼ਿਲ੍ਹਾ ਮੈਜਿਸਟ੍ਰੇਟ ਡਾ. ਪ੍ਰੀਤੀ ਯਾਦਵ ਨੇ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਵਿਰੁੱਧ ਸਖ਼ਤ ਹੁਕਮ ਜਾਰੀ ਕੀਤੇ

ਡਿਪਟੀ ਕਮਿਸ਼ਨਰ ਨੇ ਸਿਵਲ ਡਿਫੈਂਸ ਮੌਕ ਡ੍ਰਿਲ ਤੇ ਬਲੈਕ ਆਊਟ ਦੌਰਾਨ ਜ਼ਿਲ੍ਹਾ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ

ਆਰਸੇਟੀ ਵੱਲੋਂ ਫਾਸਟ ਫੂਡ ਸਟਾਲ ਕੋਰਸ ਦੀ ਸ਼ੁਰੂਆਤ

ਗ੍ਰਿਫਤਾਰ ਕਿਸਾਨਾਂ ਨੂੰ ਜੇਲ੍ਹ ਚੋਂ ਕੀਤਾ ਰਿਹਾਅ 

ਦਾਮਨ ਬਾਜਵਾ ਨੇ ਭੰਡਾਰੇ ਚ ਭਰੀ ਹਾਜ਼ਰੀ 

ਨੰਬਰਦਾਰਾਂ ਵੱਲੋਂ ਤਹਿਸੀਲਦਾਰ ਰਾਜਵਿੰਦਰ ਕੌਰ ਸਨਮਾਨਿਤ 

ਐਸ.ਬੀ.ਆਈ. ਸਵੈ-ਰੁਜ਼ਗਾਰ ਸਿਖਲਾਈ ਸੰਸਥਾ ’ਚ ਇਕ ਦਿਨਾਂ ਡੋਮੇਨ ਸਕਿੱਲ ਟਰੇਨਰ ਟੈਸਟ ਕਰਵਾਇਆ

ਬਾਬਾ ਗਾਂਧਾ ਸਿੰਘ ਸਕੂਲ ਵਿਖੇ MockDrill ਕਰਵਾਈ ਗਈ

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ  ਲੱਖਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਲੋਕ ਅਰਪਿਤ

ਪਟਿਆਲਾ ਵਿੱਚ ਜੰਗ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਹੋਵੇਗਾ ਅਭਿਆਸ