Friday, October 30, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Sports

ਵੇਟਲਿਫ਼ਟਰ ਹਰਜਿੰਦਰ ਕੌਰ ਤੋਂ ਸੇਧ ਲੈਣ ਉਭਰਦੀਆਂ ਖਿਡਾਰਨਾਂ : ਜਗਮੋਹਨ ਸਿੰਘ ‘ਲੱਕੀ

July 29, 2026 02:43 PM
Rozana Sehaj times

ਸਾਬਕਾ ਹਾਕੀ ਖਿਡਾਰੀ ਅਤੇ ਪ੍ਰਸਿੱਧ ਖੇਡ ਲੇਖਕ ‘ਜਗਮੋਹਨ ਸਿੰਘ ਲੱਕੀ’ ਨੇ ਕਿਹਾ ਹੈ ਕਿ ਗਲਾਸਗੋ ਵਿੱਚ ਖੇਡੀਆਂ ਜਾ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੰਜਾਬ ਦੀ ਧੀ ਵੇਟਲਿਫ਼ਟਰ ਹਰਜਿੰਦਰ ਕੌਰ ਦੀਆਂ ਖੇਡ ਪ੍ਰਾਪਤੀਆਂ ਤੋਂ ਪੰਜਾਬ ਦੀਆਂ ਉਭਰਦੀਆਂ ਖਿਡਾਰਨਾਂ ਨੂੰ ਪ੍ਰੇਰਨਾ ਅਤੇ ਸੇਧ ਲੈਣੀ ਚਾਹੀਦੀ ਹੈ। ਇੱਕ ਬਿਆਨ ਵਿੱਚ ਸਾਬਕਾ ਹਾਕੀ ਖਿਡਾਰੀ ਅਤੇ ਪ੍ਰਸਿੱਧ ਖੇਡ ਲੇਖਕ ਜਗਮੋਹਨ ਸਿੰਘ ‘ਲੱਕੀ’ ਨੇ ਕਿਹਾ ਕਿ ਹਰਜਿੰਦਰ ਕੌਰ ਨੇ ਰਾਸ਼ਟਰ ਮੰਡਲ ਖੇਡਾਂ ਵਿੱਚ  ਕੁੱਲ 227 ਕਿਲੋ (ਸਨੈਚ ਵਿੱਚ 101 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 126 ਕਿਲੋ) ਭਾਰ ਚੁੱਕ ਕੇ ਆਪਣੇ ਕੈਰੀਅਰ ਦਾ ਸਰਵੋਤਮ (ਪਰਸਨਲ ਬੈਸਟ) ਪ੍ਰਦਰਸ਼ਨ ਕੀਤਾ ਹੈ।
ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਵੇਟਲਿਫਟਰ ਹਰਜਿੰਦਰ ਕੌਰ ਨੇ ਟੋਕੇ ਵਾਲੀ ਮਸ਼ੀਨ ਤੋਂ ਰਾਸ਼ਟਰਮੰਡਲ ਦੇ ਮੰਚ ਤੱਕ ਦਾ ਸਫਰ ਤੈਅ ਕੀਤਾ ਹੈ, ਜੋ ਕਿ ਉਸ ਦੀ ਸਖਤ ਮਿਹਨਤ ਨੂੰ ਦਰਸ਼ਾਉਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਨਾਭਾ ਨੇੜਲੇ ਪਿੰਡ ‘ਮੈਹਸ਼’ ਵਿੱਚ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਜੰਮੀ ਵੇਟ ਲਿਫਟਰ ਹਰਜਿੰਦਰ ਕੌਰ ਨੇ ਜਿਸ ਤਰ੍ਹਾਂ ਆਪਣੇ ਬੁਲੰਦ ਇਰਾਦਿਆਂ ਨਾਲ ਰਾਸ਼ਟਰਮੰਡਲ ਖੇਡਾਂ ਦਾ ਜੇਤੂ ਬਣ ਕੇ ਇਤਿਹਾਸ ਸਿਰਜਿਆ ਹੈ। ਉਸ ਤੋਂ ਪੰਜਾਬ ਦੀਆਂ ਉਭਰਦੀਆਂ ਖਿਡਾਰਨਾਂ ਨੂੰ ਪ੍ਰੇਰਨਾ ਅਤੇ ਸੇਧ ਲੈਣੀ ਚਾਹੀਦੀ ਹੈ। ਜਗਮੋਹਨ ਸਿੰਘ ‘ਲੱਕੀ’ ਨੇ ਕਿਹਾ ਕਿ ਪੰਜਾਬ ਦੀਆਂ ਉਭਰਦੀਆਂ ਖਿਡਾਰਨਾਂ ਨੂੰ ਹਰ ਔਕੜ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਆਪਣੀ ਖੇਡ ਕਲਾ ਵਿੱਚ ਨਿਖਾਰ ਲਿਆਉਣਾ ਚਾਹੀਦਾ ਹੈ ਅਤੇ ਵਿਸ਼ਵ ਪੱਧਰ ’ਤੇ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਮਾਪਿਆਂ ਅਤੇ ਮੁਲਕ ਦਾ ਨਾਂਅ ਰੌਸ਼ਣ ਕਰਨਾ ਚਾਹੀਦਾ ਹੈ। 

Have something to say? Post your comment

More in Sports

ਏਸ਼ੀਅਨ ਚੈਂਪੀਅਨਜ਼ ਟਰਾਫੀ 2026 - ਦੂਜਾ ਦਿਨ

13 ਸਾਲਾਂ ਬਾਅਦ ਪੰਜਾਬ ਨੇ ਜਿੱਤੀ ਵੀਨੂੰ ਮਾਂਕੜ ਟਰਾਫੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਟੀਮਾਂ ਦਾ ਨਿੱਘਾ ਸਵਾਗਤ

ਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ

ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੋਹਾਲੀ ਹਵਾਈ ਅੱਡੇ 'ਤੇ ਢੋਲ, ਭੰਗੜੇ ਅਤੇ ਫੁਲਕਾਰੀਆਂ ਨਾਲ ਨਿੱਘਾ ਸਵਾਗਤ

ਆਲ ਇੰਡੀਆ ਸਿਵਲ ਸਰਵਿਸਿਜ਼ ਫੁੱਟਬਾਲ (ਪੁਰਸ਼) ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ 26 ਅਕਤੂਬਰ ਨੂੰ

ਬੀਡਬਲਯੂਐਫ਼ ਵਿਸ਼ਵ ਜੂਨੀਅਰ ਕੱਪ ਲਈ ਭਾਰਤ ਦੀ ਅਗਵਾਈ ਕਰਨਗੀਆਂ ਤਨਵੀ ਪਾਤਰੀ, ਸ਼ਾਇਨਾ ਮਨੀਮੁਥੂ

ਏਸ਼ੀਅਨ ਖੇਡਾਂ  2026 : ਅਮਨ ਸਹਿਰਾਵਤ ਨੇ ਫ੍ਰੀਸਟਾਈਲ 57 ਕਿਲੋਗ੍ਰਾਮ ’ਚ ਉਤਰੀ ਕੋਰੀਆ ਦੇ ਚੋਂਗ ਸੋਂਗ ਹਾਨ ਦਾ ਘੋਗਾ ਚਿੱਤ ਕੀਤਾ

ਏਸ਼ੀਆਈ ਖੇਡਾਂ 2026 : ਦੀਪਕ ਨੇ ਮੰਗੋਲੀਆ ਦੇ ਗੰਖੁਯਾਗ ਦੀਆਂ ਲਵਾਈਆਂ ਗੋਡਣੀਆਂ

ਏਸ਼ੀਅਨ ਖੇਡਾਂ  2026 : ਅੰਤਿਮ ਪੰਘਾਲ ਨੇ ਔਰਤਾਂ ਦੀ 53 ਕਿਲੋਗ੍ਰਾਮ ਕੁਸ਼ਤੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ