Saturday, January 10, 2026
BREAKING NEWS

International

‘ਖ਼ਾਲਸਾ-1699’ ਬ੍ਰਾਂਡ ਦੀਆਂ ਘੜੀਆਂ ਦੀ ਮੰਗ ਵਧੀ

June 11, 2021 09:21 AM
SehajTimes

ਪੰਜ ਪਿਆਰਿਆਂ ਨੂੰ ਸਮਰਪਤ ਪੰਜ ਖੰਡਿਆਂ ਵਾਲੀਆਂ ਘੜੀਆਂ ਪਹਿਲਾਂ ਕੀਤੀਆਂ ਸਨ ਜਾਰੀ

ਮਿਲਾਨ : ਖ਼ਾਲਸਾ ਦੇ ਨਿਸ਼ਾਨ ਖੰਡੇ ਵਾਲੇ ਸਿੰਬਲ ਨਾਲ ‘ਖ਼ਾਲਸਾ 1699’ ਬ੍ਰਾਂਡ ਹੇਠ ਪਹਿਲੀ ਵਾਰ ਘੜੀਆਂ ਮਾਰਕਿਟ ’ਚ ਲਿਆਂਦੀਆਂ ਗਈਆਂ ਹਨ।  ਮੀਡੀਆ ਵਿਚ ਇਹ ਖ਼ਬਰ ਬਹੁਤ ਛੇਤੀ ਫ਼ੈਲ ਗਈ ਅਤੇ ਇਸ ਮਗਰੋਂ ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਇਸ ਘੜੀ ਦੀ ਮੰਗ ਵੱਧ ਗਈ ਹੈ। ਕੰਪਨੀ ਦੇ ਮਾਲਕ ਦੇ ਦਸਣ ਅਨੁਸਾਰ ਉਨ੍ਹਾਂ ਨੂੰ ਆਨਲਾਈਨ ਘੜੀਆਂ ਦੇ ਆਡਰ ਇਕਦਮ ਵੱਧ ਗਏ ਹਨ। ਉਨ੍ਹਾਂ ਦਸਿਆ ਕਿ ਇਸ ਘੜੀ ਨੂੰ ਖ਼ਰੀਦਣ ਲਈ ਸਿਰਫ਼ ਸਿੱਖ ਹੀ ਨਹੀਂ ਹੋਰ ਧਰਮਾਂ ਦੇ ਲੋਕ ਵੀ ਅੱਗੇ ਆ ਰਹੇ ਹਨ। ਉੱਘੇ ਕਾਰੋਬਾਰੀ ਡੈਨੀ ਸਿੰਘ ਵਲੋਂ ਪੇਸ਼ ਕੀਤੀਆਂ ਖ਼ਾਲਸਾ 1699 ਬ੍ਰਾਂਡ ਦੀਆਂ ਘੜੀਆਂ ਦੀ ਵੱਖਰੀ ਕਿਸਮ ਦੀ ਦਿਖ ਹੈ। ਇਹ ਅਪਣੇ ਕਿਸਮ ਦੀ ਪਹਿਲੀ ਘੜੀ ਹੈ ਕਿ ਜਿਸ ਦਾ ਲੋਗੋ ਖੰਡਾ ਹੈ। ਡੈਨੀ ਸਿੰਘ ਦੱਸਦੇ ਹਨ ਕਿ ਖ਼ਾਲਸਾ 1699 ਬਰਾਂਡ ਨੇ ਹੁਣ ਤਕ ਕਈ ਕਿਸਮ ਦੀਆ ਘੜੀਆਂ ਮਾਰਕਿੰਟ ’ਚ ਲਾਂਚ ਕੀਤੀਆਂ ਹਨ ਜਿਨ੍ਹਾਂ ’ਚ ‘ਕੌਰ ਰੇਂਜ’ ਵੀ ਸ਼ਾਮਲ ਹੈ। ਇਹ ਖ਼ਾਸ ਤੌਰ ’ਤੇ ਕੁੜੀਆਂ ਲਈ ਬਣਾਈ ਗਈ ਹੈ। ਉਨ੍ਹਾਂ ਅੱਗੇ ਦਸਿਆ ਕਿ ਖ਼ਾਲਸਾ 1699 ਦੇ ਬ੍ਰਾਂਡ ਹੇਠ ‘ਸਿੰਘ ਇਜ ਕਿੰਗ, ਕਿੰਗ ਇਜ ਸਿੰਘ ਦੇ ਨਾਂ ਹੇਠ ਮਰਦਾਂ ਲਈ ਬਣਾਈ ਗਈ ਘੜੀ ’ਚ ਪੰਜ ਖੰਡੇ ਬਣਾਏ ਹੋਏ ਹਨ। ਹਰ ਖੰਡਾ ਉਨ੍ਹਾਂ ਪੰਜ ਪਿਆਰਿਆਂ ਨੂੰ ਸਮਰਪਤ ਹੈ ਜੋ ਸੰਨ 1699 ਨੂੰ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਤੇ ਅਮ੍ਰਿਤ ਛੱਕ ਕੇ ਸਿੰਘ ਸੱਜੇ ਸਨ।
ਇਸ ਘੜੀ ’ਚ ਸਕਿੰਟ ਵਾਲੀ ਸੂਈ ’ਤੇ ਖੰਡਾ ਬਣਿਆ ਹੋਇਆ ਹੈ ਜਿਸ ਦਾ ਅਰਥ ਹੈ ਕਿ ਖ਼ਾਲਸਾ ਤੁਹਾਡੇ ਇਕ-ਇਕ ਪਲ ਨੂੰ ਦੇਖ ਰਿਹਾ ਹੈ। ਡੈਨੀ ਸਿੰਘ ਨੇ ਦਸਿਆ ਕਿ ਉਹ ਜਲਦ ਹੀ ਸੋਨੇ, ਚਾਂਦੀ ਤੇ ਹੀਰਿਆਂ ਨਾਲ ਬਣੀਆਂ ਘੜੀਆਂ ਮਾਰਕੀਟ ’ਚ ਲੈ ਕੇ ਆਵਾਂਗੇ। ਉਨ੍ਹਾਂ ਆਸ ਪ੍ਰਗਟਾਈ ਕਿ ਹਰ ਪੰਜਾਬੀ ਦੀ ਗੁੱਟ ਘੜੀ ਦੇ ਰੂਪ ’ਚ ਖੰਡਾ ਸਜਿਆ ਦਿਖਾਈ ਦੇਵੇਗਾ।

Have something to say? Post your comment

 

More in International

ਬਰਨਾਲਾ ਦੇ ਪਿੰਡ ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਮੌਤ 

ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਐਡਮਿੰਟਨ ਵਿਚ ਸੰਪੰਨ ਹੋਇਆ

ਸਾਲ 2025 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਦੇ ਫਾਈਨਲ ਵਿਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਦਾ ਐਲਾਨ

ਬਿਜਲੀ ਦੀ ਤਾਰ ਨਾਲ ਟਕਰਾ ਕੇ ਅਮਰੀਕਾ 'ਚ ਹੈਲੀਕਾਪਟਰ ਹੋਇਆ ਕ੍ਰੈਸ਼

ਜਸਵੀਰ ਸਿੰਘ ਗੜ੍ਹੀ ਵੱਲੋਂ ਭਾਰਤੀ ਸਫ਼ੀਰ ਡਾ. ਮਦਨ ਮੋਹਨ ਸੇਠੀ ਨਾਲ ਮੁਲਾਕਾਤ

ਜਸਵੀਰ ਸਿੰਘ ਗੜ੍ਹੀ ਵੱਲੋਂ ਡਾ. ਅੰਬੇਦਕਰ ਲਾਇਬੇ੍ਰਰੀ ਬੰਬੇ ਹਿੱਲ ਦਾ ਦੌਰਾ

ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ ਕੈਫੇ ‘ਤੇ ਚੱਲੀਆਂ ਗੋਲੀਆਂ

ਡੇਰਾਬੱਸੀ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ ਦੇ ਪਿੰਡ ਗਾਜੀਪੁਰ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ

ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਰਿਐਕਟਰ ‘ਤੇ ਕੀਤਾ ਹਮਲਾ