Wednesday, March 18, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Haryana

ਲੋਕਾਂ ਤੋਂ ਭੀਸ਼ਨ ਗਰਮੀ ਦੇ ਵਿੱਚ ਸੁਰੱਖਿਅਤ ਰਹਿਣ ਦੀ ਕੀਤੀ ਅਪੀਲ

June 14, 2025 01:50 PM
SehajTimes

ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਰਾਜ ਵਿੱਚ ਭੀਸ਼ਨ ਗਰਮੀ ਦੀ ਸਥਿਤੀ ਦੇ ਵਿੱਚ ਲੋਕਾਂ ਨਾਲ ਸੰਪਰਕ ਰਹਿਣ ਅਤੇ ਖੁਦ ਨੂੰ ਅਤੇ ਆਪਣੇ ਪਰਿਵਾਰ ਅਤੇ ਪਸ਼ੂਆਂ ਨੂੰ ਭੀਸ਼ਨ ਗਰਮੀ ਤੋਂ ਬਚਾਉਣ ਲਈ ਸਰਗਰਮ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਜਿਲ੍ਹਿਆਂ ਵਿੱਚ ਗਰਮੀ ਤੋਂ ਬਚਾਵ ਲਈ ਕੀ ਕਰਨ ਅਤੇ ਕੀ ਨਾ ਕਰਨ ਦੇ ਬਾਰੇ ਵਿੱਚ ਸਰਗਰਮ ਰੂਪ ਨਾਲ ਪ੍ਰਚਾਰ ਕਰਨ ਅਤੇ ਇਹ ਯਕੀਨੀ ਕਰਨ ਕਿ ਮਨੁੱਖਾਂ ਅਤੇ ਪਸ਼ੂਆਂ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਕਾਫੀ ਉਪਾਅ ਕੀਤੇ ਜਾਣ।

ਉਨ੍ਹਾਂ ਨੇ ਇੰਨ੍ਹਾਂ ਉਪਾਆਂ ਵਿੱਚ ਪਬਲਿਕ ਥਾਵਾਂ 'ਤੇ ਕਾਫੀ ਪੀਣ ਦੇ ਪਾਣੀ ਦੀ ਵਿਵਸਥਾ ਕਰਾਉਣਾ, ਗਰਮੀ ਤੋਂ ਬਚਾਅ ਦੇ ਉਪਾਆਂ ਦੇ ਬਾਰੇ ਵਿੱਚ ਗੰਭੀਰ ਜਨ-ਜਾਗਰੁਕਤਾ ਮੁਹਿੰਮ ਸ਼ੁਰੂ ਕਰਨਾ, ਪ੍ਰਾਥਮਿਕ ਸਿਹਤ ਕੇਂਦਰ ਪੱਧਰ ਤੱਕ ਹੀਟ ਸਟ੍ਰੋਕ ਰੋਗੀਆਂ ਲਈ ਕਾਫੀ ਮੈਡੀਕਲ ਸਪਲਾਈ ਯਕੀਨੀ ਕਰਨਾ ਅਤੇ ਹੀਟਵੇਵ ਦੇ ਚਰਮ ਘੰਟਿਆਂ ਦੌਰਾਨ ਮੈਨੂਅਲ ਮਜਦੂਰਾਂ, ਫੇਰੀਵਾਲਿਆਂ, ਵਿਕਰੇਤਾਵਾਂ ਅਤੇ ਰਿਕਸ਼ਾ ਚਾਲਕਾਂ ਲਈ ਕੰਮ ਦੇ ਘੰਟਿਆਂ ਦੇ ਬਾਰੇ ਵਿੱਚ ਸਲਾਹ ਜਾਰੀ ਕਰਨਾ ਸ਼ਾਮਿਲ ਹੈ। ਹੀਟ ਸਟ੍ਰੋਕ ਕਾਰਨ ਹੋਣ ਵਾਲੇ ਪ੍ਰਭਾਵ ਨੂੰ ਘੱਟ ਕਰਨ ਅਤੇ ਗੰਭੀਰ ਬੀਮਾਰੀ ਜਾਂ ਮੌਤ ਨੂੰ ਰੋਕਣ ਲਈ ਡਾ. ਮਿਸ਼ਰਾ ਨੇ ਲੋਕਾਂ ਨੂੰ ਕੀ ਕਰਨ ਅਤੇ ਕੀ ਨਾ ਕਰਨ ਦੇ ਵਿਆਪਕ ਨਿਯਮਾਂ ਅਤੇ ਸੁਝਾਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।

ਨਿਰਜਲੀਕਰਣ ਤੋਂ ਪ੍ਰਭਾਵੀ ਰੂਪ ਨਾਲ ਨਜਿਠਣ ਲਈ ਸਾਰੇ ਪ੍ਰਾਥਮਿਕ ਸਿਹਤ ਕੇਂਦਰ ਅਤੇ ਕੰਮਿਊਨਿਟੀ ਸਿਹਤ ਕੇਂਦਰਾਂ ਨੂੰ ਕਾਫੀ ਸਲਾਇਨ ਘੋਲ ਅਤੇ ਕਾਫੀ ਬਿਸਤਰਿਆਂ ਨਾਲ ਪੂਰੀ ਤਰ੍ਹਾ ਲੈਸ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਪਿਆਸੇ ਨਾ ਹੋਣ 'ਤੇ ਵੀ ਕਾਫੀ ਪਾਣੀ ਪੀਣ ਅਤੇ ਯਾਤਰਾ ਕਰਦੇ ਸਮੇਂ ਪਾਣੀ ਨਾਲ ਰੱਖਣ।

ਉਨ੍ਹਾਂ ਨੇ ਹਲਕੇ ਰੰਗ ਦੇ ਢਿੱਲੇ ਅਤੇ ਸੂਤੀ ਕਪੜੇ ਪਹਿਨਣ, ਨਾਲ ਹੀ ਬਾਹਰ ਜਾਣ 'ਤੇ ਧੁੱਪ ਦੀ ਐਨਕ, ਛੱਤਰੀ, ਪੱਗੀ/ਸਕਾਫ, ਟੋਪੀ, ਜੂਤੇ ਜਾਂ ਚੱਪਲ ਵਰਗੇ ਸੁਰੱਖਿਆਤਮ ਸਮੱਗਰੀਆਂ ਅਤੇ ਵਸਤੂਆਂ ਦੀ ਵਰਤੋ ਕਰਨ ਦੀ ਸਲਾਹ ਦਿੱਤੀ ਹੈ। ਬਾਹਰ ਕੰਮ ਕਰਨ ਵਾਲਿਆਂ ਨੂੰ ਟੋਪੀ ਜਾਂ ਛੱਤਰੀ ਲੈਣ ਅਤੇ ਸਿਰ, ਗਰਦਨ, ਮੁੰਹ ਅਤੇ ਸ਼ਰੀਰ ਦੇ ਮੁਲਾਇਮ ਹਿਸਿਆਂ 'ਤੇ ਗਿੱਲਾ ਕਪੜਾ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੈ ਕਿਹਾ ਕਿ ਪੁਨਰਜਲੀਕਰਣ ਮਹਤੱਵਪੂਰਣ ਹੈ, ਅਤੇ ਓਆਰਐਸ ਅਤੇ ਲੱਸੀ, ਨੀਬੂ ਪਾਣੀ ਅਤੇ ਦਹੀ ਵਰਗੇ ਘਰ ਦੇ ਬਣੇ ਪਦਾਰਥ ਦੀ ਖੂਬ ਵਰਤੋ ਕਰਨ।

ਡਾ. ਮਿਸ਼ਰਾ ਨੇ ਗਰਮੀ ਨਾਲ ਸਬੰਧਿਤ ਬੀਮਾਰੀਆਂ ਜਿਵੇਂ ਕਮਜੋਰੀ, ਚੱਕਰ ਆਉਣਾ, ਸਿਰ ਦਰਦ, ਮਤਲੀ, ਪਸੀਨਾ ਆਉਣਾ ਅਤੇ ਦੌਰੇ ਦੇ ਲੱਛਣਾਂ ਨੂੰ ਪਹਿਚਾਨਣ ਦੇ ਮਹਤੱਵ 'ਤੇ ਵੀ ਚਾਨਣ ਪਾਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਬੇਹੋਸ਼ ਜਾਂ ਬੀਮਾਰ ਹੋਣਾ ਮਹਿਸੂਸ ਕਰਦੇ ਹਨ ਤਾਂ ਤੁਰੰਤ ਮੈਡੀਕਲ ਸਹਾਇਤਾ ਲੈਣ। ਕਮਜੋਰ ਪ੍ਰਾਣੀਆਂ ਦੀ ਸੁਰੱਖਿਆ ਪ੍ਰਾਥਮਿਕਤਾ ਹੈ। ਇਸ ਲਈ ਜਾਨਵਰਾਂ ਨੂੰ ਛਾਂ ਵਿੱਚ ਰੱਖਣ ਅਤੇ ਭਰਪੂਰ ਪਾਣੀ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਦਿਨ ਦੇ ਸਮੇਂ ਪਰਦੇ, ਸ਼ਟਰ ਜਾ ਸਨਸ਼ੈਡ ਦੀ ਵਰਤੋ ਕਰ ਕੇ ਘਰਾਂ ਨੂੰ ਠੰਢਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਜਣੇਪਾ ਮਹਿਲਾ ਮਜਦੂਰਾਂ ਅਤੇ ਮੈਡੀਕਲ ਸਥਿਤੀਆਂ ਵਾਲੇ ਲੋਕਾਂ ਨੂੰ ਵੱਧ ਧਿਆਨ ਦੇਣ ਦੀ ਜਰੂਰਤ ਹੈ।

ਡਾ. ਮਿਸ਼ਰਾ ਨੇ ਹੀਟਵੇਵ ਦੌਰਾਨ ਕੁੱਝ ਗਤੀਵਿਧੀਆਂ ਪ੍ਰਤੀ ਸਖਤ ਚੇਤਾਵਨੀ ਦਿੱਤੀ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿਸੇ ਵੀ ਸਥਿਤੀ ਵਿੱਚ ਬੱਚਿਆਂ ਜਾਂ ਪਾਲਤੂ ਜਨਵਰਾਂ ਨੂੰ ਪਾਰਕ ਕੀਤੇ ਗਏ ਵਾਹਨਾਂ ਵਿੱਚ ਨਾ ਛੱਡਣ। ਲੋਕਾਂ ਨੂੰ ਧੁੱਪ ਵਿੱਚ ਬਾਹਰ ਜਾਣ ਤੋਂ ਬੱਚਣਾ ਚਾਹੀਦਾ ਹੈ, ਖਾਸ ਕਰ ਦੁਪਹਿਰ 12 ਵਜੇ ਤੋਂ 3 ਵਜੇ ਦੇ ਵਿੱਚ, ਅਤੇ ਜਦੋਂ ਬਾਹਰ ਦਾ ਤਾਪਮਾਨ ਵੱਧ ਹੋਵੇ ਤਾਂ ਤਾਕਤ ਕਰਨ ਦੀ ਗਤੀਵਿਧੀਆਂ ਕਰਨ ਤੋਂ ਬੱਚਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਪੀਕ ਆਵਰਸ ਦੌਰਾਨ ਖਾਣਾ ਪਕਾਉਣ ਤੋਂ ਬੱਚਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਜਰੂਰੀ ਹੋਵੇ ਤਾਂ ਖਾਣਾ ਪਕਾਉਣ ਦੇ ਖੇਤਰਾਂ ਨੂੰ ਕਾਫੀ ਰੂਪ ਨਾਲ ਹਵਾਦਾਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ਰਾਬ, ਚਾਹ, ਕਾਫੀ ਅਤੇ ਕਾਰਬੋਨੇਟਿਡ ਸ਼ੀਤਲ ਪਾਣੀ ਤੋਂ ਬੱਚਣਾ ਚਾਹੀਦਾ ਹੈ, ਕਿਉੱਕਿ ਉਹ ਸ਼ਰੀਰ ਨੂੰ ਡੀਹਾਈਡੇ੍ਰਟਿਡ ਕਰਦੇ ਹਨ।

ਡਾ. ਮਿਸ਼ਰਾ ਨੇ ਕਾਮਿਆਂ ਦੇ ਸਿਹਤ ਦੀ ਰੱਖਿਆ ਅਤੇ ਉਤਪਾਦਕਤਾ ਵਧਾਉਣ ਲਈ ਤੇਜ ਗਰਮੀ ਦੇ ਸਮੇਂ ਤੋਂ ਬੱਚਣ ਲਈ ਕੰਮ ਦੇ ਘੰਟਿਆਂ ਨੂੰ ਮੁੜ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ। ਕਿਰਤ ਵਿਭਾਗ ਨੂੰ ਸਿਹਤ ਵਿਭਾਗ ਦੇ ਨਾਲ ਤਾਲਮੇਲ ਕਰਨ ਲਈ ਵੀ ਨਿਰਦੇਸ਼ਿਤ ਕੀਤਾ, ਵਿਸ਼ੇਸ਼ ਰੂਪ ਨਾਲ ਅਣਓਪਚਾਰਿਕ ਖੇਤਰਾਂ ਅਤੇ ਬਸਤੀਆਂ ਵਿੱਚ ਸਿਹਤ ਕੈਂਪ ਆਯੋਜਿਤ ਕਰਨ ਅਤੇ ਇਹ ਯਕੀਨੀ ਕਰਨ ਲਈ ਕਿ ਗਰਮੀ ਨਾਲ ਸਬੰਧਿਤ ਬੀਮਾਰਤੀਆਂ ਨਾਲ ਨਜਿਠਣ ਲਈ ਕੰਮ ਸਥਾਨਾਂ 'ਤੇ ਐਮਰਜੈਂਸੀ ਮੈਡੀਕਲ ਸਹਾਇਤਾ ਆਸਾਨੀ ਨਾਲ ਉਪਲਬਧ ਹੋਵੇ।

Have something to say? Post your comment

 

More in Haryana

ਪਲਵਲ ਵਿੱਚ ਲਪ੍ਰਵਾਹੀ 'ਤੇ ਸਖਤ ਐਕਸ਼ਨ, ਮੰਤਰੀ ਰਣਬੀਰ ਗੰਗਵਾ ਨੇ ਐਚਡੀਓ, ਜੇਈ ਨੂੰ ਕੀਤਾ ਸਸਪੈਂਡ, ਐਕਸਇਨ ਨੂੰ ਕਾਰਨ ਦੱਸੋ ਨੋਟਿਸ

ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਰਿਹਾਇਸ਼ੀ, ਵਪਾਰਕ, ਸੰਸਥਾਗਤ ਸੰਪਤੀਆਂ ਅਤੇ ਬਹ-ਮੰਜਿਲਾ ਅਪਾਰਟਮੈਂਟ ਦੀ ਈ-ਨੀਾਮੀ ਕਰੇਗਾ

ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਰਾਜ ਦੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ

ਰੰਗਾਂ ਦਾ ਤਿਉਹਾਰ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਦੇ ਨਾਲ ਮਨਾਉਣ : ਰਾਜਪਾਲ ਪ੍ਰੋਫੈਸਰ ਘੋਸ਼

ਮੁੱਖ ਮੰਤਰੀ ਨੇ ਸੂਬੇ ਦੀ 602 ਰਜਿਸਟਰਡ ਗਾਂਸ਼ਾਲਾਵਾਂ ਦੇ ਲਈ 68 ਕਰੋੜ 34 ਲੱਖ ਰੁਪਏ ਦੀ ਗ੍ਰਾਂਟ ਰਕਮ ਕੀਤੀ ਜਾਰੀ

ਕਲਾ, ਸੰਸਕ੍ਰਿਤੀ ਅਤੇ ਪਰੰਪਰਾ ਦਾ ਸੰਗਮ ਬਣ ਕੇ ਉਭਰ ਰਿਹਾ ਸ਼ਿਲਪ ਮਹੋਤਸਵ

ਗਰੁੱਪ-ਸੀ ਅਸਾਮੀਆਂ ਲਈ ਸੀਈਟੀ ਫੇਜ਼-99 ਤਹਿਤ ਆਨਲਾਇਨ ਬਿਨੈ ਪ੍ਰਕ੍ਰਿਆ ਅੱਜ ਤੋਂ ਸ਼ੁਰੂ

ਵਿਕਸਿਤ ਭਾਰਤ 2047 ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਕੌਮਾਂਤਰੀ ਸ਼ਿਲਪ ਮੇਲੇ ਦੀ ਅਹਿਮ ਭੁਮਿਕਾ : ਡਾ. ਅਰਵਿੰਦ ਕੁਮਾਰ ਸ਼ਰਮਾ

ਸਾਲਾਨਾ ਸਮਾਰੋਹ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸੰਸਕਾਰਾਂ ਦਾ ਹੁੰਦਾ ਹੈ ਸ਼ੀਸ਼ਾ : ਰਾਜ ਮੰਤਰੀ ਗੌਰਵ ਗੌਤਮ

ਸੋਨੀਪਤ ਦੀ ਯੁਵਾ ਕਲਾਕਾਰ ਨੀਤੂ ਸਕੈਚ ਅਤੇ ਪੇਂਟਿੰਗ ਦੀ ਕਲਾ ਕਰ ਰਹੀ ਪ੍ਰਦਰਸ਼ਿਤ