Friday, May 03, 2024

International

ਕੈਨੇਡਾ ਦੇ ਇਕ ਹੋਰ ਸਕੂਲ ‘ਚੋਂ ਮਿਲੀਆਂ ਕਬਰਾਂ

June 25, 2021 07:50 AM
SehajTimes

ਓਟਾਵਾ: ਸਸਕੈਚਵਾਨ ਵਿਚ ਫੈਡਰੇਸ਼ਨ ਆਫ ਸਵਰਨ ਇੰਡਿਜਿਨਜ ਨੇਸ਼ਨਜ਼ ਅਤੇ ਕਾਓਸੇਸੇਸ ਫਸਟ ਨੇਸ਼ਨ ਨੇ ਇਕ ਭਿਆਨਕ ਅਤੇ ਹੈਰਾਨ ਕਰਨ ਵਾਲੀ ਖੋਜ ਦਾ ਐਲਾਨ ਕੀਤਾ ਹੈ। ਇਹ ਖੋਜ ਸਾਬਕਾ ਮੈਰੀਵੇਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ, ਜੋ ਰੇਜੀਨਾ ਤੋਂ ਲਗਭਗ 140 ਕਿਲੋਮੀਟਰ ਪੂਰਬ ਵਿਚ ਸਥਿਤ ਸੀ, ਦੀ ਜਗ੍ਹਾ ਤੇ ਨਿਸ਼ਾਨ ਰਹਿਤ ਕਬਰਾਂ ਦੇ ਸੰਬੰਧ ਵਿਚ ਹੈ। ਹੁਣ ਫਿਰ ਕੈਨੇਡਾ ਦੇ ਇਕ ਹੋਰ ਸਾਬਕਾ ਬੋਰਡਿੰਗ ਸਕੂਲ ਵਿਚ 751 ਅਣਪਛਾਤੇ ਲੋਕਾਂ ਦੀਆਂ ਕਬਰਾਂ ਮਿਲੀਆਂ ਹਨ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੋਦੀ ਦੀ ਜੰਮੂ-ਕਸ਼ਮੀਰ ਦੇ ਸਿਆਸੀ ਆਗੁਆਂ ਨਾਲ ਬੈਠਕ ਵਿਚ ਇਹ ਮੁੱਦਾ ਭਾਰੂ ਰਿਹਾ

 

ਇਹਨਾਂ ਵਿਚ ਸੈਂਕੜੇ ਆਦਿਵਾਸੀ ਬੱਚਿਆਂ ਦੀਆਂ ਲਾਸ਼ਾਂ ਨੂੰ ਦਫਨਾਇਆ ਗਿਆ ਸੀ। ਸਾਬਕਾ ਬੋਰਡਿੰਗ ਸਕੂਲ 1899 ਤੋਂ 1997 ਤੱਕ ਚੱਲਿਆ। 1970 ਵਿਚ ਫਸਟ ਨੇਸ਼ਨ ਨੇ ਸਕੂਲ ਕਬਰਸਤਾਨ ‘ਤੇ ਕੰਟਰੋਲ ਕਰ ਲਿਆ ਸੀ। ਉਦੋਂ ਤੋਂ ਉਹ ਸਾਰੀਆਂ ਸਾਬਕਾ ਆਦਿਵਾਸੀ ਰਿਹਾਇਸ਼ੀ ਸਕੂਲਾਂ ਵਿਚ ਸੰਭਾਵਿਤ ਸਮੂਹਿਕ ਕਬਰਾਂ ਦੀ ਖੋਜ ਕਰ ਰਿਹਾ ਹੈ। ਇਸ ਤੋਂ ਪਹਿਲਾਂ 215 ਬੱਚਿਆਂ ਦੀਆਂ ਲਾਸ਼ਾਂ ਦੇ ਅਵਸ਼ੇਸ਼ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਸਾਬਕਾ ਸਥਾਨਕ ਬੋਰਡਿੰਗ ਸਕੂਲ ਵਿਚੋਂ ਮਿੱਲੀਆਂ ਸਨ। ਨਿਸ਼ਾਨ-ਰਹਿਤ ਕਬਰਾਂ ਤੋਂ ਮਿਲੇ ਬੱਚਿਆਂ ਦਾ ਸਨਮਾਨ ਕਰਨ ਲਈ ਵੀਰਵਾਰ ਸਵੇਰੇ 9 ਵਜੇ ਝੰਡੇ ਅੱਧੇ ਹੇਠਾਂ ਕੀਤੇ ਜਾਣਗੇ। ਬਿਆਨ ‘ਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਅਣਪਛਾਤੀਆਂ ਕਬਰਾਂ ਦੀ ਗਿਣਤੀ ਦੇਸ਼ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਹੈ। ਨੇਤਾ ਬੌਬੀ ਕੈਮਰੂਨ ਅਤੇ ਕੋਸੈਕਸ ਪ੍ਰਮੁੱਖ ਕੈਡਮਸ ਡੇਲੋਰਮੀ ਨੇ ਕਿਹਾ ਕਿ ਉਹ ਖੋਜ ਬਾਰੇ ਵਿਸਥਾਰ ਨਾਲ ਦੱਸਣ ਲਈ ਇਕ ਪ੍ਰੈੱਸ ਕਾਨਫਰੰਸ ਕਰਨਗੇ।

Have something to say? Post your comment