Thursday, April 18, 2024
BREAKING NEWS
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗSRS Vidyapith ਦੇ ਚੇਅਰਮੈਨ Amit Singla ਨੂੰ Rotary Club ਦੇ ਡਿਸਟ੍ਰਿਕਟ ਗਵਰਨਰ ਬਣਨ 'ਤੇ ਕੀਤਾ ਸਨਮਾਨਿਤਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਮਾਣਕੀ ਵਿਖੇ ਦਸਵੀਂ ਦਾ ਦਿਹਾੜਾ ਮਨਾਇਆਜੈ ਜਵਾਨ ਕਲੋਨੀ ਵਾਸੀਆਂ ਦਾ ਵਫ਼ਦ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮਿਲਿਆਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਬਣਾਉਣਗੇ ਐਨ.ਕੇ ਸ਼ਰਮਾ ਦੀ ਜਿੱਤ ਨੂੰ ਯਕੀਨੀ : ਅਬਲੋਵਾਲਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਨਹੀਂ ਕੋਈ ਕਿਰਦਾਰ : ਐਨ.ਕੇ. ਸ਼ਰਮਾਜਖੇਪਲ ਰੋਡ ਦੀ ਖ਼ਸਤਾ ਹਾਲਤ ਤੋਂ ਖ਼ਫ਼ਾ ਲੋਕਾਂ ਨੇ ਕੀਤੀ ਨਾਅਰੇਬਾਜ਼ੀDSGMC ਨੇ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਸੱਦਾ ਪੱਤਰPLW Cricket Stadium ਵਿਖੇ 67ਵੀਂ ਆਲ ਇੰਡੀਆ ਰੇਲਵੇ ਕ੍ਰਿਕਟ (ਪੁਰਸ਼) ਮੈਚਾਂ ਦਾ ਤੀਜਾ ਦਿਨ

International

ਅਫ਼ਗਾਨਿਸਤਾਨ ’ਚ 100 ਨਾਗਰਿਕਾਂ ਦੀ ਹਤਿਆ, ਸਰਕਾਰ ਵਲੋਂ ਤਾਲਿਬਾਨ ’ਤੇ ਦੋਸ਼

July 23, 2021 12:04 PM
SehajTimes

ਬੋਲਡਕ : ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਵਿਚ ਸਪਿਨ ਬੋਲਡਕ ਜ਼ਿਲ੍ਹੇ ਵਿਚ ਕਥਿਤ ਤੌਰ ’ਤੇ 100 ਲੋਕਾਂ ਦੀ ਬੇਦਰਦੀ ਨਾਲ ਹਤਿਆ ਕਰ ਦਿਤੀ ਗਈ ਹੈ। ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਹਤਿਆਵਾਂ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਜਿਸ ਵਿਚ ਦਸਿਆ ਗਿਆ ਸੀ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੇ 90 ਫੀਸਦੀ ਬਾਰਡਰ ਇਲਾਕਿਆਂ ’ਤੇ ਅਪਣਾ ਕਬਜ਼ਾ ਕਰ ਲਿਆ ਹੈ। ਪਿਛਲੇ ਹਫਤੇ ਤਾਲਿਬਾਨ ਨੇ ਸਪਿਨ ਬੋਲਡਰ ਜ਼ਿਲ੍ਹੇ ’ਤੇ ਵੀ ਹਮਲਾ ਕੀਤਾ ਸੀ। 100 ਲੋਕਾਂ ਦੀ ਦਰਦਨਾਕ ਮੌਤ ਨਾਲ ਪੂਰਾ ਅਫਗਾਨਿਸਤਾਨ ਦੁੱਖ ਵਿਚ ਹੈ। ਦਸਿਆ ਗਿਆ ਹੈ ਕਿ 100 ਲੋਕਾਂ ਦੀਆਂ ਲਾਸ਼ਾਂ ਹਾਲੇ ਵੀ ਜ਼ਮੀਨ ’ਤੇ ਹੀ ਪਈ ਹੈ। ਤਾਲਿਬਾਨ ਨੇ ਕਬਜ਼ਾ ਕਰਨ ਦੇ ਬਾਅਦ ਨਾਗਰਿਕਾਂ ਦੇ ਘਰਾਂ ਨੂੰ ਲੁੱਟ ਲਿਆ, ਉਥੇ ਅਪਣੇ ਝੰਡੇ ਲਹਿਰਾਏ ਅਤੇ ਮਾਸੂਮਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਹਾਲਾਂਕਿ ਤਾਲਿਬਾਨ ਨੇ ਇਨ੍ਹਾਂ ਮੌਤਾਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਉਸ ਨੇ ਨਾਗਰਿਕਾਂ ਦੀ ਹਤਿਆ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਮੀਰਵਾਇਸ ਸਟੇਨਕਜ਼ਈ ਨੇ ਕਿਹਾ, ‘ਅਪਣੇ ਪੰਜਾਬੀ ਆਕਾਵਾਂ ਯਾਨੀ ਪਾਕਿਸਤਾਨ ਦੇ ਹੁਕਮ ’ਤੇ ਕਰੂਰ ਅਤਿਵਾਦੀਆਂ ਨੇ ਸਪਿਨ ਬੋਲਡਕ ਦੇ ਕੁਝ ਇਲਾਕਿਆਂ ਵਿਚ ਨਿਰਦੋਸ਼ ਅਫਗਾਨਾਂ ਦੇ ਘਰਾਂ ’ਤੇ ਹਮਲਾ ਕੀਤਾ, ਘਰਾਂ ਨੂੰ ਲੁੱਟ ਲਿਆ ਅਤੇ 100 ਨਿਰਦੋਸ਼ ਲੋਕਾਂ ਨੂੰ ਸ਼ਹੀਦ ਕਰ ਦਿਤਾ। ਇਸ ਨਾਲ ਹੀ ਕਰੂਰ ਦੁਸ਼ਮਣ ਦੇ ਅਸਲੀ ਚਿਹਰੇ ਦਾ ਖੁਲਾਸਾ ਹੁੰਦਾ ਹੈ। ਪਿਛਲੇ ਹਫਤੇ ਤਾਲਿਬਾਨ ਨੇ ਸਪਿਨ ਬੋਲਡਕ ’ਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਜ਼ਰੀਏ ਤੋੜਫੋੜ ਕੀਤੀ ਸੀ। ਕੰਧਾਰ ਦੀ ਸੂਬਾਈ ਪਰਿਸ਼ਦ ਦੇ ਇਕ ਮੈਂਬਰ ਨੇ ਦਸਿਆ ਕਿ ਅਗਿਆਤ ਬੰਦੂਕਧਾਰੀਆਂ ਨੇ ਈਦ ਤੋਂ ਇਕ ਦਿਨ ਪਹਿਲਾਂ ਉਸ ਦੇ ਦੋ ਬੇਟਿਆਂ ਨੂੰ ਘਰੋਂ ਕੱਢ ਦਿਤਾ ਅਤੇ ਫਿਰ ਉਸ ਦੀ ਹਤਿਆ ਕਰ ਦਿਤੀ।

Have something to say? Post your comment