ਪਟਿਆਲਾ : ਜਵਾਹਰ ਨਵੋਦਿਆ ਵਿਦਿਆਲਿਆ, ਫ਼ਤਿਹਪੁਰ ਰਾਜਪੂਤਾਂ, ਪਟਿਆਲਾ ਵਿਖੇ ਕਲੱਸਟਰ ਪੱਧਰੀ ਵੀਜ਼ੂਅਲ ਆਰਟਸ ਫ਼ੈਸਟੀਵਲ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਨਵੋਦਿਆ ਵਿਦਿਆਲਿਆ ਸਮਿਤੀ ਦੇ ਚੰਡੀਗੜ੍ਹ ਡਵੀਜ਼ਨ ਦੇ ਪੰਜਾਬ-1 ਕਲੱਸਟਰ ਦੇ ਗਿਆਰਾਂ ਸਕੂਲਾਂ ਦੇ 64 ਵਿਦਿਆਰਥੀਆਂ ਨੇ ਭਾਗ ਲਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਬ੍ਰਿਗੇਡੀਅਰ (ਡਾ.) ਸ. ਸ. ਪਰਮਾਰ (ਸੇਵਾਮੁਕਤ), ਡਿਪਟੀ ਡਾਇਰੈਕਟਰ ਜਨਰਲ, ਰੱਖਿਆ ਮੰਤਰਾਲੇ ਨੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰਿੰਸੀਪਲ ਗੁਰਜਿੰਦਰ ਸਿੰਘ ਨੇ ਆਏ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਸੁਆਗਤ ਕਰਦਿਆਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਕ ਕਲਾਕਾਰ ਆਪਣੇ ਬੁਰਸ਼ ਅਤੇ ਰੰਗਾਂ ਰਾਹੀਂ ਇਕ ਅਮੂਰਤ ਸੰਸਾਰ ਨੂੰ ਸਾਕਾਰ ਕਰਦਾ ਹੈ। ਕਲਾ ਅਧਿਆਪਕ ਸੰਧਿਆ ਸ੍ਰੀਵਾਸਤਵ ਨੇ ਦੱਸਿਆ ਕਿ ਇਹ ਕਲੱਸਟਰ ਪੱਧਰੀ ਵੀਜ਼ੂਅਲ ਆਰਟਸ ਫ਼ੈਸਟੀਵਲ ਦੋ ਦਿਨਾਂ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਉੱਤਮ ਕਲਾ ਦੇਖਣ ਨੂੰ ਮਿਲੇਗੀ। ਮੂਰਤੀ, ਦੇਸੀ ਖਿਡੌਣੇ ਅਤੇ ਪੇਂਟਿੰਗ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ।