‘ਮਿਸ਼ਨ ਰਾਣੀਗੰਜ’ ਪੂਜਾ ਐਂਟਰਟੇਨਮੈਂਟ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਹੈ। ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਤੇ ਪਰਿਣੀਤੀ ਚੋਪੜਾ ਸਟਾਰਰ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ‘ਜਲਸਾ 2.0’ ਰਿਲੀਜ਼ ਹੋ ਗਿਆ ਹੈ। ‘ਜਲਸਾ 2.0’ ਦਾ ਸੰਗੀਤ ਪ੍ਰਤਿਭਾਸ਼ਾਲੀ ਜੋੜੀ ਪ੍ਰੇਮ ਤੇ ਹਰਦੀਪ ਨੇ ਤਿਆਰ ਕੀਤਾ ਹੈ। ਗੀਤ ਦੇ ਬੋਲ ਕਿਸੇ ਹੋਰ ਨੇ ਨਹੀਂ ਸਗੋਂ ਦਿਲ ਨੂੰ ਛੂਹ ਲੈਣ ਵਾਲੇ ਸਤਿੰਦਰ ਸਰਤਾਜ ਨੇ ਲਿਖੇ ਹਨ, ਜਿਨ੍ਹਾਂ ਨੇ ਇਸ ਗੀਤ ਨੂੰ ਆਪਣੀ ਦਮਦਾਰ ਆਵਾਜ਼ ਵੀ ਦਿੱਤੀ ਹੈ।
ਗੀਤ ਸਿਰਫ਼ ਇਕ ਡਾਂਸ ਨੰਬਰ ਤੋਂ ਵੱਧ ਹੈ, ਇਹ ਆਪਣੇ ਆਪ ’ਚ ਇਕ ਜਸ਼ਨ ਹੈ। ਜੇਜਸਟ ਮਿਊਜ਼ਿਕ ਦੇ ਫਾਊਂਡਰ ਜੈਕੀ ਭਗਨਾਨੀ ਕਹਿੰਦੇ ਹਨ, ਗੀਤ ‘ਜਲਸਾ 2.0’ ਸਾਡੇ ਸਫ਼ਰ ਦੇ ਇਕ ਮਹੱਤਵਪੂਰਨ ਪਲ ਨੂੰ ਦਰਸਾਉਂਦਾ ਹੈ। ਇਹ ਸੰਗੀਤ, ਸੱਭਿਆਚਾਰ ਤੇ ਫਿਲਮਾਂ ਦੇ ਜਾਦੂ ਦਾ ਇਕ ਮਜ਼ੇਦਾਰ ਜਸ਼ਨ ਹੈ। ਪੂਜਾ ਐਂਟਰਟੇਨਮੈਂਟ ਦੀ ਨਿਰਮਾਤਾ ਦੀਪਸ਼ਿਖਾ ਦੇਸ਼ਮੁਖ ਕਹਿੰਦੀ ਹੈ, ‘‘ਗਣੇਸ਼ ਮਾਸਟਰ ਦੀ ਕੋਰੀਓਗ੍ਰਾਫੀ ਤੁਹਾਨੂੰ ਤੁਰੰਤ ਉੱਠਣ ਤੇ ਨੱਚਣ ਲਈ ਮਜ਼ਬੂਰ ਕਰੇਗੀ। ਅਕਸ਼ੈ ਸਰ ਤੇ ਪਰਿਣੀਤੀ ਦਾ ਇਕੱਠੇ ਆਉਣਾ ਟੋਟਲ ਧਮਾਕਾ ਹੈ।’’