Thursday, October 29, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

Sports

ਮੈਨਕਾਈਂਡ ਫਾਰਮਾ ਸ਼ੇਰ-ਏ-ਪੰਜਾਬ ਟੀ-20 ਲੀਗ 2026

September 13, 2026 12:15 AM
SehajTimes

ਐੱਸ.ਏ.ਐੱਸ. ਨਗਰ (ਮੋਹਾਲੀ) : ਮੈਨਕਾਈਂਡ ਫਾਰਮਾ ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਸੈਮੀਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਲਾਇਨਜ਼ ਨੇ ਜਲੰਧਰ ਵਾਰਿਅਰਜ਼ ਨੂੰ 17 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ। ਇਹ ਰੋਮਾਂਚਕ ਮੁਕਾਬਲਾ ਆਈ.ਐੱਸ. ਬਿੰਦਰਾ ਸਟੇਡੀਅਮ, ਮੋਹਾਲੀ ਵਿਖੇ ਖੇਡਿਆ ਗਿਆ। ਲੁਧਿਆਣਾ ਲਾਇਨਜ਼ ਦੇ ਕਪਤਾਨ ਸਲਿਲ ਅਰੋੜਾ ਨੇ ਸੈਂਕੜਾ ਬਣਾਉਂਦਿਆਂ ਟੀਮ ਨੂੰ 220/5 ਦੇ ਵੱਡੇ ਸਕੋਰ ਤੱਕ ਪਹੁੰਚਾਇਆ ਅਤੇ ਤੇਜ਼ ਗੇਂਦਬਾਜ਼ ਸਾਹਿਲ ਭਾਸਕਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 6 ਵਿਕਟਾਂ ਹਾਸਲ ਕਰਕੇ ਜਲੰਧਰ ਦੀ ਪਾਰੀ ਨੂੰ 203/8 ’ਤੇ ਰੋਕ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਨ ਆਏ ਲੁਧਿਆਣਾ ਲਾਇਨਜ਼ ਦੀ ਸ਼ੁਰੂਆਤ ਉਮੀਦ ਮੁਤਾਬਕ ਨਹੀਂ ਰਹੀ। ਜਲੰਧਰ ਦੇ ਗੇਂਦਬਾਜ਼ਾਂ ਨੇ ਨਿਯਮਤ ਅੰਤਰਾਲ ’ਤੇ ਵਿਕਟਾਂ ਹਾਸਲ ਕੀਤੀਆਂ ਅਤੇ ਲੁਧਿਆਣਾ ਨੂੰ 105/5 ਦੇ ਮੁਸ਼ਕਲ ਸਕੋਰ ’ਤੇ ਪਹੁੰਚਾ ਦਿੱਤਾ।

ਇਸ ਮੌਕੇ ਕਪਤਾਨ ਸਲਿਲ ਅਰੋੜਾ ਨੇ ਜ਼ਿੰਮੇਵਾਰੀ ਸੰਭਾਲਦਿਆਂ ਮਾਧਵ ਪਠਾਨੀਆ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ। ਦੋਵਾਂ ਬੱਲੇਬਾਜ਼ਾਂ ਨੇ ਪਹਿਲਾਂ ਵਿਕਟਾਂ ਬਚਾਉਂਦਿਆਂ ਪਾਰੀ ਨੂੰ ਸਥਿਰਤਾ ਦਿੱਤੀ।

ਸਲਿਲ ਨੇ ਮੈਦਾਨ ਦੇ ਹਰ ਪਾਸੇ ਸ਼ਾਨਦਾਰ ਸ਼ਾਟ ਖੇਡਦਿਆਂ ਦੌੜਾਂ ਦੀ ਰਫ਼ਤਾਰ ਤੇਜ਼ ਕੀਤੀ, ਜਦਕਿ ਮਾਧਵ ਪਠਾਨੀਆ ਨੇ ਵੀ ਉਸਦਾ ਬਾਖੂਬੀ ਸਾਥ ਦਿੱਤਾ। ਦੋਵਾਂ ਨੇ ਛੇਵੀਂ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਕਰਕੇ ਮੈਚ ਦਾ ਰੁਖ ਹੀ ਬਦਲ ਦਿੱਤਾ।

ਸਲਿਲ ਅਰੋੜਾ ਨੇ 56 ਗੇਂਦਾਂ ਵਿੱਚ 120 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਦਕਿ ਮਾਧਵ ਪਠਾਨੀਆ 22 ਗੇਂਦਾਂ ’ਤੇ 42 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਰਹੇ। ਇਸ ਸਾਂਝੇਦਾਰੀ ਦੀ ਬਦੌਲਤ ਲੁਧਿਆਣਾ ਨੇ 20 ਓਵਰਾਂ ਵਿੱਚ 220/5 ਦਾ ਮਜ਼ਬੂਤ ਸਕੋਰ ਖੜ੍ਹਾ ਕਰਦਿਆਂ ਜਲੰਧਰ ਸਾਹਮਣੇ 221 ਦੌੜਾਂ ਦਾ ਟੀਚਾ ਰੱਖਿਆ।

ਜਲੰਧਰ ਵੱਲੋਂ ਈਮਾਨਜੋਤ ਸਿੰਘ ਚਾਹਲ ਨੇ 4 ਓਵਰਾਂ ਵਿੱਚ 22 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।

ਟੀਚੇ ਦਾ ਪਿੱਛਾ ਕਰਨ ਉਤਰੀ ਜਲੰਧਰ ਵਾਰਿਅਰਜ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਵਿਸ਼ਵਨਾਥ ਸਿੰਘ ਅਤੇ ਪ੍ਰਭਸਿਮਰਨ ਸਿੰਘ ਨੇ ਪਹਿਲੀ ਵਿਕਟ ਲਈ 61 ਦੌੜਾਂ ਜੋੜੀਆਂ। ਵਿਸ਼ਵਨਾਥ 20 ਗੇਂਦਾਂ ’ਤੇ 27 ਦੌੜਾਂ ਬਣਾ ਕੇ ਆਊਟ ਹੋਏ, ਪਰ ਪ੍ਰਭਸਿਮਰਨ ਨੇ ਸਕੋਰਬੋਰਡ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਜਾਰੀ ਰੱਖਿਆ।

ਪ੍ਰਭਸਿਮਰਨ ਨੂੰ ਹਰਜਸ ਟੰਡਨ ਦਾ ਸਾਥ ਮਿਲਿਆ ਅਤੇ ਦੋਵਾਂ ਨੇ ਦੂਜੀ ਵਿਕਟ ਲਈ 35 ਦੌੜਾਂ ਦੀ ਸਾਂਝੇਦਾਰੀ ਕੀਤੀ। ਪ੍ਰਭਸਿਮਰਨ ਨੇ 35 ਗੇਂਦਾਂ ’ਤੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਬਾਅਦ ਹਰਜਸ ਨੇ ਵੀ ਲੁਧਿਆਣਾ ਦੇ ਗੇਂਦਬਾਜ਼ਾਂ ’ਤੇ ਹਮਲਾ ਜਾਰੀ ਰੱਖਿਆ ਅਤੇ ਇੱਕ ਸਮੇਂ ਜਲੰਧਰ ਮਜ਼ਬੂਤ ਸਥਿਤੀ ਵਿੱਚ ਨਜ਼ਰ ਆ ਰਿਹਾ ਸੀ।

154/3 ਦੇ ਸਕੋਰ ’ਤੇ ਜਲੰਧਰ ਜਿੱਤ ਵੱਲ ਵਧਦਾ ਦਿਖਾਈ ਦੇ ਰਿਹਾ ਸੀ, ਪਰ ਇੱਥੋਂ ਮੈਚ ਨੇ ਅਚਾਨਕ ਪੂਰੀ ਤਰ੍ਹਾਂ ਪਲਟਾ ਗਿਆ।

ਤੇਜ਼ ਗੇਂਦਬਾਜ਼ ਸਾਹਿਲ ਭਾਸਕਰ ਨੇ ਆਪਣੇ ਸ਼ਾਨਦਾਰ ਸਪੈਲ ਨਾਲ ਜਲੰਧਰ ਦੀ ਪਾਰੀ ਨੂੰ ਝੰਝੋੜ ਕੇ ਰੱਖ ਦਿੱਤਾ। ਹਰਜਸ ਟੰਡਨ 21 ਗੇਂਦਾਂ ’ਤੇ 38 ਦੌੜਾਂ ਬਣਾ ਕੇ ਆਊਟ ਹੋਏ ਅਤੇ ਇਸ ਤੋਂ ਬਾਅਦ ਜਲੰਧਰ ਨੇ ਤਿੰਨ ਵਿਕਟਾਂ ਜਲਦ ਗੁਆ ਦਿੱਤੀਆਂ, ਜਿਸ ਨਾਲ ਸਕੋਰ 154/3 ਤੋਂ 155/5 ਹੋ ਗਿਆ।

ਭਾਸਕਰ ਨੇ ਇੱਕ ਹੀ ਓਵਰ ਵਿੱਚ ਤਿੰਨ ਵਿਕਟਾਂ ਹਾਸਲ ਕਰਕੇ ਲੁਧਿਆਣਾ ਦੀ ਵਾਪਸੀ ਪੱਕੀ ਕਰ ਦਿੱਤੀ।

ਭਾਸਕਰ ਨੇ ਅਭਿਨਵ ਸ਼ਰਮਾ ਨੂੰ ਪਹਿਲੀ ਹੀ ਗੇਂਦ ’ਤੇ ਬੋਲਡ ਕਰਕੇ ਆਪਣੀਆਂ ਪੰਜ ਵਿਕਟਾਂ ਪੂਰੀਆਂ ਕਰ ਲਈਆਂ। ਇਸ ਤੋਂ ਬਾਅਦ ਉਸਨੇ ਸੁਖਦੀਪ ਨੂੰ ਐਲ.ਬੀ.ਡਬਲਿਊ. ਕਰਕੇ ਹੈਟ੍ਰਿਕ ਦਾ ਮੌਕਾ ਵੀ ਬਣਾਇਆ। ਹਾਲਾਂਕਿ ਸੁਖਦੀਪ ਵੱਲੋਂ ਰਿਵਿਊ ਲਏ ਜਾਣ ’ਤੇ ਰੀਪਲੇਅ ਵਿੱਚ ਗੇਂਦ ਸਟੰਪਾਂ ਤੋਂ ਬਾਹਰ ਜਾਂਦੀ ਦਿਖਾਈ ਦਿੱਤੀ ਅਤੇ ਅੰਪਾਇਰ ਦਾ ਫੈਸਲਾ ਬਦਲ ਦਿੱਤਾ ਗਿਆ।

ਭਾਸਕਰ ਹੈਟ੍ਰਿਕ ਤੋਂ ਭਾਵੇਂ ਖੁੰਝ ਗਿਆ, ਪਰ ਉਸਦੀ ਸ਼ਾਨਦਾਰ ਗੇਂਦਬਾਜ਼ੀ ਨੇ ਲੁਧਿਆਣਾ ਨੂੰ ਮੈਚ ’ਤੇ ਪੂਰੀ ਤਰ੍ਹਾਂ ਕਾਬਜ਼ ਕਰ ਦਿੱਤਾ। ਉਸਨੇ 4 ਓਵਰਾਂ ਵਿੱਚ ਸਿਰਫ਼ 16 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਅਤੇ ਜਲੰਧਰ ਨੂੰ 203/8 ਤੱਕ ਹੀ ਸੀਮਤ ਕਰ ਦਿੱਤਾ।

ਇਸ ਤਰ੍ਹਾਂ ਲੁਧਿਆਣਾ ਲਾਇਨਜ਼ ਨੇ 17 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਦਿਆਂ ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਆਈ.ਐੱਸ. ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਇਸ ਰੋਮਾਂਚਕ ਸੈਮੀਫਾਈਨਲ ਵਿੱਚ ਸਲਿਲ ਅਰੋੜਾ ਦੀ ਨਾਬਾਦ 120 ਦੌੜਾਂ ਦੀ ਪਾਰੀ ਨੇ ਮਜ਼ਬੂਤ ਨੀਂਹ ਰੱਖੀ, ਜਦਕਿ ਸਾਹਿਲ ਭਾਸਕਰ ਦੀਆਂ 6 ਵਿਕਟਾਂ ਨੇ ਜਿੱਤ ’ਤੇ ਮੋਹਰ ਲਗਾਈ।

ਲੁਧਿਆਣਾ ਲਾਇਨਜ਼ ਹੁਣ ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਅੰਮ੍ਰਿਤਸਰ ਸੂਰਮਿਆਂ ਨਾਲ ਭਿੜੇਗੀ।

Have something to say? Post your comment

More in Sports

13 ਸਾਲਾਂ ਬਾਅਦ ਪੰਜਾਬ ਨੇ ਜਿੱਤੀ ਵੀਨੂੰ ਮਾਂਕੜ ਟਰਾਫੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਟੀਮਾਂ ਦਾ ਨਿੱਘਾ ਸਵਾਗਤ

ਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ

ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੋਹਾਲੀ ਹਵਾਈ ਅੱਡੇ 'ਤੇ ਢੋਲ, ਭੰਗੜੇ ਅਤੇ ਫੁਲਕਾਰੀਆਂ ਨਾਲ ਨਿੱਘਾ ਸਵਾਗਤ

ਆਲ ਇੰਡੀਆ ਸਿਵਲ ਸਰਵਿਸਿਜ਼ ਫੁੱਟਬਾਲ (ਪੁਰਸ਼) ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ 26 ਅਕਤੂਬਰ ਨੂੰ

ਬੀਡਬਲਯੂਐਫ਼ ਵਿਸ਼ਵ ਜੂਨੀਅਰ ਕੱਪ ਲਈ ਭਾਰਤ ਦੀ ਅਗਵਾਈ ਕਰਨਗੀਆਂ ਤਨਵੀ ਪਾਤਰੀ, ਸ਼ਾਇਨਾ ਮਨੀਮੁਥੂ

ਏਸ਼ੀਅਨ ਖੇਡਾਂ  2026 : ਅਮਨ ਸਹਿਰਾਵਤ ਨੇ ਫ੍ਰੀਸਟਾਈਲ 57 ਕਿਲੋਗ੍ਰਾਮ ’ਚ ਉਤਰੀ ਕੋਰੀਆ ਦੇ ਚੋਂਗ ਸੋਂਗ ਹਾਨ ਦਾ ਘੋਗਾ ਚਿੱਤ ਕੀਤਾ

ਏਸ਼ੀਆਈ ਖੇਡਾਂ 2026 : ਦੀਪਕ ਨੇ ਮੰਗੋਲੀਆ ਦੇ ਗੰਖੁਯਾਗ ਦੀਆਂ ਲਵਾਈਆਂ ਗੋਡਣੀਆਂ

ਏਸ਼ੀਅਨ ਖੇਡਾਂ  2026 : ਅੰਤਿਮ ਪੰਘਾਲ ਨੇ ਔਰਤਾਂ ਦੀ 53 ਕਿਲੋਗ੍ਰਾਮ ਕੁਸ਼ਤੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ

ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਕਰੀ ਨੇ ਏਸ਼ੀਅਨ ਖੇਡਾਂ ਦੇ ਸੋਨ ਤਗ਼ਮੇ ਤੋਂ ਬਾਅਦ ਪੁਰਸ਼ ਟੀਮ ਲਈ ਐਲਾਨੀ ਨਕਦ ਰਾਸ਼ੀ