ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਦੀ ਪ੍ਰਮੋਸ਼ਨ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਕਰ ਰਹੇ ਹਨ। ਇਹ ਫ਼ਿਲਮ ਦੁਨੀਆ ਭਰ ’ਚ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਐਮੀ ਵਿਰਕ ਨੂੰ ਰਸਤੇ ’ਚ ਇਕ ਬੱਚਾ ਮਿਲਿਆ, ਜਿਸ ਦੀ ਐਮੀ ਵਿਰਕ ਨੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।
ਵੀਡੀਓ ਇੰਨੀ ਪਿਆਰੀ ਹੈ, ਜੋ ਤੁਹਾਡੇ ਦਿਲ ਨੂੰ ਛੂਹ ਜਾਵੇਗੀ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਐਮੀ ਵਿਰਕ ਨੂੰ ਕੁਝ ਖਾਣ ਲਈ ਦੇ ਰਿਹਾ ਹੈ, ਜਿਸ ਦੇ ਬਦਲੇ ਐਮੀ ਵਿਰਕ ਬੱਚੇ ਨੂੰ ਪੈਸੇ ਦਿੰਦੇ ਹਨ ਤੇ ਉਸ ਤੋਂ ਚੀਜ਼ ਵੀ ਨਹੀਂ ਲੈਂਦੇ ਤੇ ਕਹਿੰਦੇ ਹਨ ਕਿ ਉਨ੍ਹਾਂ ਨੇ ਮਿੱਠਾ ਖਾਣਾ ਬੰਦ ਕੀਤਾ ਹੈ।ਇਸ ਤੋਂ ਬਾਅਦ ਬੱਚਾ ਐਮੀ ਵਿਰਕ ਨੂੰ ਕਹਿੰਦਾ ਹੈ ਕਿ ਉਸ ਦੀ ਤਸਵੀਰ ਇੰਸਟਾ ’ਤੇ ਪਾ ਦਿਓ ਤੇ ਐਮੀ ਕਹਿੰਦੇ ਹਨ ਕਿ ਉਹ ਜ਼ਰੂਰ ਪਾ ਦੇਣਗੇ।