Saturday, October 31, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Sports

ਏਸ਼ੀਅਨ ਚੈਂਪੀਅਨਜ਼ ਟਰਾਫੀ; ਲੀਗ ਸਟੇਜ ਆਖ਼ਰੀ ਦੌਰ ਚ ਦਾਖਲ

October 31, 2026 08:09 PM
SehajTimes

ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਪੰਜ ਗੋਲਾਂ ਨਾਲ ਚੱਲ ਰਿਹਾ ਹੈ ਟਾਪ ਸਕੋਰਰ

1 ਤੇ 2 ਨਵੰਬਰ ਨੂੰ ਜਲੰਧਰ ਵਿਖੇ ਆਖਰੀ ਕੁੱਲ ਛੇ ਲੀਗ ਮੈਚ ਖੇਡੇ ਜਾਣਗੇ

4 ਤੇ 5 ਨਵੰਬਰ ਨੂੰ ਮੋਹਾਲੀ ਵਿਖੇ ਨਾਕ ਆਊਟ ਸਟੇਜ ਦੇ ਮੈਚ ਖੇਡੇ ਜਾਣਗੇ

ਜਲੰਧਰ : ਪੰਜਾਬ ਦੀ ਧਰਤੀ ਉਤੇ ਪਹਿਲੇ ਵਾਰ ਖੇਡੇ ਜਾ ਰਹੇ ਕੌਮਾਂਤਰੀ ਹਾਕੀ ਟੂਰਨਾਮੈਂਟ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਜਲੰਧਰ ਵਿਖੇ ਹੋਣ ਵਾਲੀ ਲੀਗ ਸਟੇਜ ਅੱਧ ਪਾਰ ਕਰਕੇ ਆਖ਼ਰੀ ਦੌਰ ਵਿੱਚ ਪਹੁੰਚ ਗਈ ਹੈ। ਹਰ ਟੀਮ ਤਿੰਨ-ਤਿੰਨ ਲੀਗ ਮੈਚ ਖੇਡ ਲਏ ਹਨ ਜਦੋਂਕਿ ਦੋ-ਦੋ ਲੀਗ ਮੈਚ ਬਾਕੀ ਹਨ। 1 ਤੇ 2 ਨਵੰਬਰ ਨੂੰ ਬਾਕੀ ਰਹਿੰਦੇ ਲੀਗ ਮੈਚ ਖੇਡੇ ਜਾਣਗੇ। ਭਾਰਤ ਤੇ ਮਲੇਸ਼ੀਆ ਨੇ ਤਿੰਨ-ਤਿੰਨ ਜਿੱਤਾਂ ਨਾਲ ਸੈਮੀ ਫ਼ਾਈਨਲ ਵਿੱਚ ਜਗ੍ਹਾਂ ਪੱਕੀ ਕਰ ਲਈ ਹੈ। ਗੋਲ ਸਕੋਰਰਾਂ ਦੀ ਸੂਚੀ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਪੰਜ ਗੋਲਾਂ ਨਾਲ ਟਾਪ ਸਕੋਰਰ ਚੱਲ ਰਿਹਾ ਹੈ। ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਅੱਜ ਸਾਰੀਆਂ ਟੀਮਾਂ ਲਈ ਆਰਾਮ ਦਾ ਦਿਨ ਸੀ ਅਤੇ ਕੋਈ ਵੀ ਮੈਚ ਨਹੀਂ ਖੇਡਿਆ। ਦੱਖਣੀ ਕੋਰੀਆ ਤੇ ਬੰਗਲਾਦੇਸ਼ ਦੀਆਂ ਟੀਮਾਂ ਨੇ ਅਭਿਆਸ ਜ਼ਰੂਰ ਕੀਤਾ। ਲੀਗ ਸਟੇਜ ਦੇ ਆਖਰੀ ਦਿਨਾਂ ਵਿੱਚ 1 ਨਵੰਬਰ ਨੂੰ ਦੱਖਣੀ ਕੋਰੀਆ ਤੇ ਬੰਗਲਾਦੇਸ਼, ਚੀਨ ਤੇ ਜਾਪਾਨ, ਭਾਰਤ ਤੇ ਮਲੇਸ਼ੀਆ ਅਤੇ 2 ਨਵੰਬਰ ਨੂੰ ਚੀਨ ਤੇ ਬੰਗਲਾਦੇਸ਼, ਮਲੇਸ਼ੀਆ ਤੇ ਜਾਪਾਨ ਅਤੇ ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਮੈਚ ਕ੍ਰਮਵਾਰ ਢਾਈ ਵਜੇ, ਪੌਣੇ ਪੰਜ ਵਜੇ ਅਤੇ ਸ਼ਾਮ ਸੱਤ ਵਜੇ ਖੇਡੇ ਖੇਡੇ ਜਾਣਗੇ।

ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਹੇ ਲੀਗ ਮੈਚਾਂ ਵਿੱਚ ਮੇਜ਼ਬਾਨ ਭਾਰਤ ਤੇ ਮਲੇਸ਼ੀਆ ਨੇ ਹੁਣ ਤੱਕ ਖੇਡੇ ਤਿੰਨੇ ਮੈਚ ਜਿੱਤ ਕੇ ਸੈਮੀ ਫਾਈਨਲ ਵਿੱਚ ਜਗ੍ਹਾਂ ਪੱਕੀ ਕਰ ਲਈ ਹੈ। ਅੰਕ ਸੂਚੀ ਵਿੱਚ ਭਾਰਤ ਬਿਹਤਰ ਗੋਲ ਔਸਤ ਨਾਲ ਪਹਿਲੇ ਸਥਾਨ ਉਤੇ ਚੱਲ ਰਿਹਾ ਹੈ ਜਦੋਂਕਿ ਮਲੇਸ਼ੀਆ ਦੂਜੇ ਸਥਾਨ ਉੱਪਰ ਹੈ।ਜਾਪਾਨ ਦੋ ਜਿੱਤਾਂ ਨਾਲ ਤੀਜੇ ਤੇ ਦੱਖਣੀ ਕੋਰੀਆ ਇੱਕ ਜਿੱਤ ਨਾਲ ਚੌਥੇ ਸਥਾਨ ਉੱਤੇ ਹੈ। ਚੀਨ ਤੇ ਬੰਗਲਾਦੇਸ਼ ਨੂੰ ਹਾਲੇ ਆਪਣੀ ਪਹਿਲੀ ਜਿੱਤ ਦੀ ਉਡੀਕ ਹੈ। ਛੇ ਟੀਮਾਂ ਵਿੱਚੋਂ ਪਹਿਲੀਆਂ ਚਾਰ ਟੀਮਾਂ ਸੈਮੀ ਫ਼ਾਈਨਲ ਵਿੱਚ ਪਹੁੰਚਣਗੀਆਂ ਅਤੇ ਲੀਗ ਦੌਰ ਵਿੱਚ ਪੰਜਵੇਂ ਤੇ ਛੇਵੇਂ ਸਥਾਨ ਉੱਤੇ ਆਉਣ ਵਾਲੀਆਂ ਟੀਮਾਂ ਪੰਜਵੀਂ ਪੁਜ਼ੀਸ਼ਨ ਲਈ ਖੇਡਣਗੀਆਂ। ਨਾਕ ਆਊਟ ਦੇ ਸਾਰੇ ਮੁਕਾਬਲੇ 4 ਤੇ 5 ਨਵੰਬਰ ਨੂੰ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਸਟੇਡੀਅਮ ਵਿਖੇ ਖੇਡੇ ਜਾਣਗੇ।

ਟੂਰਨਾਮੈਂਟ ਦੌਰਾਨ ਹੁਣ ਤੱਕ ਕੁੱਲ 9 ਮੈਚ ਖੇਡੇ ਜਾ ਚੁੱਕੇ ਹਨ ਅਤੇ ਕੋਈ ਵੀ ਮੈਚ ਡਰਾਅ ਨਹੀਂ ਜਿਸ ਕਾਰਨ ਹਰ ਮੈਚ ਦਾ ਨਤੀਜਾ ਨਿਕਲਿਆ ਹੈ। ਟੂਰਨਾਮੈਂਟ ਵਿੱਚ ਕੁੱਲ 54 ਗੋਲ ਹੋਏ ਜੋ ਕਿ ਪ੍ਰਤੀ ਮੈਚ ਛੇ ਗੋਲ ਔਸਤ ਚੱਲ ਰਹੀ ਹੈ। 54 ਗੋਲਾਂ ਵਿੱਚੋਂ 28 ਫੀਲਡ ਗੋਲ ਅਤੇ 23 ਪੈਨਲਟੀ ਕਾਰਨਰ ਜ਼ਰੀਏ ਹੋਏ ਹਨ ਜਦੋਂਕਿ ਤਿੰਨ ਗੋਲ ਪੈਨਲਟੀ ਸਟੋਰਕ ਨਾਲ ਹੋਇਆ ਹੈ।ਹਰ ਟੀਮ ਦੇ ਤਿੰਨ ਮੈਚਾਂ ਬਾਅਦ ਸਭ ਤੋਂ ਵੱਧ ਭਾਰਤ ਨੇ ਕੁੱਲ 22 ਗੋਲ ਕੀਤੇ ਹਨ ਜਦੋਂਕਿ ਭਾਰਤ ਸਿਰ ਤਿੰਨ ਗੋਲ ਹੋਏ ਹਨ। ਮਲੇਸ਼ੀਆ ਨੇ ਹੁਣ ਤੱਕ 14 ਗੋਲ ਕੀਤੇ ਹਨ ਤੇ ਆਪਣੇ ਸਿਰ 6 ਗੋਲ ਕਰਵਾਏ ਹਨ। ਜਾਪਾਨ ਨੇ ਹੁਣ ਤੱਕ 5 ਗੋਲ ਕੀਤੇ ਹਨ ਤੇ ਆਪਣੇ ਸਿਰ 6 ਗੋਲ ਕਰਵਾਏ ਹਨ। ਦੱਖਣੀ ਕੋਰੀਆ ਨੇ ਹੁਣ ਤੱਕ 5 ਗੋਲ ਕੀਤੇ ਹਨ ਤੇ ਆਪਣੇ ਸਿਰ 7 ਗੋਲ ਕਰਵਾਏ ਹਨ। ਚੀਨ ਨੇ ਹੁਣ ਤੱਕ 7 ਗੋਲ ਕੀਤੇ ਹਨ ਤੇ ਆਪਣੇ ਸਿਰ 12 ਗੋਲ ਕਰਵਾਏ ਹਨ ਜਦੋਂਕਿ ਬੰਗਲਾਦੇਸ਼ ਨੇ ਹੁਣ ਤੱਕ ਇੱਕ ਗੋਲ ਕੀਤੇ ਹਨ ਤੇ ਆਪਣੇ ਸਿਰ 20 ਗੋਲ ਕਰਵਾਏ ਹਨ। ਹੁਣ ਤੱਕ ਸਿਰਫ ਭਾਰਤ ਤੇ ਜਾਪਾਨ ਦੀ ਟੀਮ ਨੇ ਇੱਕ-ਇੱਕ ਮੈਚ ਵਿੱਚ ਕਲੀਨ ਸ਼ੀਟ ਰੱਖੀ ਹੈ ਜੋ ਕਿ ਦੋਵਾਂ ਟੀਮਾਂ ਨੇ ਬੰਗਲਾਦੇਸ਼ ਖਿਲਾਫ ਖੇਡਦਿਆਂ ਇੱਕ ਵੀ ਗੋਲ ਆਪਣੇ ਸਿਰ ਨਹੀਂ ਕਰਵਾਇਆ।

ਗੋਲ ਕਰਨ ਵਾਲੇ ਖਿਡਾਰੀਆਂ ਦਾ ਨਿੱਜੀ ਰਿਕਾਰਡ ਦੇਖੀਏ ਤਾਂ ਤਿੰਨ ਮੈਚਾਂ ਬਾਅਦ ਭਾਰਤ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜ ਗੋਲਾਂ ਨਾਲ ਟਾਪ ਸਕੋਰਰ ਚੱਲ ਰਿਹਾ ਹੈ ਜੋ ਕਿ ਪੰਜੇ ਗੋਲ ਪੈਨਲਟੀ ਕਾਰਨਰ ਉੱਪਰ ਕੀਤੇ ਹਨ।ਉਸ ਤੋਂ ਬਾਅਦ ਮਲੇਸ਼ੀਆ ਦੇ ਅਬੂ ਕਮਾਲ ਅਜ਼ਰਾਈ ਨੇ ਚਾਰ ਗੋਲ ਕੀਤੇ ਹਨ ਜਦੋਂਕਿ ਭਾਰਤ ਦੇ ਮਨਦੀਪ ਸਿੰਘ ਤੇ ਅਭਿਸ਼ੇਕ ਅਤੇ ਮਲੇਸ਼ੀਆ ਦੇ ਅਖੀਮਉੱਲਾ ਤੇ ਅਜ਼ੀਮੂਦੀਨ ਨੇ ਤਿੰਨ-ਤਿੰਨ ਗੋਲ ਕੀਤੇ ਹਨ। ਟੂਰਨਾਮੈਂਟ ਦੀ ਹੁਣ ਤੱਕ ਇਕਲੌਤੀ ਹੈਟ੍ਰਿਕ ਭਾਰਤ ਦੇ ਮਨਦੀਪ ਸਿੰਘ ਨੇ ਲਗਾਈ ਹੈ ਜੋ ਕਿ ਉਸ ਨੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਹੀ ਮੈਚ ਵਿੱਚ ਤਿੰਨ ਗੋਲ ਕਰਕੇ ਲਗਾਈ ਸੀ। ਭਾਰਤ ਦੇ ਹਾਰਦਿਕ ਸਿੰਘ, ਸੁਖਜੀਤ ਸਿੰਘ, ਜੁਗਰਾਜ ਸਿੰਘ ਤੇ ਦਿਲਪ੍ਰੀਤ ਸਿੰਘ, ਚੀਨ ਦੇ ਚੌਂਗਕੌਂਗ ਚੇਨ ਤੇ ਬੇਨਹਾਈ ਚੇਨ ਅਤੇ ਮਲੇਸ਼ੀਆ ਦੇ ਫੈਜ਼ਲ ਸਾਰੀ ਨੇ ਦੋ-ਦੋ ਗੋਲ ਕੀਤੇ ਹਨ। 19 ਖਿਡਾਰੀਆਂ ਨੇ ਇੱਕ-ਇੱਕ ਗੋਲ ਕੀਤਾ ਹੈ।ਹੁਣ ਤੱਕ ਕੁੱਲ 32 ਖਿਡਾਰੀ ਗੋਲ ਸਕੋਰਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ।
———

Have something to say? Post your comment

More in Sports

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ

ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ‘ਸਾਡਾ ਪਿੰਡ’ ਬਣਿਆ ਖਿੱਚ ਦਾ ਕੇਂਦਰ

ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਹਾਕੀ ਜਗਤ ਵਿੱਚ ਪੂਰਾ ਉਤਸ਼ਾਹ

ਏਸ਼ੀਅਨ ਚੈਂਪੀਅਨਜ਼ ਟਰਾਫੀ 2026 - ਦੂਜਾ ਦਿਨ

13 ਸਾਲਾਂ ਬਾਅਦ ਪੰਜਾਬ ਨੇ ਜਿੱਤੀ ਵੀਨੂੰ ਮਾਂਕੜ ਟਰਾਫੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਟੀਮਾਂ ਦਾ ਨਿੱਘਾ ਸਵਾਗਤ

ਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ

ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੋਹਾਲੀ ਹਵਾਈ ਅੱਡੇ 'ਤੇ ਢੋਲ, ਭੰਗੜੇ ਅਤੇ ਫੁਲਕਾਰੀਆਂ ਨਾਲ ਨਿੱਘਾ ਸਵਾਗਤ

ਆਲ ਇੰਡੀਆ ਸਿਵਲ ਸਰਵਿਸਿਜ਼ ਫੁੱਟਬਾਲ (ਪੁਰਸ਼) ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ 26 ਅਕਤੂਬਰ ਨੂੰ

ਬੀਡਬਲਯੂਐਫ਼ ਵਿਸ਼ਵ ਜੂਨੀਅਰ ਕੱਪ ਲਈ ਭਾਰਤ ਦੀ ਅਗਵਾਈ ਕਰਨਗੀਆਂ ਤਨਵੀ ਪਾਤਰੀ, ਸ਼ਾਇਨਾ ਮਨੀਮੁਥੂ