Friday, May 03, 2024

International

ਸਕੂਲਾਂ ਵਿਚ ਕਿਸਾਨੀ ਸੰਘਰਸ਼ ਬਾਰੇ ਪੜ੍ਹਾਉਣ 'ਤੇ ਭਾਰਤ ਸਰਕਾਰ ਨੇ ਜਤਾਇਆ ਇਤਰਾਜ਼

June 20, 2021 09:47 AM
SehajTimes

ਟੋਰਾਟੋ : ਕੈਨੇਡਾ ਦੇ ਟੋਰਾਂਟੋ ਵਿਖੇ ਭਾਰਤੀ ਕਾਂਸਲੇਟ ਵੱਲੋ ਇਸ ਗੱਲ 'ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਕਿ ਗ੍ਰੇਟਰ ਟੋਰਾਂਟੋ ਖੇਤਰ ਦੇ ਸਕੂਲਾਂ ਵਿਖੇ ਬੱਚਿਆਂ ਨੂੰ ਕਿਸਾਨੀ ਸੰਘਰਸ਼ ਬਾਰੇ ਪੜਾਇਆ ਜਾ ਰਿਹਾ ਹੈ, ਭਾਰਤੀ ਕਾਂਸਲੇਟ ਨੇ ਇੱਕ ਚਿੱਠੀ ਜਰੀਏ ਇਹ ਗੱਲ ਕਹੀ ਹੈ ਕਿ ਪੀਲ, ਟਰਾਂਟੋ ਅਤੇ ਯੋਰਕ ਖੇਤਰ ਦੇ ਐਲੀਮੈਂਟਰੀ ਅਤੇ ਹਾਈ ਸਕੂਲਾਂ ਵਿਖੇ ਕਿਸਾਨੀ ਸੰਘਰਸ਼ ਨਾਲ ਸਬੰਧਤ ਜਾਣਕਾਰੀ ਬੱਚਿਆਂ ਨੂੰ ਦਿੱਤੀ ਜਾ ਰਹੀ ਅਤੇ ਇਸ ਕਾਰਵਾਈ ਨਾਲ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਖਰਾਬ ਹੋ ਸਕਦੇ ਹਨ । ਕੌਸਲੇਟ ਦਫਤਰ ਨੇ ੳਨਟਾਰੀਉ ਦੇ ਅੰਤਰਰਾਸ਼ਟਰੀ ਸਬੰਧ ਅਤੇ ਪ੍ਰੋਟੈਕੋਲ ਦਫਤਰ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਗਤੀਵਿਧੀਆ ਦੀ ਜਾਂਚ ਕਰਵਾਉਣ ਜਿਸ ਨਾਲ ਭਾਰਤੀ ਸੁਰੱਖਿਆ ਨੂੰ ਖਤਰਾ ਖੜਾ ਹੋ ਸਕਦਾ ਹੈ । ਇਸ ਚਿੱਠੀ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਸਨੂੰ ਕੈਨੇਡੀਅਨ ਲੋਕਾਂ ਦੀ ਆਵਾਜ ਠੱਪ ਕਰਨ ਵਾਲੀ ਕਾਰਵਾਈ ਦੱਸਿਆ ਹੈ ਤੇ ਕਿਹਾ ਹੈ ਕਿ ਭਾਰਤ ਵਿੱਚ ਵੀ ਵੱਖ-ਵੱਖ ਢੰਗਾਂ ਨਾਲ ਲੋਕਾਂ ਦੀ ਆਵਾਜ ਇਸੇ ਢੰਗ ਨਾਲ ਹੀ ਬੰਦ ਕੀਤੀ ਜਾ ਰਹੀ ਹੈ । ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਕਾਰਵਾਈ ਕੈਨੇਡੀਅਨ ਸਿਸਟਮ ਵਿੱਚ ਭਾਰਤ ਦੀ ਸਿੱਧੀ ਦਖਲਅੰਦਾਜ਼ੀ ਹੈ ।ਪੀਲ ਸਕੂਲ ਬੋਰਡ ਨੇ ਕਿਹਾ ਹੈ ਕਿ ਉਹ ਆਪਣੇ ਸਕੂਲਾ ਵਿਖੇ ਅਧਿਆਪਕਾ ਨੂੰ ਆਪਣੇ ਵਿਦਿਆਰਥੀਆ ਨਾਲ ਵੱਖ-ਵੱਖ ਵਿਸ਼ਿਆ ਤੇ ਵਿਚਾਰ ਵਟਾਂਦਰਾ ਨਾ ਕਰਨ ਲਈ ਨਹੀਂ ਕਹੇਗੀ, ਦੂਜੇ ਪਾਸੇ ਭਾਰਤੀ ਮੂਲ ਦੇ ਕੁੱਝ ਮਾਪਿਆ ਵੱਲੋ ਵੀ ਭਾਰਤੀ ਕਾਂਸਲੇਟ ਦਫਤਰ ਨਾਲ ਸੰਪਰਕ ਕਰਕੇ ਸਕੂਲਾ ਵਿਖੇ ਪੜਾਏ ਜਾ ਰਹੇ ਵਿਸ਼ਿਆ ਤੇ ਇਤਰਾਜ਼ ਜਤਾਇਆ ਗਿਆ ਸੀ ।

Have something to say? Post your comment