Monday, June 16, 2025

Malwa

ਦੁਨੀਆ ’ਚ ਕੋਵਿਡ-19 ਦਾ ਖਤਰਾ ਅਜੇ ਵੀ ਘੱਟ ਨਹੀਂ ਹੋਇਆ

August 21, 2023 01:56 PM
SehajTimes

ਦੁਨੀਆ ’ਚ ਕੋਵਿਡ-19 ਦਾ ਖਤਰਾ ਅਜੇ ਵੀ ਘੱਟ ਨਹੀਂ ਹੋਇਆ ਹੈ। ਇਸ ਦੇ ਕਈ ਤਰ੍ਹਾਂ ਦੇ ਵੇਰੀਐਂਟ ਹਾਲੇ ਵੀ ਦੁਨੀਆ ਦੇ ਕੋਨੇ-ਕੋਨੇ ’ਚ ਮੌਜੂਦ ਹੈ। ਵਿਗਿਆਨੀਆਂ ਦਾ ਕਹਿਣ ਹੈ ਕਿ ਵਾਇਰਸ ਜੇਕਰ ਕੋਈ ਨਵਾਂ ਰੂਪ ਲੈ ਲੈਂਦਾ ਹੈ ਤਾਂ ਫਿਰ ਤੋਂ ਇਕ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕੋਵਿਡ ਨੂੰ ਲੈ ਕੇ ਨਿਗਰਾਨੀ ਸਖ਼ਤ ਕਰ ਦਿੱਤੀ ਹੈ।

17 ਅਗਸਤ ਨੂੰ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਬੀ. ਏ.-2.86 ਦੇ ਮਿਲਣ ਤੋਂ ਬਾਅਦ ਚਿੰਤਾ ਵਧ ਗਈ ਹੈ। ਹਾਲ ਹੀ ਵਿਚ ਨਜ਼ਰ ’ਚ ਆਏ ਇਸ ਵੇਰੀਐਂਟ ਦੇ ਹੁਣ ਤੱਕ 30 ਵੱਖ-ਵੱਖ ਮਿਊਟੇਸ਼ਨ ਹੋ ਚੁੱਕੇ ਹਨ। ਸਰਲ ਭਾਸ਼ਾ ’ਚ ਕਹੀਏ ਤਾਂ ਕੋਰੋਨਾ ਵਾਇਰਸ ਦਾ ਇਹ ਵੇਰੀਐਂਟ ਹੁਣ ਤੱਕ 30 ਤੋਂ ਵੱਧ ਵੱਖ-ਵੱਖ ਸ਼ਕਲਾਂ ਬਦਲ ਚੁੱਕਾ ਹੈ। ਇਸ ਵਾਇਰਸ ਦੇ ਅਮਰੀਕਾ ਅਤੇ ਯੂਰਪ ’ਚ 4 ਵੱਖ-ਵੱਖ ਤਰ੍ਹਾਂ ਦੇ ਸੀਕਵੈਂਸ ਵਾਲੇ ਮਾਮਲੇ ਰਿਪੋਰਟ ਹੋ ਚੁੱਗੇ ਹਨ। ਹਾਲਾਂਕਿ ਇਹ ਵੀ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦਾ ਹੀ ਸਬ-ਵੇਰੀਐਂਟ ਹੈ ਪਰ ਇਸ ’ਤੇ ਨਜ਼ਰ ਰੱਖਣੀ ਜ਼ਰੂਰੀ ਹੈ ਕਿਉਂਕਿ ਇਹ ਜੇਕਰ ਤੇਜ਼ੀ ਨਾਲ ਮਿਊਟੇਟ ਹੋ ਰਿਹਾ ਹੈ ਤਾਂ ਇਸ ਗੱਲ ਦਾ ਖਤਰਾ ਵਧ ਜਾਂਦਾ ਹੈ ਕਿ ਇਹ ਖਤਰਨਾਕ ਰੂਪ ਲੈ ਲਵੇਗਾ। 

ਪਿਛਲੇ 28 ਦਿਨਾਂ ’ਚ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਦੇ 14 ਲੱਖ ਨਵੇਂ ਕੇਸ ਅਤੇ 2300 ਮੌਤਾਂ ਦਰਜ ਹੋ ਚੁੱਕੀਆਂ ਹਨ, ਜਦਕਿ ਇਸ ਤੋਂ ਪਿਛਲੇ ਮਹੀਨੇ ਇਹ ਅੰਕੜਾ 15 ਲੱਖ ਕੇਸ ਅਤੇ 2500 ਮੌਤਾਂ ਦਾ ਸੀ। ਹਾਲਾਂਕਿ ਇਹ ਗਿਣਤੀ ਇਸ ਤੋਂ ਵੱਧ ਹੋਵੇਗੀ ਕਿਉਂਕਿ ਦੁਨੀਆ ਦੇ ਸਿਰਫ 11 ਫੀਸਦੀ ਦੇਸ਼ ਹੀ ਕੋਰੋਨਾ ਵਾਇਰਸ ਦੇ ਮਾਮਲੇ ਅਪਡੇਟ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ 234 ’ਚੋਂ ਸਿਰਫ਼ 26 ਦੇਸ਼ ਡੈਟਾ ਅਪਡੇਟ ਕਰ ਰਹੇ ਹਨ।

Have something to say? Post your comment

 

More in Malwa

ਨਾਮਦੇਵ ਗੁਰਦੁਆਰਾ ਸਾਹਿਬ ਨੂੰ ਏਅਰ ਕੰਡੀਸ਼ਨਰ ਭੇਟ 

ਡੀਐਸਪੀ ਪਦ ਉੱਨਤ ਹੋਈ ਰਾਜਵਿੰਦਰ ਕੌਰ ਸਨਮਾਨਿਤ 

ਵਿਜੇ ਰੁਪਾਣੀ ਦੀ ਮੌਤ ਨੇ ਭਾਜਪਾਈਆਂ ਦੇ ਮਨਾਂ ਨੂੰ ਝੰਜੋੜਿਆ : ਸੈਣੀ, ਬਾਂਸਲ 

ਅੰਡਰ-19 ਕ੍ਰਿਕਟ ਹੁਸ਼ਿਆਰਪੁਰ ਨੇ ਨਵਾਂਸ਼ਹਿਰ ਨੂੰ 5 ਵਿਕਟਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ

ਪਿੰਡ ਮਹੇਰਨਾਂ ਕਲਾਂ ਵਿਖੇ ਪਹਿਲਾ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ

ਸਕੂਲੀ ਬੱਸ ਛੋਟੇ ਹਾਥੀ ਦੀ ਟਰਾਲੇ ਵਿੱਚ ਟਕਰਾਅ ਦੋਰਾਨ 9 ਜ਼ਖ਼ਮੀ 1 ਦੀ ਮੌਤ

ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਵਿਰੁੱਧ ਵੱਡੀ ਕਾਰਵਾਈ

ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਤੇ ਬੈਂਕ ਖਾਤੇ ਉੱਤੇ ਮਾਣਯੋਗ ਅਦਾਲਤ ਵੱਲੋਂ ਲਗਾਈ ਗਈ ਰੋਕ ਹਟੀ

ਪੰਜਾਬੀ ਯੂਨੀਵਰਸਿਟੀ ਦੇ 'ਵਰਲਡ ਪੰਜਾਬੀ ਸੈਂਟਰ' ਵਿਖੇ ਕਰਵਾਇਆ ਸਮਾਗਮ

ਪੈਨਸ਼ਨਰਾਂ ਨੇ "ਆਪ" ਸਰਕਾਰ ਨੂੰ ਭੰਡਿਆ