ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਦਾ ਟੀਜ਼ਰ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸੇ ਦਿਨ ਰਣਬੀਰ ਕਪੂਰ ਦਾ ਜਨਮਦਿਨ ਹੁੰਦਾ ਹੈ। ਮੇਕਰਜ਼ ਨੇ ਰਣਬੀਰ ਦੇ ਇਸ ਖ਼ਾਸ ਦਿਨ ਨੂੰ ਟੀਜ਼ਰ ਲਾਂਚ ਲਈ ਚੁਣਿਆ ਹੈ, ਜੋ ਕਿ ਉਸ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।
ਦੱਸ ਦੇਈਏ ਕਿ ਫ਼ਿਲਮ ਪਹਿਲਾਂ 11 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਹੁਣ 1 ਦਸੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਫ਼ਿਲਮ ਨੂੰ ਸੰਦੀਪ ਰੈੱਡੀ ਵਾਂਗਾ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਕਬੀਰ ਸਿੰਘ’ ਵਰਗੀ ਫ਼ਿਲਮ ਬਾਲੀਵੁੱਡ ਨੂੰ ਦੇ ਚੁੱਕੇ ਹਨ।ਰਣਬੀਰ ਨੂੰ ਆਖਰੀ ਵਾਰ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ’ਚ ਦੇਖਿਆ ਗਿਆ ਸੀ, ਜੋ ਇਸੇ ਸਾਲ 8 ਮਾਰਚ ਨੂੰ ਰਿਲੀਜ਼ ਹੋਈ ਸੀ। ਰਣਬੀਰ ਕਪੂਰ ਦੀ ਇਹ ਫ਼ਿਲਮ ਸੁਪਰਹਿੱਟ ਰਹੀ ਸੀ।