Saturday, January 10, 2026
BREAKING NEWS

International

ਤਾਲਿਬਾਨ ਦੀ ਹਕੂਮਤ : ਸੀ.ਐਨ.ਐਨ. ਦੀ ਰਿਪੋਰਟਰ ਨੇ ਬਦਲਿਆ ਪਹਿਰਾਵਾ

August 17, 2021 03:45 PM
SehajTimes

ਕਾਬੂਲ : ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਫ਼ੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਅਮਰੀਕੀ ਮੀਡੀਆ ਹਾਊਸ ਸੀ.ਐਨ.ਐਨ. ਰਿਪੋਰਟਰ ਕਲੈਰਿਸਾ ਵਾਰਡ ਬੁਰਕੇ ਪਾ ਕੇ ਰੀਪੋਰਟਿੰਗ ਕਰਦੀ ਵੇਖੀ ਗਈ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਇਸ ਵਾਰ ਤਾਲਿਬਾਨਾਂ ਦਾ ਰਵਈਆ ਮਿੱਤਰਤਾ ਵਾਲਾ ਹੈ। ਉਸ ਨੇ ਕਿਹਾ ਕਿ ਤਾਲਿਬਾਨ ਇਹ ਵੀ ਨਾਅਰਾ ਲਗਾ ਰਹੇ ਹਨ ਕਿ ਅਮਰੀਕਾ ਦਾ ਖ਼ਾਤਮਾ ਹੋਵੇ। ਉਸ ਨੇ ਕਿਹਾ ਕਿ ਇਹ ਸਾਰਾ ਕੁੱਝ ਦੇਖ ਕੇ ਉਹ ਬਹੁਤ ਹੈਰਾਨ ਹੋ ਰਹੀ ਹੈ। ਕਲੈਰਿਸਾ ਵਾਰਡ ਦੀ ਬੁਰਕੇ ਵਾਲੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਕਲੈਰਿਸਾ ਵਾਰਡ ਪਹਿਲਾ ਬੁਰਕਾ ਨਹੀਂ ਪਹਿਨਦੀ ਸੀ ਅਤੇ ਹੁਣ ਤਾਲਿਬਾਨ ਦੇ ਆਉਣ ਤੋਂ ਬਾਅਦ ਉਸ ਨੇ ਆਪਣਾ ਪਹਿਰਾਵਾ ਬਦਲ ਲਿਆ ਹੈ। ਦੂਜੇ ਪਾਸੇ ਕਲੈਰਿਸਾ ਵਾਰਡ ਦਾ ਕਹਿਣਾ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਬੁਰਕਾ ਪਾ ਕੇ ਰੀਪੋਰਟਿੰਗ ਕਰਦੀ ਰਹੀ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਦਾ ਡਰ ਕਾਰਨ ਕਲੈਰਿਸਾ ਨੇ ਆਪਣਾ ਪਹਿਰਾਵਾ ਬਦਲਿਆ ਹੈ ਜਾਂ ਇਸ ਤੋਂ ਪਹਿਲਾਂ ਵੀ ਉਹ ਹਿਜਾਬ ਵਿਚ ਨਜ਼ਰ ਆਈ ਹੈ ਤਾਂ ਇਸ ਸਬੰਧੀ ਉਸ ਨੇ ਆਪਣੇ ਟਵਿਟ ਵਿਚ ਹੈ ਕਿ ਇਹ ਮੈਂ ਪਹਿਲੀ ਵਾਰ ਨਹੀਂ ਪਾਇਆ ਸਗੋਂ ਪਹਿਲਾਂ ਵਿਚ ਇਸ ਨੂੰ ਪਾ ਚੁੱਕੀ ਹੈ। ਇਸ ਤੋਂ ਇਲਾਵਾ 2016 ਵਿਚ ਸੀਰਿਆ ਵਿਚ ਸਿਵਲ ਵਾਰਡ ਦੀ ਕਵਰੇਜ ਦੌਰਾਨ ਉਸ ਨੇ ਬੁਰਕੇ ਵਿਚ ਦੇਖਿਆ ਜਾ ਚੁੱਕਿਆ ਹੈ। ਕਲੈਰਿਸਾ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਤਾਲਿਬਾਨ ਦੇ ਕਬਜ਼ੇ ਉਪਰੰਤ ਇਕੇ ਰੀਪੋਰਟਿੰਗ ਕਰ ਰਹੇ ਪੱਤਰਕਾਰਾਂ ਨੂੰ ਧੱਕਾ ਲੱਗਾ ਹੈ ਕਿਉਕਿ ਉਨ੍ਹਾਂ ਨੇ ਅਸ਼ਰਫ਼ ਗਨੀ ਸਰਕਾਰ ਸਮੇਂ ਤਾਲਿਬਾਨ ਦੇ ਵਿਰੁਧ ਕਾਫ਼ੀ ਕੁੱਝ ਬੋਲਿਆ ਸੀ ਅਤੇ ਹੁਣ ਉਹ ਨਿਸ਼ਾਨੇ ’ਤੇ ਹਨ।

Have something to say? Post your comment

 

More in International

ਬਰਨਾਲਾ ਦੇ ਪਿੰਡ ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਮੌਤ 

ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਐਡਮਿੰਟਨ ਵਿਚ ਸੰਪੰਨ ਹੋਇਆ

ਸਾਲ 2025 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਦੇ ਫਾਈਨਲ ਵਿਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਦਾ ਐਲਾਨ

ਬਿਜਲੀ ਦੀ ਤਾਰ ਨਾਲ ਟਕਰਾ ਕੇ ਅਮਰੀਕਾ 'ਚ ਹੈਲੀਕਾਪਟਰ ਹੋਇਆ ਕ੍ਰੈਸ਼

ਜਸਵੀਰ ਸਿੰਘ ਗੜ੍ਹੀ ਵੱਲੋਂ ਭਾਰਤੀ ਸਫ਼ੀਰ ਡਾ. ਮਦਨ ਮੋਹਨ ਸੇਠੀ ਨਾਲ ਮੁਲਾਕਾਤ

ਜਸਵੀਰ ਸਿੰਘ ਗੜ੍ਹੀ ਵੱਲੋਂ ਡਾ. ਅੰਬੇਦਕਰ ਲਾਇਬੇ੍ਰਰੀ ਬੰਬੇ ਹਿੱਲ ਦਾ ਦੌਰਾ

ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ ਕੈਫੇ ‘ਤੇ ਚੱਲੀਆਂ ਗੋਲੀਆਂ

ਡੇਰਾਬੱਸੀ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ ਦੇ ਪਿੰਡ ਗਾਜੀਪੁਰ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ

ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਰਿਐਕਟਰ ‘ਤੇ ਕੀਤਾ ਹਮਲਾ