Friday, October 30, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Sports

ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਹਾਕੀ ਜਗਤ ਵਿੱਚ ਪੂਰਾ ਉਤਸ਼ਾਹ

October 30, 2026 08:53 PM
SehajTimes

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਕੀ ਪ੍ਰੇਮੀਆਂ ਨੂੰ ਸਭ ਤੋਂ ਵੱਡਾ ਤੋਹਫ਼ਾ ਦਿੱਤਾ: ਨਿਤਿਨ ਕੋਹਲੀ

70 ਤੋਂ ਵੱਧ ਛੋਟੀ ਉਮਰ ਦੇ ਖਿਡਾਰੀ ਵਲੰਟੀਅਰ ਵਜੋਂ ਨਿਭਾ ਰਹੇ ਹਨ ਸੇਵਾਵਾਂ

ਜਲੰਧਰ : ਪੰਜਾਬ ਦੀ ਧਰਤੀ ਉਤੇ ਪਹਿਲੀ ਵਾਰ ਹੋ ਰਹੇ ਹਾਕੀ ਦੇ ਕੌਮਾਂਤਰੀ ਟੂਰਨਾਮੈਂਟ ਹਾਕੀ ਏਸ਼ੀਅਨ ਏਸ਼ੀਅਨਜ਼ ਟਰਾਫੀ ਨੂੰ ਲੈ ਕੇ ਹਾਕੀ ਜਗਤ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਹੋ ਰਹੇ ਮੈਚਾਂ ਨੂੰ ਲੈ ਕੇ ਨਾ ਸਿਰਫ ਹਾਕੀ ਪ੍ਰੇਮੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਸਗੋਂ ਭਾਰਤੀ ਹਾਕੀ ਟੀਮ ਵਿੱਚ ਖੇਡ ਰਹੇ ਪੰਜਾਬੀ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਅਤੇ ਭਾਰਤ ਦੇ ਸਾਬਕਾ ਹਾਕੀ ਖਿਡਾਰੀ ਵੀ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਹੁੰਮ-ਹੁਮਾ ਕੇ ਪੁੱਜ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਦਘਾਟਨ ਮੌਕੇ ਆਖਿਆ ਗਿਆ ਸੀ ਇਸ ਟੂਰਨਾਮੈਂਟ ਨੂੰ ਕਰਵਾ ਕੇ ਭਾਰਤੀ ਹਾਕੀ ਖਿਡਾਰੀਆਂ ਦੀ ਇੱਛਾ ਪੂਰੀ ਹੋਵੇਗੀ ਜਿੱਥੇ ਉਹ ਆਪਣੇ ਘਰ ਵਿੱਚ ਕੋਈ ਕੌਮਾਂਤਰੀ ਮੁਕਾਬਲਾ ਖੇਡਣਾ ਚਾਹੁੰਦੇ ਸਨ। ਹੁਣ ਪੰਜਾਬ ਨੇ 2030 ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਵੀ ਦਾਅਵੇਦਾਰੀ ਪੇਸ਼ ਕੀਤੀ ਹੈ। ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਨੇ ਪੰਜਾਬ ਵਿੱਚ ਤਿਆਰ ਹੋਏ ਹਾਕੀ ਦੇ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰੀ ਦੱਸਿਆ। ਭਾਰਤੀ ਹਾਕੀ ਟੀਮ ਵਿੱਚ ਅੱਠ ਖਿਡਾਰੀ ⁠ਕਪਤਾਨ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਜੁਗਰਾਜ ਸਿੰਘ, ਜਰਮਨਪ੍ਰੀਤ ਸਿੰਘ ਤੇ ਕ੍ਰਿਸ਼ਨ ਬਹਾਦਰ ਪਾਠਕ ਪੰਜਾਬ ਤੋਂ ਹਨ। ਹਰਮਨਪ੍ਰੀਤ ਦੇ ਮਾਤਾ-ਪਿਤਾ ਸਰਬਜੀਤ ਸਿੰਘ ਤੇ ਮਾਤਾ ਰਾਜਵਿੰਦਰ ਕੌਰ, ਪਤਨੀ ਅਮਨਦੀਪ ਕੌਰ ਤੇ ਉਨ੍ਹਾਂ ਦੇ ਮਾਤਾ-ਪਿਤਾ, ਬੇਟੀਆਂ ਰੂਹਾਨਤ ਤੇ ਮੇਹਰ, ਹਾਰਦਿਕ ਸਿੰਘ ਦੇ ਪਿਤਾ ਵਰਿੰਦਰ ਸਿੰਘ ਜੋ ਮੈਚ ਵੀ ਦੇਖ ਰਹੇ ਹਨ ਅਤੇ ਪਹਿਲੇ ਮੈਚ ਵਿੱਚ ਮੁੱਖ ਮੰਤਰੀ ਦੇ ਐਸ.ਪੀ. ਸਕਿਓਰਟੀ ਵਜੋਂ ਡਿਊਟੀ ਵੀ ਨਿਭਾਈ। ਹਾਰਦਿਕ ਦੇ ਮਾਤਾ ਓਨੀਆਂ ਰਾਏ ਅਤੇ ਉਹਨਾਂ ਦੇ ਪਰਿਵਾਰ ਦੇ ਹੀ ਮੈਂਬਰ ਓਲੰਪੀਅਨ ਗੋਲਡ ਮੈਡਲਿਸਟ ਗੁਰਮੇਲ ਸਿੰਘ ਨੂੰ ਏਸ਼ੀਅਨ ਗੇਮਜ਼ ਗੋਲਡ ਮੈਡਲਿਸਟ ਰਾਜਬੀਰ ਕੌਰ, ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਤੇ ਦਵਿੰਦਰਜੀਤ ਕੌਰ, ਸੁਖਜੀਤ ਸਿੰਘ ਦੇ ਪਿਤਾ ਅਜੀਤ ਸਿੰਘ ਤੇ ਮਾਤਾ ਕੁਲਦੀਪ ਕੌਰ, ਜਰਮਨਪ੍ਰੀਤ ਸਿੰਘ ਦੇ ਪਿਤਾ ਬਲਬੀਰ ਸਿੰਘ ਤੇ ਮਾਤਾ ਕੁਲਵਿੰਦਰ ਕੌਰ, ਦਿਲਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਤੇ ਮਾਤਾ ਸੁਖਵੰਤ ਕੌਰ ਆਪਣੇ ਲਾਡਲਿਆਂ ਦਾ ਹੌਸਲਾ ਵਧਾਉਣ ਲਈ ਦਰਸ਼ਕ ਗੈਲਰੀ ਵਿੱਚ ਮੌਜੂਦ ਰਹਿੰਦੇ ਹਨ। ਹਾਰਦਿਕ ਦਾ ਛੋਟਾ ਭਰਾ ਜੋ ਹਾਲ ਹੀ ਵਿੱਚ ਭਾਰਤ ਵੱਲੋਂ ਜੂਨੀਅਰ ਏਸ਼ੀਆ ਕੱਪ ਜਿੱਤ ਕੇ ਆਇਆ ਹੈ, ਵੀ ਵੱਡੇ ਭਰਾ ਨੂੰ ਖੇਡਦਾ ਦੇਖ ਰਿਹਾ ਹੈ। ਹਰਮਨਪ੍ਰੀਤ ਸਿੰਘ ਦੀ ਚਾਰ ਮਹੀਨਿਆਂ ਦੀ ਬੇਟੀ ਮੇਹਰ ਪਹਿਲੀ ਵਾਰ ਹਾਕੀ ਫੀਲਡ ਵਿੱਚ ਆਈ। ਹਰਮਨ ਨੇ ਮੈਚ ਤੋਂ ਬਾਅਦ ਗੋਦੀ ਚੁੱਕ ਕੇ ਲਾਡ ਲਡਾਇਆ।

ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਕੋਸ਼ਿਸ਼ਾਂ ਸਦਕਾ ⁠ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਹਾਕੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।ਇਹ ਸੰਭਵ ਹੋਇਆ ਹੈ।ਉਹਨਾਂ ਕਿਹਾ ਕਿ ਇਸ ਟੂਰਨਾਮੈਂਟ ਜ਼ਰੀਏ ਹਾਕੀ ਪ੍ਰੇਮੀਆਂ ਨੂੰ ਤੋਹਫ਼ਾ ਮਿਲਿਆ ਹੈ ਜੋ ਹਾਕੀ ਦੇ ਘਰ ਵਿੱਚ ਏਸ਼ੀਆ ਦੀਆਂ ਸਰਵੋਤਮ ਟੀਮਾਂ ਨੂੰ ਆਪਣੇ ਸਾਹਮਣੇ ਖੇਡਦਾ ਦੇਖ ਰਹੇ ਹਨ।

ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਸਾਬਕਾ ਹਾਕੀ ਖਿਡਾਰੀ ਵੀ ਉਤਸ਼ਾਹਤ ਹਨ। ਤਿੰਨ ਵਾਰ ਦੇ ਓਲੰਪੀਅਨ ਅਤੇ ਸਾਬਕਾ ਭਾਰਤੀ ਕਪਤਾਨ ਬਲਜੀਤ ਸਿੰਘ ਢਿੱਲੋਂ ਨੇ ਇਸ ਟੂਰਨਾਮੈਂਟ ਨੂੰ ਪੰਜਾਬ ਦੀ ਹਾਕੀ ਲਈ ਸ਼ੁਭ ਸ਼ਗਨ ਦੱਸਿਆ ਜਿਸ ਨਾਲ ਛੋਟੀ ਉਮਰ ਦੇ ਖਿਡਾਰੀਆਂ ਨੂੰ ਹੋਰ ਪ੍ਰੇਰਨਾ ਮਿਲੇਗੀ। ਉਦਘਾਟਨੀ ਸਮਾਰੋਹ ਮੌਕੇ ਜਿੱਥੇ ਹਾਕੀ ਸਮੇਤ ਹੋਰਨਾਂ ਖੇਡਾਂ ਦੇ ਓਲੰਪੀਅਨ ਤੇ ਕੌਮਾਂਤਰੀ ਖਿਡਾਰੀ ਵੱਡੀ ਗਿਣਤੀ ਵਿੱਚ ਪੁੱਜੇ ਉੱਥੇ ਰੋਜ਼ਾਨਾ ਹੋਣ ਵਾਲੇ ਮੈਚਾਂ ਦੌਰਾਨ ਸਾਬਕਾ ਓਲੰਪੀਅਨ ਪੁੱਜ ਰਹੇ ਹਨ। ਪੰਜਾਬ ਪੁਲਿਸ ਵਿੱਚ ਸੀਨੀਅਰ ਅਹੁਦਿਆਂ ਉੱਤੇ ਤਾਇਨਾਤ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਤੇ ਓਲੰਪੀਅਨ ਗੁਰਬਾਜ਼ ਸਿੰਘ ਨੇ ਦਰਸ਼ਕ ਗੈਲਰੀ ਸਟੈਂਡ ਵਿੱਚ ਬੈਠ ਕੇ ਮੈਚ ਵੇਖਿਆ।ਮਾਸਕੋ ਓਲੰਪਿਕਸ ਦੇ ਗੋਲਡ ਮੈਡਲਿਸਟ ਸੁਰਿੰਦਰ ਸਿੰਘ ਸੋਢੀ ਨੇ ਤੀਜੇ ਦਿਨ ਹੋਏ ਮੈਚਾਂ ਵਿੱਚ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਜਦੋਂਕਿ ਓਲੰਪੀਅਨ ਗੁਰਜੰਟ ਸਿੰਘ ਤੇ ਗੁਰਵਿੰਦਰ ਸਿੰਘ ਚੰਦੀ ਨੇ ਮੈਨ ਆਫ ਦਿ ਮੈਚ ਸਮਾਰੋਹ ਦੀ ਪ੍ਰਧਾਨਗੀ ਕੀਤੀ।

ਪੂਰੇ ਟੂਰਨਾਮੈਂਟ ਦੌਰਾਨ 70 ਵਲੰਟੀਅਰ ਸੇਵਾਵਾਂ ਨਿਭਾ ਰਹੇ ਹਨ ਜੋ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀ ਅਤੇ ਛੋਟੀ ਉਮਰ ਦੇ ਖਿਡਾਰੀ ਹਨ। ਇਹ ਬਾਲ ਬੁਆਏ ਦੀ ਭੂਮਿਕਾ ਵੀ ਨਿਭਾ ਰਹੇ ਹਨ ਅਤੇ ਟੀਮਾਂ ਦੀ ਜਾਣ ਪਛਾਣ ਮੌਕੇ ਕੌਮੀ ਝੰਡਾ ਲੈ ਕੇ ਆਉਂਦੇ ਹਨ। ਕਿਸੇ ਸਮੇਂ ਭਾਰਤੀ ਮੌਜੂਦਾ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਕ੍ਰਿਸ਼ਨ ਪਾਠਕ ਵੀ ਇਸੇ ਸਟੇਡੀਅਮ ਵਿੱਚ ਅਕੈਡਮੀ ਦੇ ਵਿੰਗ ਵਿੱਚ ਖੇਡਦੇ ਸਨ।

ਜਲੰਧਰ ਵਿਖੇ 27 ਅਕਤੂਬਰ ਨੂੰ ਚੈਂਪੀਅਨਜ਼ ਟਰਾਫੀ ਦਾ ਉਦਘਾਟਨ ਹੋਇਆ। ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਕੋਰੀਆ, ਜਪਾਨ, ਮਲੇਸ਼ੀਆ, ਚੀਨ ਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। 27 ਅਕਤੂਬਰ ਤੋਂ 2 ਨਵੰਬਰ ਤੱਕ ਸਾਰੇ ਲੀਗ ਮੈਚ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖੇਡੇ ਜਾਣਗੇ।4 ਤੇ 5 ਨਵੰਬਰ ਨੂੰ ਸੈਮੀ ਫਾਈਨਲ ਤੇ ਫਾਈਨਲ ਹੋਣਗੇ।

 

Have something to say? Post your comment

More in Sports

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ

ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ‘ਸਾਡਾ ਪਿੰਡ’ ਬਣਿਆ ਖਿੱਚ ਦਾ ਕੇਂਦਰ

ਏਸ਼ੀਅਨ ਚੈਂਪੀਅਨਜ਼ ਟਰਾਫੀ 2026 - ਦੂਜਾ ਦਿਨ

13 ਸਾਲਾਂ ਬਾਅਦ ਪੰਜਾਬ ਨੇ ਜਿੱਤੀ ਵੀਨੂੰ ਮਾਂਕੜ ਟਰਾਫੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਟੀਮਾਂ ਦਾ ਨਿੱਘਾ ਸਵਾਗਤ

ਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ

ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੋਹਾਲੀ ਹਵਾਈ ਅੱਡੇ 'ਤੇ ਢੋਲ, ਭੰਗੜੇ ਅਤੇ ਫੁਲਕਾਰੀਆਂ ਨਾਲ ਨਿੱਘਾ ਸਵਾਗਤ

ਆਲ ਇੰਡੀਆ ਸਿਵਲ ਸਰਵਿਸਿਜ਼ ਫੁੱਟਬਾਲ (ਪੁਰਸ਼) ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ 26 ਅਕਤੂਬਰ ਨੂੰ

ਬੀਡਬਲਯੂਐਫ਼ ਵਿਸ਼ਵ ਜੂਨੀਅਰ ਕੱਪ ਲਈ ਭਾਰਤ ਦੀ ਅਗਵਾਈ ਕਰਨਗੀਆਂ ਤਨਵੀ ਪਾਤਰੀ, ਸ਼ਾਇਨਾ ਮਨੀਮੁਥੂ

ਏਸ਼ੀਅਨ ਖੇਡਾਂ  2026 : ਅਮਨ ਸਹਿਰਾਵਤ ਨੇ ਫ੍ਰੀਸਟਾਈਲ 57 ਕਿਲੋਗ੍ਰਾਮ ’ਚ ਉਤਰੀ ਕੋਰੀਆ ਦੇ ਚੋਂਗ ਸੋਂਗ ਹਾਨ ਦਾ ਘੋਗਾ ਚਿੱਤ ਕੀਤਾ