ਸਿਰਸਾ : ਸਿਰਸਾ ਜ਼ਿਲ੍ਹਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ - 2026 ਵਿੱਚ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਖੇਲ ਇੰਡੀਆ ਖੇਲ ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਸਟੇਡੀਅਮ ਏਲਨਾਬਾਦ ਦੀ ਖਿਡਾਰਨ ਪ੍ਰਵੀਨ ਕੌਰ ਨੇ ਜੂਨੀਅਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਏਲਨਾਬਾਦ ਅਤੇ ਸਿਰਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਮਾਗਮ ਦੇ ਮੁੱਖ ਮਹਿਮਾਨ ਨਗਰ ਪਾਲਿਕਾ ਦੇ ਸਾਬਕਾ ਚੇਅਰਮੈਨ ਰਵਿੰਦਰ ਕੁਮਾਰ ਲੱਢਾ ਅਤੇ ਡਾ. ਮਦਨ ਜੈਨ ਨੇ ਪ੍ਰਵੀਨ ਕੌਰ ਨੂੰ ਸੋਨੇ ਦਾ ਤਗਮਾ, ਟਰਾਫੀ ਅਤੇ 1100 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਇਸ ਮੌਕੇ ਅਜ਼ੀਜ਼ ਪ੍ਰਤਾਪ ਖੋਸਾ ਫਾਊਂਡੇਸ਼ਨ ਦੇ ਸਰਪ੍ਰਸਤ ਮਲਕੀਤ ਸਿੰਘ ਖੋਸਾ, ਪ੍ਰਧਾਨ ਅਮਰਪਾਲ ਸਿੰਘ ਖੋਸਾ, ਖੇਲ ਇੰਡੀਆ ਇੰਡੀਆ ਖੇਲ ਅਕੈਡਮੀ ਦੇ ਡਾਇਰੈਕਟਰ ਆਤਮਾ ਰਾਮ ਝੋਰੜ,ਕੋਚ ਸੰਪਤ ਸਿੰਘ,ਸੁੰਦਰ ਠਾਕੁਰ ਨੇ ਪ੍ਰਵੀਨ ਕੌਰ ਨੂੰ ਵਧਾਈ ਦਿੰਦਿਆ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਖਿਡਾਰਨ ਪ੍ਰਵੀਨ ਕੌਰ ਦੀ ਸਖ਼ਤ ਮਿਹਨਤ ਅਤੇ ਕੋਚ ਸੰਪਤ ਸਿੰਘ ਦੀ ਚੰਗੀ ਅਗਵਾਈ ਸਦਕਾ ਹੈ ਕਿ ਹੁਣ ਏਲਨਾਬਾਦ ਇਲਾਕੇ ਦੇ ਖਿਡਾਰੀ ਵੀ ਵੱਡੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਏਲਨਾਬਾਦ ਦਾ ਨਾਮ ਰੌਸ਼ਨ ਕਰ ਰਹੇ ਹਨ।
ਫੋਟੋ - 3 – ਜਿੱਤ ਤੋਂ ਬਾਅਦ ਖਿਡਾਰਨ ਪ੍ਰਵੀਨ ਕੌਰ ਕੋਚ ਸੰਪਤ ਸਿੰਘ ਨਾਲ।