ਰੋਗੀਆਂ ਦੀ ਦੇਖਭਾਲ ਵਿੱਚ ਅਗੇਤਰੀ ਤਕਨਾਲੋਜੀ ਲਿਆਉਂਦੇ ਹੋਏ, ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਰ ਸੈਂਟਰ ਪੰਜਾਬ ਦੇ ਓਨਕੋਪੈਥੋਲੋਜੀ ਵਿਭਾਗ ਨੇ ਆਪਣੇ ਨਵੇਂ ਚੰਡੀਗੜ੍ਹ ਯੂਨਿਟ ਵਿੱਚ ਡੀਐਨਏ ਅਤ ਆਰਐਨਏ ਅਧਾਰਤ ਨੇਕਸਟ ਜਨੇਰੇਸ਼ਨ ਸੀਕਵੇਂਸਿੰਗ (NGS) ਦੀ ਸ਼ੁਰੂਆਤ ਕੀਤੀ ਹੈ, ਜੋ ਉੱਚ ਦਰਜੇ ਦੀ ਤਸ਼ਖੀਸ ਅਤੇ ਨਿੱਜੀਕ੍ਰਿਤ ਇਲਾਜ ਮੁਹੱਈਆ ਕਰਾਉਂਦੀ ਹੈ।
NGS ਇੱਕ ਅਜਿਹੀ ਮੌਲਿਕ ਤਸ਼ਖੀਸੀ ਤਕਨਾਲੋਜੀ ਹੈ ਜੋ ਡੀਐਨਏ ਅਤੇ ਆਰਐਨਏ ਦੀ ਤੇਜ਼ ਅਤੇ ਵਿਸ਼ਤ੍ਰਿਤ ਵਿਸ਼ਲੇਸ਼ਣ ਰਾਹੀਂ ਉਹ ਜਿਨੀਅਤਕ ਮਿਊਟੇਸ਼ਨਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਦੀ ਹੈ ਜੋ ਕੈਂਸਰ ਦੇ ਵਾਧੇ ਨੂੰ ਚਲਾਉਂਦੀਆਂ ਹਨ । ਇਹ ਤਕਨਾਲੋਜੀ ਡਾਕਟਰਾਂ ਨੂੰ ਮਰੀਜਾਂ ਦੇ ਵਿਲੱਖਣ ਟਿਊਮਰ ਪ੍ਰੋਫਾਇਲ ਦੇ ਅਧਾਰ ’ਤੇ ਇਲਾਜ ਯੋਜਨਾਵਾਂ ਨੂੰ ਨਿੱਜੀਕ੍ਰਿਤ ਕਰਨ ਦੀ ਆਗਿਆ ਦਿੰਦੀ ਹੈ , ਜਿਸ ਨਾਲ ਇਲਾਜ ਹੋਰ ਪ੍ਰਭਾਵਸ਼ਾਲੀ ਅਤੇ ਸੁਚੱਜਾ ਬਣਦਾ ਹੈ ।
ਇਕ ਤਕਨਾਲੋਜੀ ਵਿਰਾਸਤੀ ਕੈਂਸਰ ਸੰਡਰੋਮ ਦੀ ਪਛਾਣ ਕਰਨ ਅਤੇ ਰੋਗ ਦੀ ਤਰੱਕੀ ਜਾਂ ਦੁਹਰਾਅ ਦੀ ਨਿਗਰਾਨੀ ਕਰਨ ਵਿੱਚ ਵੀ ਅਹੰਕਾਰਪੂਰਨ ਭੂਮਿਕਾ ਨਿਭਾਉਂਦੀ ਹੈ । ਇਸ ਸ਼ਾਮਲ ਨਾਲ, ਹਸਪਤਾਲ ਨੇ ਵਿਅਕਤੀਗਤ, ਵਿਸ਼ਵ –ਪੱਧਰੀ ਕੈਂਸਰ ਇਲਾਜ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ । ਹੁਣ ਇਹ ਸੇਵਾ ਠੋਸ ਟਿਊਮਰਾਂ ਅਤੇ ਖੂਨ ਦੇ ਕੈਂਸਰ ਦੋਹਾਂ ਵਾਲੇ ਮਰੀਜਾਂ ਲਈ ਉਪਲਬਧ ਹੈ।
ਓਨਕੋਪੈਥੋਲੋਜੀ ਵਿਭਾਗ ਦੀ ਟੀਮ ਨੂੰ ਇਸ ਨਵੀਂ ਸੁਵਿਧਾ ਦੀ ਸ਼ੁਰੂਆਤ ’ ਤੇ ਵਧਾਈ ਦਿੰਦੇ ਹੋਏ, ਨਿਰਦੇਸ਼ਕ ਡਾ. ਅਸ਼ੀਸ਼ ਗੁਲਈਆ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ, ਕਿਉਂਕਿ ਉਹ ਇਸ ਬਹੁਤ ਉਡੀਕ ਕੀਤੀ ਸੇਵਾ ਦੀ ਸ਼ੁਰੂਆਤ ਕਰ ਰਹੇ ਹਨ । ਉਨ੍ਹਾਂ ਨੇ ਜੋਰ ਦਿੱਤਾ ਕਿ ਦੇਸ਼ ਦੇ ਇਸ ਹਿੱਸੇ ਵਿੱਚ ਬਹੁਤ ਘੱਟ ਹਸਪਤਾਲਾਂ ਕੋਲ ਇਹ ਟੈਸਟਿੰਗ ਸੁਵਿਧਾ ਉਪਲਬਧ ਹੈ।
ਉਨ੍ਹਾਂ ਨੇ ਇਹ ਵੀ ਹਾਈਲਾਈਟ ਕੀਤਾ ਕਿ ਕੈਂਸਰ ਦਾ ਇਲਾਜ ਹੁਣ ਬਹੁਤ ਵਿਸ਼ੇਸ਼ਕ ਰੂਪ ਲੈ ਰਿਹਾ ਹੈ । ਪਿਛਲੇ ਸਮੇਂ ਵਿੱਚ ਇਲਾਜਾਂ ਅਤੇ ਕੈਂਸਰ ਦੀਆਂ ਸ਼੍ਰੇਣੀਆਂ ਸੀਮਿਤ ਸਨ ਅਤੇ ਥੋੜ੍ਹੇ ਜਿਹੇ ਹੀ ਕੈਮੋਥੈਰੇਪੀ ਦੇ ਵਿਕਲਪ ਸਨ । ਉਨ੍ਹਾਂ ਨੇ ਲੰਗ ਕੈਂਸਰ ਦੀ ਉਦਾਹਰਨ ਦੇਂਦੇ ਹੋਏ ਸਮਝਾਇਆ ਕਿ ਪਹਿਲਾਂ ਸਿਰਫ਼ ਦੋ ਕਿਸਮਾਂ ਹੋਂਦ ਵਿੱਚ ਸਨ । ਹੁਣ ਜਦੋਂ ਕਿ ਡੀਐਨਏ ਪ੍ਰੋਫਾਈਲ ਦੀ ਜਾਂਚ ਕੀਤੀ ਜਾਂਦੀ ਹੈ, ਤਾ ਲੰਗ ਕੈਂਸਰ ਦੀ ਖਾਸ ਕਿਸਮ ਦਾ ਪਤਾ ਲੱਗਦਾ ਹੈ । ਇਸ ਟੈਸਟ ਦੇ ਦੋ ਮੁੱਕ ਲਾਭ ਹਨ –ਪਹਿਲਾ ਇਹ ਪਤਾ ਲਾਉਂਦਾ ਹੈ ਕਿ ਕਿਹੜੇ ਕੈਂਸਰਾਂ ਦਾ ਇਲਾਜ ਸੰਭਵ ਹੈ ਅਤੇ ਦੂਜਾ ਕਿਹੜੇ ਲਾਇਲਾਜ ਹਨ । ਇਹ ਚਿਕਿਤਸਕ ਵਿਦਵਾਨਾਂ ਨੂੰ ਆਪਣੀਆਂ ਕੋਸ਼ਿਸਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੇਂਦਰਿਤ ਕਰਨ ਦੀ ਆਗਿਆ ਦਿੰਦਾ ਹੈ, ਨਾ ਕਿ ਹਰ ਕਿਸਮ ਦੇ ਕੈਂਸਰ ਉੱਤੇ ਇੱਕੋ ਜਿਹੀ ਊਰਜਾ ਲਗਾਉਣ ਦੀ ।
ਦੂਜਾ ਇਹ ਟੈਸਟ ਉਹ ਖਾਸ ਟਿਊਮਰਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦਾ ਇਲਾਜ ਵਿਸ਼ੇਸ਼ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਜਿਸ ਨਾਲ ਇਲਾਜ ਦੇ ਨਤੀਜੇ ਹੋਰ ਵਧੀਆ ਹੋ ਜਾਂਦੇ ਹਨ ।
ਮੌਜੂਦਾ ਅਤੇ ਪੁਰਾਣੀ ਤਕਨਾਲੋਜੀ ਦੀ ਤੁਲਨਾ ਕਰਦੇ ਹੋਏ ਡਾਂ ਅਸ਼ੀਸ਼ ਗੁਲਾਇਆ ਨੇ ਦਰਸਾਇਆ ਕਿ ਇੱਖ ਦਹਾਕਾ ਪਹਿਲਾਂ ਲੰਗ ਕੈਂਸਰ ਦੀ ਤਸ਼ਖੀਸ ਅਕਸਰ ਨਿਰਾਸਾਜਨਕ ਭਵਿੱਕ ਦਰਸਾਉਂਦੀ ਸੀ। ਹਾਲਾਂਕਿ, ਨੇਕਸਟ ਜਨੇਰੇਸ਼ਨ ਸੀਕਵੇਂਸਿੰਗ (NGS) ਰਾਹੀਂ ਹੁਣ ਐਸੇ ਮਰੀਜਾਂ ਦਾ ਇਲਾਜ ਕਾਫੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ।
ਡਾ. ਸਕੰਲਪ ਸੰਚੇਤੀ , ਜੋ ਉਨਕੋਪੈਥੋਲੋਜੀ ਵਿਭਾਗ ਦੇ ਮੁਖੀ ਹਨ, ਨੇ ਇਸ ਨਵੀਂ ਉੱਚ –ਤਕਨਾਲੋਜੀ ਜਾਂਚ ਨੂੰ ਇੱਕ ਜਟਿਲ ਪ੍ਰਕਿਰਿਆ ਵਜੋਂ ਵੇਖਿਆ ਅਤੇ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦੀ ਆਪਣੀ ਟੀਮ ਦੀ ਸਖ਼ਤ ਮਿਹਨਤ ਲਈ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਸੁਵਿਧਾ ਨੂੰ ਲਾਂਚ ਕਰਨ ਵਿੱਚ ਯੋਗਦਾਨ ਪਾਇਆ।
ਪਹਿਲਾਂ , ਇਹ ਟੈਸਟ ਕਰਨ ਲਈ ਨਮੂਨੇ ਮੁੰਬਈ ਭੇਜੇ ਜਾਂਦੇ ਸਨ । ਹੁਣ ਇਹ ਸੁਵਿਧਾ ਸਥਾਨਕ ਤੌਰ ’ ਤੇ ਉਪਲਬਧ ਹੋਣ ਕਾਰਨ, ਇਹ ਹਸਪਤਾਲ ਅਤੇ ਮਰੀਜ਼ ਦੋਹਾਂ ਲਈ ਸਮਾਂ ਬਚਾਉਂਦੀ ਹੈ ਅਤੇ ਸੁਵਿਧਾ ਵਿੱਚ ਸੁਧਾਰ ਲਿਆਉਂਦੀ ਹੈ।
ਪੰਜਾਬ ਅਤੇ ਆਸ-ਪਾਸ ਦੇ ਰਿਹਾਇਸ਼ੀਆਂ ਲਈ ਵਿਸ਼ਵ-ਪੱਧਰੀ ਕੈਂਸਰ ਇਲਾਜ ਦੀ ਸੇਵਾ ਉਪਲਬਧ ਕਰਵਾਉਣ ਦੇ ਯਤਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ , ਮੁੱਲਾਪੁਰ , ਨਵਾਂ ਚੰਡੀਗੜ੍ਹ, ਸਾਹਿਜਾਦਾ ਅਜੀਤ ਸਿੰਘ ਨਗਰ ਜਿਲ੍ਹਾ, ਮੋਹਾਲੀ ਦਾ ਉਦਘਾਟਨ ਅਗਸਤ 2022 ਵਿੱਚ ਕੀਤਾ ਗਿਆ। ਇਹ ਹਸਪਤਾਲ 660 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ, ਜੋ ਕਿ ਟਾਟਾ ਮੈਮੋਰੀਅਲ ਸੈਂਟਰ ਦੁਆਰਾ ਚਲਾਇਆ ਜਾਂਦਾ ਇੱਕ ਉਪ-ਸੰਸਥਾਨ ਹੈ ਜੋ ਭਾਰਤ ਸਰਕਾਰ ਦੇ ਅਟਾਮਿਕ ਉਰਜਾ ਵਿਭਾਗ ਅਧੀਨ ਹੈ।
ਕੈਂਸਰ ਹਸਪਤਾਲ ਇੱਕ ਤਿਰਿਆਕੀ ਇਲਾਜ ਸੈਂਟਰ ਹੈ ਜਿਸ ਵਿੱਚ 300 ਬਿਸਤਰਾਂ ਦੀ ਸਮਰਥਾ ਹੈ ਅਤੇ ਇਹ ਹਰ ਕਿਸਮਾਂ ਦੇ ਕੈਂਸਰ ਇਲਾਜ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਲਾਜ ਦੀਆਂ ਵਿਧੀਆਂ ਵਿੱਚ ਸਰਜਰੀ, ਰੇਡੀਏਥੈਰੇਪੀ, ਮੈਡੀਕਲ ਉਕੋਲੇਜੀ, ਕੈਮੋਥੈਰਪੀ, ਇਮਿਉਨੋਥੈਰੇਪੀ ਅਤੇ ਬੋਨ ਮੈਰੋ ਟ੍ਰਾਸਂਪਲਾਂਟ ਸ਼ਾਮਲ ਹਨ।
ਹਸਪਤਾਲ ਇਲਾਕੇ ਵਿੱਚ ਕੈਂਸਰ ਦੇ ਇਲਾਜ ਅਤੇ ਦੇਖਭਾਲ ਲਈ ’ ਹੱਥ ਵਜੋਂ ਕੰਮ ਕਰਦਾ ਹੈ , ਜਦਕਿ ਸੰਗਰੂਰ ਵਿੱਚ 100 ਬਿਸਤਰੇ ਹਸਪਤਾਲ ‘ਸਪੋਕ’ ਵਜੋਂ ਕੰਮ ਕਰਦਾ ਹੈ।