Friday, May 03, 2024

International

ਕੈਨੇਡਾ ਵਿਚ ਏਕਾਂਤਵਾਸ ਦਾ ਨਿਯਮ ਖ਼ਤਮ

June 10, 2021 09:02 AM
SehajTimes

Punjabi News : ਕੈਨੇਡਾ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਦਾ ਪ੍ਰਕੋਪ ਪੂਰੀ ਦੁਨੀਆਂ ਵਿਚ ਜਾਰੀ ਹੈ। ਅਜਿਹੇ ਵਿਚ ਹਰ ਦੇਸ਼ ਇਸ ਕੋਰੋਨਾ ਨੂੰ ਕਾਬੂ ਕਰਨ ਵਿਚ ਲੱਗਿਆ ਹੋਇਆ ਹੈ। ਇਸੇ ਲੜੀ ਵਿਚ ਕੈਨੇਡਾ ਵਰਗੇ ਦੇਸ਼ ਨੇ ਕੋਰੋਨਾ ਨੂੰ ਕਾਫੀ ਹੱਦ ਤਕ ਕਾਬੂ ਕਰ ਲਿਆ ਹੈ ਅਤੇ ਹੁਣ ਕੋਰੋਨਾ ਸਬੰਧੀ ਸਖ਼ਤ ਨਿਯਮ ਬਦਲੇ ਜਾ ਰਹੇ ਹਨ। ਦਰਅਸਲ ਟਰੂਡੋ ਸਰਕਾਰ ਨੇ ਇਕਾਂਤਵਾਸ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਗਿਆ ਹੈ । ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਯਾਤਰੀਆਂ ਨੂੰ ਸਫ਼ਰ ਕਰਨ ਤੋਂ ਬਾਅਦ ਹੋਟਲ 'ਚ ਇਕਾਂਤਵਾਸ ਨਹੀਂ ਕਰਨਾ ਪਵੇਗਾ। ਇਸ ਤੋਂ ਪਹਿਲਾ ਯਾਤਰੀਆਂ ਨੂੰ ਸਫ਼ਰ ਕਰਨ ਤੋਂ ਬਾਅਦ 3 ਦਿਨ ਹੋਟਲ ਕੁਆਰੰਟੀਨ ਕਰਨਾ ਪੈਂਦਾ ਸੀ ਅਤੇ ਉਸ ਤੋਂ ਬਾਅਦ 14 ਦਿਨ ਲਈ ਹੋਰ ਇਕਾਂਤਵਾਸ ਕਰਨਾ ਪੈਂਦਾ ਸੀ। ਇਸ ਉਤੇ ਯਾਤਰੀਆਂ ਨੂੰ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਸੀ ਅਤੇ ਜੇਕਰ ਕੋਈ ਯਾਤਰੀ ਹੋਟਲ ਕੁਆਰੰਟੀਨ ਨਹੀਂ ਕਰਦਾ ਸੀ ਤਾਂ ਉਸ ਨੂੰ 5000 ਡਾਲਰ ਤੱਕ ਦਾ ਜੁਰਮਾਨਾ ਝੱਲਣਾ ਪੈਂਦਾ ਸੀ। ਪਰ ਹੁਣ ਕੈਨੇਡਾ ਸਰਕਾਰ ਵੱਲੋਂ ਇਹ ਐਲਨ ਕਰ ਦਿੱਤਾ ਗਿਆ ਕਿ ਜਿਨ੍ਹਾਂ ਨੂੰ ਕੋਵਿਡ 19 ਦੀ ਵੈਕਸੀਨ ਦੇ ਦੋਵੇਂ ਡੋਜ਼ ਲੱਗ ਗਏ ਹਨ ਉਨ੍ਹਾਂ ਨੂੰ ਪਾਬੰਦੀਆਂ ਵਿੱਚ ਰਾਹਤ ਮਿਲੇਗੀ। ਇਨ੍ਹਾਂ ਯਾਤਰੀਆਂ ਨੂੰ ਕੈਨੇਡਾ ਪੁੱਜਣ ਤੇ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦਾ ਇਕਾਂਤਵਾਸ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਕੈਨੇਡਾ ਅਮਰੀਕਾ ਬਾਰਡਰ ਦੇ ਖੁੱਲਣ ਸਬੰਧੀ ਵੀ ਜਾਣਕਾਰੀ ਮਿਲ ਸਕਦੀ ਹੈ। ਇਸ ਉਤੇ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਸੰਕੇਤ ਦਿੱਤੇ ਜਾ ਰਹੇ ਹਨ।

Have something to say? Post your comment