ਸਦੌੜ : ਦਾਨੀ ਸੱਜਣਾ ਦੇ ਵੱਲੋਂ ਰਾਜੇਸ਼ ਰਿਖੀ ਪੰਜਗਰਾਈਆਂ ਦੀ ਪ੍ਰੇਰਨਾ ਸਦਕਾ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਪਿੰਡਾਂ ਦੇ ਵਿੱਚ ਟੀ. ਬੀ ਨਾਲ ਪੀੜਤ ਆਰਥਿਕ ਪੱਖੋਂ ਕਮਜ਼ੋਰ ਮਰੀਜਾਂ ਲਈ ਖੁਰਾਕ ਕਿੱਟਾਂ ਦਾਨ ਕੀਤੀਆਂ ਗਈਆਂ ਹਨ, ਇਹਨਾਂ ਕਿੱਟਾਂ ਨੂੰ ਪੰਜਗਰਾਈਆਂ ਵਿਖ਼ੇ ਲੋੜਵੰਦ ਮਰੀਜਾਂ ਦੇ ਪਰਿਵਾਰਾਂ ਨੂੰ ਸੌਂਪਿਆ ਗਿਆ,ਇਸ ਮੌਕੇ ਗੱਲਬਾਤ ਕਰਦਿਆਂ ਐਸ ਐਮ ਓ ਡਾ. ਜੀ ਐਸ ਭਿੰਡਰ ਨੇ ਕਿਹਾ ਕਿ ਟੀ. ਬੀ ਦੇ ਮਰੀਜ ਨੂੰ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ ਇਸ ਲਈ ਜੋ ਮਰੀਜ ਖੁਦ ਚੰਗੀ ਖੁਰਾਕ ਨਹੀਂ ਲੈ ਸਕਦੇ ਉਹਨਾਂ ਦੀ ਮਦਦ ਲਈ ਇਹ ਸੇਵਾ ਕੀਤੀ ਗਈ ਹੈ,ਉਹਨਾਂ ਕਿਹਾ ਕਿ ਮਾਨਵਤਾ ਤੇ ਲੋੜਵੰਦਾ ਦੀ ਸੇਵਾ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਜਾਗਰੂਕ ਕਰਕੇ ਇਹ ਮਦਦ ਲਈ ਗਈ ਹੈ ਜਿਸਨੂੰ ਨਿਕਸ਼ੇ ਮਿੱਤਰ ਸਕੀਮ ਤਹਿਤ ਰਜਿਸਟਰਡ ਕੀਤਾ ਜਾਵੇਗਾ , ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਟੀ. ਬੀ ਕੰਟਰੋਲ ਪ੍ਰੋਗਰਾਂਮ ਇੰਚਾਰਜ ਰਾਜੇਸ਼ ਰਿਖੀ ਨੇ ਦੱਸਿਆ ਕਿ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐਸ ਭਿੰਡਰ ਦੀ ਅਗਵਾਈ ਹੇਠ ਬਲਾਕ ਪੰਜਗਰਾਈਆਂ ਵੱਲੋਂ ਟੀ. ਬੀ ਦੀ ਰੋਕਥਾਮ ਤੇ ਇਲਾਜ ਲਈ ਗੰਭੀਰਤਾ ਦੇ ਨਾਲ ਕੰਮ ਕੀਤਾ ਜਾ ਰਿਹਾ,ਇਸ ਮੌਕੇ ਹਰਪ੍ਰੀਤ ਕੌਰ ਬੀ ਈ ਈ, ਐਸ ਟੀ ਐਸ ਕੁਲਦੀਪ ਸਿੰਘ,ਐਲ. ਟੀ ਪ੍ਰਵੀਨ ਖਾਤੂੰਨ, ਆਸ਼ਾ ਰਜਨੀ ਕਸਬਾ ਵੀ ਹਾਜ਼ਰ ਸਨ |