Sunday, October 25, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

National

ਧਰਮਿੰਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

July 25, 2026 04:41 PM
Rozana Sehaj times

ਨਵੀਂ ਦਿੱਲੀ : ਨੀਟ ਪੇਪਰ ਲੀਕ ਮਾਮਲੇ ਵਿੱਚ ਅੱਜ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਪੇਪਰ ਲੀਕ ਮਾਮਲੇ ਨੂੰ ਲੈ ਕੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਵਿਦਿਆਰਥੀਆਂ ਵਲੋਂ ਪਿਛਲੇ 36 ਦਿਨਾਂ ਦੌਰਾਨ ਧਰਨੇ ਪ੍ਰਦਰਸ਼ਨ ਚੱਲ ਰਹੇ ਹਨ ਅਤੇ ਵਿਦਿਆਰਥੀ ਸਿਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
ਸਿਖਿਆ ਮੰਤਰੀ ਵਲੋਂ ਅੱਜ ਦਿੱਤਾ ਗਿਆ ਅਸਤੀਫ਼ਾ ਦੋ ਪੰਨਿਆਂ ਅਤੇ 575 ਸ਼ਬਦਾਂ ਦਾ ਹੈ ਜਿਸ ਵਿੱਚ ਉਨ੍ਹਾਂ ਨੇ ਖ਼ਾਸ ਤੌਰ ’ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਵੀ ਜ਼ਿਕਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਧਰਮਿੰਦਰ ਪ੍ਰਧਾਨ 2014 ਤੋਂ ਲਗਾਤਾਰ ਮੋਦੀ ਕੈਬਿਨੇਟ ਦਾ ਹਿੱਸਾ ਸੀ। 26 ਜੂਨ 1969 ਵਿੱਚ ਤਾਲਚਰ ਓਡੀਸ਼ਾ ਵਿੱਚ ਜਨਮੇ ਧਰਮਿੰਦਰ ਪ੍ਰਧਾਨ ਨੇ ਐਮ.ਏ. ਕੀਤੀ ਹੋਈ ਹੈ ਅਤੇ ਉਨ੍ਹਾਂ ਨੇ ਆਪਣਾ ਰਾਜਨੀਤਿਕ ਸਫ਼ਰ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਤੋਂ ਸ਼ੁਰੂ ਕੀਤਾ ਸੀ। ਸਾਲ 2000 ਵਿੱਚ ਉਹ ਪਲਹੜਾ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਸਾਲ 2004 ਵਿੱਚ ਉਹ ਦੇਵਗੜ੍ਹ ਸੀਟ ਤੋਂ ਪਹਿਲੀ ਵਾਰ ਲੋਕ ਸਭਾ ਦੇ ਸੰਸਦ ਮੈਂਬਰ ਬਣੇ ਸਨ। ਮੋਦੀ ਸਰਕਾਰ ਦੇ ਪਹਿਲੇ ਗੇੜ ਵਿੱਚ ਉਹ ਪੈਟਰੋਲੀਅਮ ਅਤੇ ਕੌਸ਼ਲ ਵਿਕਾਸ ਮੰਤਰੀ ਰਹੇ ਅਤੇ ਦੂਜੇ ਗੇੜ ਦੀ ਸਰਕਾਰ ਵਿੱਚ ਪੈਟਰੋਲੀਅਮ ਇਸਪਾਤ ਅਤੇ 2021 ਵਿੱਚ ਸਿਖਿਆ ਮੰਤਰੀ ਬਣੇ।
ਜਾਣਕਾਰੀ ਅਨੁਸਾਰ ਧਰਮਿੰਦਰ ਪ੍ਰਧਾਨ ਨੇ 29 ਸਾਲ ਪਹਿਲਾਂ ਪੇਪਰ ਲੀਕ ਮਾਮਲੇ ਦਾ ਵੀ ਵਿਰੋਧ ਕੀਤਾ ਸੀ। ਧਰਮਿੰਦਰ ਪ੍ਰਧਾਨ ਦੇ ਸਾਬਕਾ ਸਹਿਯੋਗੀ ਪ੍ਰਸ਼ਾਂਤ ਰਾਉਤ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਦਸਿਆ ਹੈ ਕਿ ਧਰਮਿੰਦਰ ਪ੍ਰਧਾਨ ਨੇ 1997 ਵਿੱਚ ਓਡੀਸ਼ਾ ਵਿੱਚ ਪੇਪਰ ਲੀਕ ਹੋਣ ’ਤੇ ਵਿਰੋਧ ਕੀਤਾ ਸੀ। ਉਸ ਸਮੇਂ 1500 ਵਿਦਿਆਰਥੀਆਂ ਨੇ ਇਸ ਵਿਰੋਧ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਪੁਲਿਸ ਵਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ’ਤੇ ਲਾਠੀਚਾਰਜ ਵੀ ਕੀਤਾ ਸੀ। ਧਰਮਿੰਦਰ ਪ੍ਰਧਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ, ਉਸ ਨੂੰ ਕਈ ਸੱਟਾਂ ਲੱਗੀਆਂ ਅਤੇ ਫ਼੍ਰੈਕਚਰ ਹੋਇਆ ਸੀ।

 

ਅਖ਼ਬਾਰ ਪੜ੍ਹਨ ਲਈ ਲਿੰਕ ਨੂੰ ਕਲਿਕ ਕਰੋ :  https://www.punjabisehajtimes.com/

Have something to say? Post your comment

More in National

ਲੇਹ, ਕਾਰਗਿੱਲ ਲਈ ਨਗਰ ਨਿਗਮ ਚੋਣਾਂ ਦਾ ਐਲਾਨ : ਚੋਣ ਕਮਿਸ਼ਨਰ

ਬਾਚੁਪੱਲੀ ਵਿੱਚ ਐਮ.ਡੀ.ਐਮ.ਏ. ਗਾਂਜੇ ਸਮੇਤ ਦੋ ਗ੍ਰਿਫ਼ਤਾਰ

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ : ਕਾਂਗੜਾ ਵਿੱਚ ਭਾਰੀ ਮੀਂਹ

ਚੋਣ ਕਮਿਸ਼ਨ ਵਿਵਾਦ : ਜਦੋਂ ਤੱਕ ਭਾਜਪਾ ਨੂੰ ਨਹੀਂ ਹਟਾਇਆ ਜਾਂਦਾ ਉਦੋਂ ਤੱਕ ਚੀਜ਼ਾਂ ਨਹੀਂ ਬਦਲਣਗੀਆਂ : ਅਖਿਲੇਸ਼ ਯਾਦਵ

ਪਟਨਾ ਜੰਕਸ਼ਨ ਨੇੜੇ ਚਾਂਦਨੀ ਚੌਕ ਇਲੈਕਟ੍ਰਾਨਿਕ ਮਾਰਕੀਟ ਵਿੱਚ ਸਟੋਰੇਜ ਹਾਊਸ ਵਿੱਚ ਲੱਗੀ ਅੱਗ

ਈ.ਡੀ. ਵਲੋਂ ਅਤਿਵਾਦ ਫ਼ੰਡਿੰਗ ਲਈ ਅਫ਼ਗਾਨਿਸਤਾਨ ਭੇਜੇ 74 ਕਰੋੜ ਦਾ ਪਰਦਾਫ਼ਾਸ਼ ਕੀਤਾ

ਨੇਪਾਲ ਵਿੱਚ ਭਿਆਨਕ ਹੜ੍ਹ ਦਾ ਕਹਿਰ

ਆਜ਼ਾਦੀ ਦੀ ਰੱਖਿਆ ਅਤੇ ਦੇਸ਼ ਦੀ ਅਖੰਡਤਾ ਲਈ ਹਰ ਨਾਗਰਿਕ ਆਪਣਾ ਫਰਜ਼ ਨਿਭਾਏ: ਹਰਮੀਤ ਸਿੰਘ ਕਾਲਕਾ

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਭਗਵੰਤ ਸਿੰਘ ਮਾਨ

ਸਿਖਿਆ ਮੰਤਰੀ ਦੇ ਅਸਤੀਫ਼ਾ ਤੋਂ ਬਾਅਦ ਜੰਤਰ-ਮੰਤਰ ’ਤੇ ਜਸ਼ਨ ਅਤੇ ਰਖਿਆ ਮੌਨ