Thursday, April 25, 2024
BREAKING NEWS
ਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆਅੰਮ੍ਰਿਤਸਰ ਵਿੱਚ ਸਭ ਤੋਂ ਵੱਧ 60.3 ਕਰੋੜ ਰੁਪਏ ਦੀਆਂ ਬਰਾਮਦਗੀਆਂਮੰਡੀ ਗੋਬਿੰਦਗੜ੍ਹ ਦੇ ਚੌੜਾ ਬਜ਼ਾਰ ਵਿੱਚ ਗੋਲੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰਕਣਕ ਦੇ ਸਟੋਰੇਜ ਪ੍ਰਬੰਧਾਂ ਦਾ ਐਸ.ਡੀ.ਐਮ. ਨੇ ਲਿਆ ਜਾਇਜ਼ਾਪੰਜਵੀਂ ਜਮਾਤ ਵਿੱਚ ਮੈਰਿਟ ਚ ਆਉਣ ਵਾਲੇ ਵਿਦਿਆਰਥੀਆਂ ਨੂੰ ਡੀ.ਸੀ. ਵੱਲੋਂ ਸ਼ੁਭ ਇਛਾਵਾਂਜ਼ਿਲ੍ਹੇ ਦੀਆਂ ਮੰਡੀਆਂ ਵਿੱਚ 1,29,258 ਮੀਟਰਕ ਟਨ ਕਣਕ ਦੀ ਹੋਈ ਆਮਦ : ਪਰਨੀਤ ਸ਼ੇਰਗਿੱਲਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ :DCਚੋਣ ਤਹਿਸੀਲਦਾਰ ਨੇ ਮਨਾਇਆ ਦਿਵਿਆਂਗ ਵੋਟਰਾਂ ਨਾਲ ਆਪਣਾ ਜਨਮ ਦਿਨਮਤਦਾਨ ਦਾ ਸੰਦੇਸ਼ ਫੈਲਾਉਣ ਲਈ 481 ਬੈਂਕ ਸ਼ਾਖਾਵਾਂ ਅਤੇ ਲਗਭਗ 450 ਏ.ਟੀ.ਐਮ. ਯੋਗਦਾਨ ਦੇਣਗੇ

International

ਪਾਕਿਸਤਾਨ ਵਿਚ ਤਿੰਨ ਸਾਲਾਂ ਵਿਚ ਵੱਧ ਗਏ ਤਿੰਨ ਲੱਖ ਗਧੇ, ਚੀਨ ਨੂੰ ਭੇਜਣ ਦੀ ਤਿਆਰੀ

June 11, 2021 07:13 PM
SehajTimes

ਇਸਲਾਮਾਬਾਦ : ਪਾਕਿਸਤਾਨ ਵਿਚ ਇਮਰਾਨ ਖ਼ਾਨ ਦੇ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਹਰ ਸਾਲ ਗਧਿਆਂ ਦੀ ਗਿਣਤੀ ਵਿਚ ਇਕ ਲੱਖ ਦਾ ਵਾਧਾ ਹੋਇਆ ਹੈ। ਵੱਡੀ ਗੱਲ ਇਹ ਹੈ ਕਿ ਇਸ ਦੌਰਾਨ ਪਾਕਿਸਤਾਨ ਵਿਚ ਹੋਰ ਜਾਨਵਰਾਂ ਦੀ ਵਾਧਾ ਦਰ ਲਗਭਗ ਸਥਿਰ ਰਹੀ ਹੈ। ਇਨ੍ਹਾਂ ਤਿੰਨ ਲੱਖ ਨਵੇਂ ਗਧਿਆਂ ਨੂੰ ਜੋੜਨ ਦੇ ਬਾਅਦ ਪਾਕਿਸਤਾਨ ਵਿਚ ਇਸ ਜਾਨਵਰ ਦੀ ਕੁਲ ਆਬਾਦੀ 56 ਲੱਖ ਤਕ ਪਹੁੰਚ ਗਈ ਹੈ। ਇਸ ਦੇ ਨਾਲ ਪਾਕਿਸਤਾਨ ਨੇ ਗਧਿਆਂ ਦੀ ਆਬਾਦੀ ਵਿਚ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੋਣ ਦਾ ਮਾਣ ਕਾਇਮ ਰਖਿਆ ਹੈ। ਆਰਥਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਵਿਚ ਗਧਾ ਹੀ ਅਜਿਹਾ ਜਾਨਵਰ ਹੈ ਜਿਸ ਦੀ ਆਬਾਦੀ 2001 ਤੋਂ ਹਰ ਸਾਲ 1 ਲੱਖ ਦੀ ਦਰ ਨਾਲ ਵਧ ਰਹੀ ਹੈ। ਇਸ ਦੇ ਇਲਾਵਾ ਊਠ, ਘੋੜੇ ਅਤੇ ਖੱਚਰ ਸਮੇਤ ਹੋਰ ਜਾਨਵਰਾਂ ਦੀ ਗਿਣਤੀ ਵਾਧਾ ਪਿਛਲੇ 13 ਸਾਲਾਂ ਤੋਂ ਸਥਿਰ ਹੈ। ਸਮਝੌਤੇ ਮੁਤਾਬਕ ਪਾਕਿਸਤਾਨ ਚੀਨ ਨੂੰ ਹਰ ਸਾਲ 80 ਹਜ਼ਾਰ ਗਧੇ ਭੇਜਦਾ ਹੈ ਜਿਨ੍ਹਾਂ ਦੀ ਵਰਤੋਂ ਮਾਸ ਅਤੇ ਕਈ ਹੋਰ ਕੰਮਾਂ ਲਈ ਕੀਤੀ ਜਾਂਦੀ ਹੈ। ਇਸ ਦੀ ਚਮੜੀ ਦੀ ਵਰਤੋਂ ਵੀ ਹੁੁੰਦੀ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ। ਕਈ ਚੀਨੀ ਕੰਪਨੀਆਂ ਨੇ ਪਾਕਿਸਤਾਨ ਵਿਚ ਗਧਿਆਂ ਦੇ ਵਪਾਰ ਲਈ ਲੱਖਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਪਾਕਿਸਤਾਨ ਸੰਸਾਰ ਦਾ ਤੀਜਾ ਸਭ ਤੋਂ ਜ਼ਿਆਦਾ ਗਧਿਆਂ ਦੀ ਆਬਾਦੀ ਵਾਲਾ ਮੁਲਕ ਹੈ। ਪਾਕਿਸਤਾਨ ਵਿਚ ਗਧਿਆਂ ਦੀਆਂ ਨਸਲਾਂ ਦੇ ਹਿਸਾਬ ਨਾਲ ਉਨ੍ਹਾਂ ਦੀ ਕੀਮਤ ਤੈਅ ਹੁੰਦੀ ਹੈ। ਇਕ ਗਧੇ ਦੀ ਚਮੜੀ ਦੇ 15 ਤੋਂ 20 ਹਜ਼ਾਰ ਪਾਕਿਸਤਾਨੀ ਰੁਪਏ ਮਿਲ ਜਾਂਦੇ ਹਨ। ਇਥੇ ਗਧਿਆਂ ਦੇ ਇਲਾਜ ਲਈ ਵਖਰੇ ਹਸਪਤਾਲ ਵੀ ਬਣੇ ਹਨ।

Have something to say? Post your comment