ਅਧਿਆਪਕ ਅਤੇ ਵਿਦਿਆਰਥੀ ਦਾ ਅਟੁੱਟ ਰਿਸ਼ਤਾ ਮੰਨਿਆ ਜਾਂਦਾ ਹੈ, ਪਰ ਹੁਣ ਇਹ ਰਿਸ਼ਤਾਂ ਦਿਨੋ-ਦਿਨ ਗੰਦਲਾਂ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾਂ ਦੇ ਰਹਿਣ ਵਾਲੇ ਬਹਾਦਰ ਸਿੰਘ ਜੋ ਨਾਭਾ ਦੀ ਸਰਕਾਰੀ ਆਈ.ਟੀ.ਆਈ ਵਿੱਚ ਬਤੌਰ ਬਤੌਰ ਇੰਸਟਰਕਟਰ ਸੀ। ਉਸ ਦਾ ਕਲਾਸ ਦੀ ਹੀ ਵਿਦਿਆਰਥਣ ਬਲਜਿੰਦਰ ਕੌਰ ਦੇ ਨਾਲ ਪਿਆਰ ਹੋ ਗਿਆ, ਬਲਜਿੰਦਰ ਕੌਰ ਆਪਣੇ ਹੀ ਅਧਿਆਪਕ ਨੂੰ ਬਲੈਕ ਮੇਲ ਕਰਨ ਲੱਗ ਪਈ ਅਤੇ 10 ਲੱਖ ਰੁਪਏ ਦੀ ਮੰਗ ਕਰ ਦਿੱਤੀ ਅਤੇ ਦੋਵਾਂ ਦੇ ਪਿਆਰ ਦੇ ਰਿਸ਼ਤੇ ਦੇ ਸਬੰਧੀ ਪੁਲਿਸ ਨੂੰ ਕੰਪਲੇਟ ਕਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਬਹਾਦਰ ਸਿੰਘ ਨੇ ਬਲਜਿੰਦਰ ਕੌਰ, ਮਾਤਾ ਸਵਰਨ ਕੌਰ ਅਤੇ ਉਸਦੇ ਪ੍ਰੇਮੀ ਮੰਗਾ ਸਿੰਘ ਇਹਨਾਂ ਤਿੰਨਾਂ ਦਾ ਸੁਸਾਇਡ ਨੋਟ ਵਿੱਚ ਨਾਮ ਲਿੱਖ ਕੇ ਬਹਾਦਰ ਸਿੰਘ ਨੇ ਆਤਮ ਹੱਤਿਆ ਕਰ ਲਈ, ਪੁਲਸ ਨੇ ਸੁਸਾਇਡ ਨੋਟ ਦੇ ਅਧਾਰ ਤੇ ਤਿੰਨਾਂ ਅਰੋਪੀਆ ਨੂੰ ਗ੍ਰਿਫਤਾਰ ਕਰਕੇ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ।
ਇਹ ਹੈ ਨਾਭਾ ਦੀ ਸਰਕਾਰੀ ਆਈ ਟੀ ਆਈ ਜਿਸ ਵਿੱਚ ਬਹਾਦਰ ਸਿੰਘ ਬਤੋਰ ਕੰਟਰੈਕਟ ਬੇਸ ਤੇ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਆ ਰਿਹਾ ਹੈ। ਪੜ੍ਹਾਉਂਦੇ ਪੜ੍ਹਾਉਂਦੇ ਕਲਾਸ ਦੀ ਹੀ ਵਿਦਿਆਰਥਣ ਬਲਜਿੰਦਰ ਕੌਰ ਦੇ ਨਾਲ ਪੈ ਗਿਆ ਅਤੇ ਪਿਆਰ ਐਨਾਂ ਵੱਧ ਗਿਆ ਕਿ ਬਲਜਿੰਦਰ ਕੌਰ ਵੱਲੋਂ ਬਹਾਦਰ ਸਿੰਘ ਨਾਲ ਵਿਆਹ ਦੀ ਪੇਸ਼ਕਸ਼ ਕੀਤੀ ਗਈ ਅਤੇ ਬਲਜਿੰਦਰ ਕੌਰ ਲਗਾਤਾਰ ਮਹਿੰਗੀਆਂ ਚੀਜ਼ਾਂ ਬਹਾਦਰ ਸਿੰਘ ਤੋਂ ਲੈ ਚੁੱਕੀ ਸੀ ਅਤੇ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਬਲਜਿੰਦਰ ਕੌਰ ਦੋ ਲੱਖ ਦੇ ਕਰੀਬ ਦਾ ਸਮਾਨ ਲੈ ਚੁੱਕੀ ਸੀ ਅਤੇ ਹੁਣ ਬਲਜਿੰਦਰ ਕੌਰ ਆਪਣੇ ਨਵੇਂ ਆਸ਼ਿਕ ਮੰਗਾਂ ਸਿੰਘ ਅਤੇ ਆਪਣੀ ਮਾਤਾ ਨਾਲ ਮਿਲ ਕੇ ਮ੍ਰਿਤਕ ਬਹਾਦਰ ਸਿੰਘ ਕੋਲੋਂ 10 ਲੱਖ ਰੁਪਏ ਦੀ ਮੰਗ ਕਰ ਰਹੀ ਸੀ ਜਿਸ ਤੋਂ ਬਾਅਦ ਬਹਾਦਰ ਸਿੰਘ ਲਗਾਤਾਰ ਪੁਲਿਸ ਵਿੱਚ ਫਸਾਉਣ ਦੀਆਂ ਧਮਕੀਆਂ ਦੇਣ ਲੱਗ ਪਈ ਜਿਸ ਤੋਂ ਬਾਅਦ ਬਹਾਦਰ ਸਿੰਘ ਨੇ 2 ਸਫਿਆਂ ਦਾ ਸੋਸਾਇਡ ਨੋਟ ਵਿੱਚ ਤਿੰਨਾਂ ਦਾ ਨਾਮ ਲਿਖ ਕੇ ਆਤਮ ਹੱਤਿਆ ਕਰ ਲਈ ਜਿਸ ਤੋਂ ਬਾਅਦ ਪੁਲਿਸ ਨੇ ਬਲਜਿੰਦਰ ਕੌਰ, ਮਾਤਾ ਸਵਰਨ ਕੌਰ ਅਤੇ ਆਸ਼ਕ ਮੰਗਾਂ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਹੈ। ਦੂਜੇ ਪਾਸੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਆਰੋਪੀਆਂ ਦੇ ਖਿਲਾਫ ਸਖਤ ਕਾਰਵਾਈ ਦੇ ਮੰਗ ਕੀਤੀ ਹੈ।