ਪੰਜਾਬ ਦੀ ਹਰ ਸਵੇਰ ਇੱਕ ਦੋਹਰੀ ਤਸਵੀਰ ਵਾਂਗ ਹੁੰਦੀ ਹੈ ਕੁਝ ਬੱਚੇ ਸਕੂਲ ਵੱਲ ਦੌੜਦੇ ਹਨ ਬੈਗ, ਯੂਨੀਫੋਮ ਤੇ ਖ਼ੁਸ਼ੀਆਂ ਨਾਲ, ਪਰ ਬਹੁਤੇ ਹੋਰ ਬੱਚੇ ਚੌਰਾਹਿਆਂ ਤੇ ਮੋਮਬੱਤੀਆਂ ਵੇਚਦੇ, ਢਾਬਿਆਂ 'ਤੇ ਬਰਤਨ ਮਾਜਦੇ ਜਾ ਘਰਾ 'ਚ ਕੰਮ ਕਰਦੇ ਮਿਲਦੇ ਹਨ। ਇਹ ਬੱਚੇ ਕਾਬਲ ਹਨ, ਪਰ ਇਹਨਾ ਨੂੰ ਮੌਕਾ ਨਹੀਂ ਮਿਲਦਾ ।
ਕੀ ਦਾਅ 'ਤੇ ਲੱਗਿਆ ਹੋਇਆ ਹੈ?
ਸਿੱਖਿਆ ਸਿਰਫ਼ ਕਲਾਸਰੂਮ ਦੀ ਗੱਲ ਨਹੀਂ ਹੈ ਇਹ ਇੱਕ ਜ਼ਿੰਮਾਵਾਰੀ ਹੈ। ਇਹ ਉਹ ਚਾਨਣ ਹੈ ਜੋ ਬੱਚੇ ਦੀ ਸੋਚ ਨੂੰ ਨਵੀ ਦਿਸ਼ਾ ਦਿੰਦੀ ਹੈ। ਇਹ ਉਹ ਪੂੰਜੀ ਹੈ ਜੋ ਬੱਚੇ ਨੂੰ ਇੰਜੀਨੀਅਰ, ਡਾਕਟਰ ਜਾਂ ਲੀਡਰ ਬਣਾ ਸਕਦੀ ਹੈ। ਅਸੀਂ ਹਜ਼ਾਰਾਂ ਐਸੇ ਬੱਚਿਆਂ ਨੂੰ ਗੁਆ ਰਹੇ ਹਾਂ, ਜੋ ਸਮਰੱਥ ਤਾ ਹਨ ਪਰ ਸਿਖਣ ਦੇ ਮੌਕੇ ਤੋ ਸੱਖਣੇ ਹਨ। ਜਦੋਂ ਇੱਕ ਬੱਚੇ ਦੀ ਕਾਬਲੀਅਤ ਖੋਹੀ ਜਾਂਦੀ ਹੈ, ਤਾਂ ਨੁਕਸਾਨ ਸਿਰਫ਼ ਉਸਦਾ ਨਹੀਂ, ਪੂਰੇ ਸਮਾਜ ਦਾ ਹੁੰਦਾ ਹੈ।
* ਸਾਨੂੰ ਫ਼ਿਕਰ ਕਿਉਂ ਕਰਨੀ ਚਾਹੀਦੀ ਹੈ?
ਗੈਰ-ਸਿੱਖਿਆਸ਼ੁਦਾ ਬੱਚਿਆਂ ਨੂੰ ਆਸਾਨੀ ਨਾਲ ਚਾਈਲਡ ਲੇਬਰ, ਨਸ਼ਿਆਂ ਜਾਂ ਉਤਪੀੜਨ ਦੀ ਝੋਲੀ 'ਚ ਸੁੱਟਿਆ ਜਾਂਦਾ ਹੈ। ਜੇਕਰ ਅਸੀਂ ਆਪਣੇ ਨੌਜਵਾਨਾਂ ਨੂੰ ਸਿਖਲਾਈ ਨਹੀਂ ਦਿੰਦੇ ਤਾਂ ਉਹਨਾ ਦਾ ਭਵਿੱਖ ਅੰਨ੍ਹੇਰੇ ਵਿੱਚ ਹੋਵੇਗਾ। ਗਰੀਬੀ, ਬੇਰੋਜ਼ਗਾਰੀ ਅਤੇ ਅਸਮਾਨਤਾ ਦੇ ਮੁੱਢ ਵਿੱਚ ਅਕਸਰ ਸਿੱਖਿਆ ਦੀ ਕਮੀ ਹੁੰਦੀ ਹੈ। ਪੰਜਾਬ ਦੀ ਵਾਧੂ ਜਨਸੰਖਿਆ ਤਾਂ ਤਾਕਤ ਬਣ ਸਕਦੀ ਹੈ, ਪਰ ਜੇ ਉਹ ਪੜ੍ਹੀ-ਲਿਖੀ ਹੋਵੇ। ਅਸੀਂ ਸਿਰਫ਼ ਉਨ੍ਹਾਂ ਨੂੰ ਮੌਕਾ ਦੇਣਾ ਹੈ, ਜੋ ਕਦਰ ਕਰਨਾ ਵੀ ਜਾਣਦੇ ਹਨ।
* ਅਸੀਂ ਇਹ ਸਭ ਕੁਝ ਕਿਵੇਂ ਬਦਲ ਸਕਦੇ ਹਾਂ?
ਮੁਫ਼ਤ ਅਤੇ ਗੁਣਵੱਤਾ ਪੂਰਨ ਸਿੱਖਿਆ ਸਰਕਾਰ ਵੱਲੋਂ ਸਕੂਲਾਂ ਵਿਚ ਬਿਹਤਰ ਅਧਿਆਪਕ, ਸਾਫ਼ ਇਮਾਰਤਾਂ ਅਤੇ ਪਾਠਕ੍ਰਮ ਤੇ ਧਿਆਨ ਦਿੱਤਾ ਜਾਵੇ। ਐਨਜੀਉ ਅਤੇ ਸੀ ਐਸ ਆਰ ਦੇ ਸਹਿਯੋਗ ਨਾਲ ਸਥਾਨਕ ਐਂਨਜੀਉ , ਸਮਾਜਿਕ ਸੰਸਥਾਵਾਂ ਅਤੇ ਕਾਰਪੋਰੇਟ ਸੀ ਐਸ ਆਰ ਦੇ ਜ਼ਰੀਏ ਹੋਰ ਸੋਰਸ ਮੁਹੱਈਆ ਕਰਵਾਏ ਜਾ ਸਕਦੇ ਹਨ । ਕਮਿਊਨਿਟੀ ਮੇੰਟਰਸ਼ਿਪ ਪੜ੍ਹੇ-ਲਿਖੇ ਨੌਜਵਾਨ ਆਪਣਾ ਥੋੜ੍ਹਾ ਸਮਾਂ ਦੇ ਕੇ ਇਨ੍ਹਾਂ ਬੱਚਿਆਂ ਨੂੰ ਮਦਦ ਕਰ ਸਕਦੇ ਹਨ।
ਦਾਨ ਮੁਹਿੰਮਾਂ : ਯੂਨੀਫਾਰਮ, ਕਿਤਾਬਾਂ, ਬੈਗ ਜਾਂ ਡਿਜੀਟਲ ਟੈਬਲੈਟ ਲਈ ਦਾਨ ਮੁਹਿੰਮ ਚਲਾਈ ਜਾ ਸਕਦੀ ਹੈ।
‘ਇੱਕ ਬੱਚਾ, ਇੱਕ ਸਮਰਥਕ’ ਮੁਹਿੰਮ ਹਰ ਕਸਬੇ ਜਾਂ ਕਾਲੋਨੀ ਇੱਕ ਗਰੀਬ ਬੱਚੇ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਸਕਦੀ ਹੈ।
* ਹੁਣੀ ਲੋੜ ਹੈ ਕਦਮ ਚੁੱਕਣ ਦੀ*
ਸਿਰਫ਼ ਸਰਕਾਰ ਉੱਤੇ ਭਰੋਸਾ ਕਰਕੇ ਨਹੀਂ, ਅਸੀਂ ਆਪ ਨੂੰ ਜ਼ਿੰਮੇਵਾਰ ਬਣਾਉਣਾ ਹੋਵੇਗਾ। ਆਓ, ਪੰਜਾਬ ਨੂੰ ਇੱਕ ਅਜਿਹਾ ਰਾਜ ਬਣਾਈਏ ਜਿੱਥੇ ਹਰ ਬੱਚੇ ਨੂੰ, ਚਾਹੇ ਉਹ ਝੁੱਗੀ 'ਚ ਰਹਿੰਦਾ ਹੋਵੇ ਜਾਂ ਕੋਠੀ 'ਚ, ਉਸਨੂੰ ਆਪਣਾ ਸੁਪਨਾ ਪੂਰਾ ਕਰਨ ਦਾ ਹੱਕ ਮਿਲੇ। ਤਾ ਹੀ ਇੱਕ ਬੱਚੇ ਦੀ ਜਿੱਤ, ਸਾਡੀ ਸਮਾਜਕ ਜਿੱਤ ਹੈ।
ਲੇਖਕ: ਪ੍ਰਥਮ ਗੁਪਤਾ