Friday, May 03, 2024

International

ਕੈਨੇਡਾ ਦੇ ਸਕੂਲ ਵਿਚ ਫ਼ਿਰ ਮਿਲੇ 182 ਮਨੁੱਖੀ ਅੰਗਾਂ ਦੇ ਟੁੱਕੜੇ

July 01, 2021 07:35 AM
SehajTimes

ਕੈਨੇਡਾ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (BC)ਇਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਵਾਰ ਫ਼ਿਰ ਮਨੁੱਖੀ ਅੰਗਾਂ ਦੇ ਟੁੱਕੜੇ ਮਿਲੇ ਹਨ। ਬੀਸੀ ਦੇ ਸ਼ਹਿਰ ਕਰੈਨਬਰੁੱਕ ਨੇੜੇ ਮੌਜੂਦ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ‘ਚ ਬੇਨਾਮ ਕਬਰਾਂ ’ਚੋਂ 182 ਅਵਸ਼ੇਸ਼ ਮਿਲੇ ਹਨ। ਇਸ ਦੀ ਪੁਸ਼ਟੀ ਲੋਅਰ ਕੁਟੀਨੇ ਬੈਂਡ ਵੱਲੋਂ ਬੁੱਧਵਾਰ ਨੂੰ ਕੀਤੀ ਗਈ। ਸਬੰਧਤ ਅਧਿਕਾਰੀ ਬੈਂਡ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੁਝ ਬੱਚਿਆਂ ਨੂੰ ਸਿਰਫ ਤਿੰਨ ਅਤੇ ਚਾਰ ਫੁੱਟ ਡੂੰਘੀਆਂ ਕਬਰਾਂ ‘ਚ ਦਫ਼ਨ ਕੀਤਾ ਸੀ। ਕੂਨਟੈਕਸਾ ਨੇਸ਼ਨ ਦੇ ਅਨੁਸਾਰ, ਰਿਹਾਇਸ਼ੀ ਸਕੂਲ 1910 ਅਤੇ 1970 ਦਰਮਿਆਨ 60 ਸਾਲਾਂ ਤੋਂ ਚਲਦਾ ਰਿਹਾ। ਸਕੂਲ ਨੂੰ ਹਜ਼ਾਰਾਂ ਬੱਚਿਆਂ ਨੇ ਅਟੈਂਡ ਕੀਤਾ । ਰਿਪੋਰਟ ਮੁਤਾਬਿਕ ਕੈਨੇਡੀਅਨ ਸਰਕਾਰ ਸਕੂਲ ਨੂੰ ਫੰਡ ਦੇਣ ਲਈ ਜ਼ਿੰਮੇਵਾਰ ਹੈ। ਇਸ ਸਕੂਲ ਦਾ ਪ੍ਰਬੰਧਨ ਅਤੇ ਸੰਚਾਲਨ ਕੈਥੋਲਿਕ ਚਰਚ ਦੁਆਰਾ 1890 ਤੋਂ 1970 ਤੱਕ ਕੀਤਾ ਗਿਆ ਸੀ।ਇਸ ਤੋਂ ਪਹਿਲਾ ਬੀਸੀ ਦੇ ਸਾਬਕਾ ਰਿਹਾਇਸ਼ੀ ਸਕੂਲ ’ਚੋਂ 215 ਬੱਚਿਆਂ ਦੇ ਅਵਸ਼ੇਸ਼ ਮਿਲੇ ਸਨ। ਸਸਕੈਚਵਾਨ ਦੇ ਸਾਬਕਾ ਰਿਹਾਇਸ਼ੀ ਸਕੂਲ ‘ਚ 751 ਨਿਸ਼ਾਨ ਰਹਿਤ ਕਬਰਾਂ ਮਿਲੀਆਂ ਸਨ। ਇਸ ਸਾਰੇ ਮਾਮਲੇ ਮਗਰੋਂ ਉਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਜਨਤਕ ਤੌਰ ਉਤੇ ਮਾਫ਼ੀ ਵੀ ਮੰਗੀ ਸੀ ਅਤੇ ਦੁੱਖ ਵੀ ਪ੍ਰਗਟਾਇਆ ਸੀ। ਇਥੇ ਦਸ ਦਈਏ ਕਿ ਪਿਛਲੇ ਮਹੀਨੇ ਵੀ ਅਜਿਹੇ ਦੋ ਮਾਮਲੇ ਸਾਹਮਣੇ ਆਏ ਸਨ, ਜਿਸ ਮਗਰੋਂ ਪੂਰੇ ਕੈਨੇਡਾ ਵਿਚ ਹੜਕੰਪ ਮਚ ਗਿਆ ਸੀ।

Have something to say? Post your comment