ਸਿਰਸਾ : ਏਲਨਾਬਾਦ ਸ਼ਹਿਰ ਦੀ ਡੱਬਵਾਲੀ ਬਾਈਪਾਸ ਤੇ ਨਚੀਕੇਤਨ ਪਬਲਿਕ ਸਕੂਲ ਦੇ ਸਾਹਮਣੇ ਅੱਜ ਕਣਕ ਦੀ ਪੱਕੀ ਫਸਲ ਵਿੱਚ ਅੱਗ ਲੱਗ ਗਈ ਜਿਸ ਕਾਰਨ ਕਰੀਬ 7 ਏਕੜ ਵਿੱਚ ਖੜੀ ਕਣਕ ਦੀ ਫਸਲ ਸੜ ਗਈ। ਜਾਣਕਾਰੀ ਅਨੁਸਾਰ ਇੱਥੇ ਰਾਜਿੰਦਰ ਸਿੰਘ ਸਿੱਧੂ ਦੀ ਜ਼ਮੀਨ ਠੇਕੇ ਤੇ ਲੈ ਕੇ ਛਬੀਲ ਦਾਸ ਨੇ ਬੀਜੀ ਹੋਈ ਸੀ, ਜਿਸ ਵਿੱਚ ਅੱਜ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਹੋਣ ਨਾਲ ਅੱਗ ਲੱਗ ਗਈ। ਘਟਨਾ ਦਾ ਪਤਾ ਲੱਗਦਿਆ ਹੀ ਲੋਕ ਮੌਕੇ ਤੇ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਕਾਫੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਿਸ ਨਾਲ ਆਸਪਾਸ ਖੜੀ ਕਣਕ ਦਾ ਬਚਾਅ ਹੋ ਗਿਆ। ਕਿਸਾਨ ਛਬੀਲ ਦਾਸ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾ ਹੀ ਕਣਕ ਦੀ ਕਟਾਈ ਸ਼ੁਰੂ ਕੀਤੀ ਗਈ ਸੀ ਪਰ ਮੀਂਹ ਪੈਣ ਕਾਰਨ ਕਣਕ ਸਿੱਲੀ ਹੋਣ ਕਾਰਨ ਕਟਾਈ ਨਹੀ ਹੋ ਸਕੀਂ ਅਤੇ ਅੱਜ ਇਹ ਭਾਣਾ ਵਰਤ ਗਿਆ। ਉਨ੍ਹਾ ਨੇ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਢੁਕਵਾ ਮੁਆਵਜ਼ਾ ਦਿੱਤੇ ਜਾਣੀ ਦੀ ਮੰਗ ਕੀਤੀ ਹੈ।
ਫੋਟੋ ਕੈਪਸ਼ਨ : ਕਣਕ ਦੀ ਫਸਲ ਵਿੱਚ ਲੱਗੀ ਹੋਈ ਅੱਗ।