Saturday, May 04, 2024

International

ਅਗ਼ਵਾਕਾਰਾਂ ਨੇ ਯੂਏਈ ਦੇ ਤੱਟ ’ਤੇ ਛਡਿਆ ਜਹਾਜ਼ : ਬ੍ਰਿਟਿਸ਼ ਜਲ ਸੈਨਾ

August 04, 2021 04:40 PM
SehajTimes

ਫ਼ੁਜੈਰਾ (ਯੂਏਈ) : ਬ੍ਰਿਟਿਸ਼ ਜਲ ਸੈਨਾ ਨੇ ਕਿਹਾ ਹੈ ਕਿ ਓਮਾਨ ਦੀ ਖਾੜੀ ਵਿਚ ਸੰਯੁਕਤ ਅਰਬ ਅਮੀਰਾਤ ਦੇ ਤੱਟ ’ਤੇ ਅਗ਼ਵਾਕਾਰਾਂ ਨੇ ਇਕ ਜਹਾਜ਼ ਨੂੰ ਕਬਜ਼ੇ ਵਿਚ ਲੈਣ ਮਗਰੋਂ ਉਸ ਨੂੰ ਛੱਡ ਦਿਤਾ ਹੈ। ਹਾਲਾਂਕਿ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। ਬ੍ਰਿਟਿਸ਼ ਜਲ ਸੈਨਾ ਨੇ ਇਸ ਤੋਂ ਪਹਿਲਾਂ ਰਾਤ ਨੂੰ ਇਕ ਜਹਾਜ਼ ਦੇ ਸੰਭਾਵੀ ਅਗ਼ਵਾ ਦਾ ਖ਼ਦਸ਼ਾ ਪ੍ਰਗਟਾਇਆ ਸੀ। ਸਮੂਹ ਨੇ ਜਹਾਜ਼ ਦੀ ਪਛਾਣ ਨਹੀਂ ਦੱਸੀ ਅਤੇ ਕਿਹਾ ਕਿ ਜਹਾਜ਼ ਸੁਰੱਖਿਅਤ ਹੈ। ਜਹਾਜ਼ ਅਥਾਰਟੀ ਲਾਇਡਸ ਲਿਸਟ ਅਤੇ ਸਮੁੰਦਰੀ ਖ਼ੁਫ਼ੀਆ ਕੰਪਨੀ ਦੋਹਾਂ ਨੇ ਘਟਨਾ ਵਿਚ ਸ਼ਾਮਲ ਜਹਾਜ਼ ਦੀ ਪਨਾਮਾ ਦਾ ਝੰਡਾ ਲੱਗੇ ਐਸਫਾਲਟ ਟੈਂਕਰ ਐਸਫਾਲਟ ਪ੍ਰਿੰਸੈਸ ਦੇ ਰੂਪ ਵਿਚ ਪਛਾਣ ਕੀਤੀ ਹੈ। ਜਹਾਜ਼ ਦੀ ਮਾਲਕ ਦੀ ਪਛਾਣ ਗਲੋਰੀ ਇੰਟਰਨੈਸ਼ਨਲ ਦੇ ਰੂਪ ਵਿਚ ਹੋਈ। ਮਰੀਨ ਟਰੈਫ਼ਿਕ ਡਾਟ ਕਾਮ ਮੁਤਾਬਕ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਵਿਚ ਇਕ ਜਹਾਜ਼ ਨੂੰ ਬੁਧਵਾਰ ਨੂੰ ਜਸਕ ਬੰਦਰਗਾਹ ਦੀ ਦਿਸ਼ਾ ਵਿਚ ਇਰਾਨ ਦੇ ਤੱਟ ਵਲ ਵਧਦੇ ਵੇਖਿਆ ਗਿਆ। ਬ੍ਰਿਟਿਸ਼ ਜਲ ਸੈਨਾ ਦੇ ਬਿਆਨ ਜਾਰੀ ਕਰਨ ਦੇ ਕੁਝ ਹੀ ਸਮੇਂ ਬਾਅਦ ਇਸ ਨੂੰ ਰੋਕ ਦਿਤਾ ਗਿਆ ਅਤੇ ਓਮਾਨ ਦੀ ਦਿਸ਼ਾ ਵਿਚ ਮੋੜ ਦਿਤਾ ਗਿਆ। ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਜਹਾਜ਼ ਦੇ ਅਗ਼ਵਾ ਲਈ ਕੌਣ ਜ਼ਿੰਮੇਵਾਰ ਹੈ ਜਾਂ ਕਿਸ ਨੇ ਜਹਾਜ਼ ਨੂੰ ਨਿਸ਼ਾਨਾ ਬਣਾਇਆ।

 

Have something to say? Post your comment