Tuesday, September 16, 2025

Haryana

ਸੀਈਟੀ 2025- ਕਮੀਸ਼ਨ ਨੇ ਸ਼ੁਰੂ ਕੀਤੀ ਹੈਲਪਲਾਇਨ ਸੇਵਾ

May 31, 2025 01:01 PM
SehajTimes

ਗਲਤ ਫੋਟੋ ਜਾਂ ਦਸਤਾਵੇਜ਼ ਨਾਲ ਰਜਿਸਟ੍ਰੇਸ਼ਨ ਹੋਵੇਗਾ ਰੱਦ

ਚੰਡੀਗੜ੍ਹ : ਹਰਿਆਣਾ ਕਰਮਚਾਰੀ ਚੌਣ ਕਮੀਸ਼ਨ ਦੇ ਮੈਂਬਰ ਸ੍ਰੀ ਭੂਪੇਂਦਰ ਚੌਹਾਨ ਨੇ ਦੱਸਿਆ ਕਿ ਕਾਮਨ ਏਲਿਜਿਬਿਲਿਟੀ ਟੈਸਟ (ਸੀਈਟੀ) 2025 ਵਿੱਚ ਭਾਗ ਲੈਣ ਵਾਲੇ ਸਾਰੇ ਉਮੀਦਵਾਰਾਂ ਦੀ ਸਹੂਲਤ ਲਈ ਕਮੀਸ਼ਨ ਵੱਲੋਂ ਇੱਕ ਵਿਸ਼ੇਸ਼ ਹੈਲਪਲਾਇਨ ਸੇਵਾ ਸ਼ੁਰੂ ਕੀਤੀ ਗਈ ਹੈ। ਜੇਕਰ ਕਿਸੇ ਉਮੀਂਦਵਾਰ ਨੂੰ ਸੀਈਟੀ ਰਜਿਸਟੇ੍ਰਸ਼ਨ ਨਾਲ ਸਬੰਧਤ ਕਿਸੇ ਵੀ ਤਰਾਂ੍ਹ ਦੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ, ਤਾਂ ਉਹ ਮੋਬਾਇਲ ਨੰਬਰ 90634-93990 'ਤੇ ਫੋਨ ਕਰਕੇ ਜ਼ਰੂਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

ਸ੍ਰੀ ਚੌਹਾਨ ਨੇ ਸਪਸ਼ਟ ਕੀਤਾ ਕਿ ਇਹ ਹੈਲਪਲਾਇਨ ਸੇਵਾ ਸਿਰਫ਼ ਸੀਈਟੀ ਉਮੀਦਵਾਰਾਂ ਲਈ ਰਜਿਸਟ੍ਰਰਡ ਹੈ। ਇਸ ਰਾਹੀਂ ਰਜਿਸਟੇ੍ਰਸ਼ਨ ਪ੍ਰਕਿਰਿਆ ਵਿੱਚ ਆ ਰਹੀ ਮੁਸ਼ਕਲਾਂ, ਸ਼ੰਕਾਵਾਂ ਜਾਂ ਤਕਨੀਕੀ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਸਾਰੇ ਉਮੀਦਵਾਰਾਂ ਤੋਂ ਅਪੀਲ ਕੀਤੀ ਕਿ ਉਹ ਇਸ ਸੇਵਾ ਦਾ ਲਾਭ ਚੁੱਕਣ ਅਤੇ ਸੇਵਾ ਦੀ ਗੁਣਵੱਤਾ ਨੂੰ ਬੇਹਤਰ ਬਨਾਉਣ ਲਈ ਆਪਣਾ ਫੀਡਬੈਕ ਵੀ ਸਾਂਝਾ ਕਰਨ।

ਉਨ੍ਹਾਂ ਨੇ ਦੱਸਿਆ ਕਿ ਕਮੀਸ਼ਨ ਦੇ ਧਿਆਨ ਵਿੱਚ ਆਇਆ ਕਿ ਕਈ ਉਮੀਦਵਾਰ ਸੀਈਟੀ ਰਜਿਸਟ੍ਰੇਸ਼ਨ ਫਾਰਮ ਭਰਦੇ ਸਮੇ ਬਾਰ ਬਾਰ ਕੁੱਝ ਛੋਟਿਆਂ ਪਰ ਗੰਭੀਰ ਗਲਤੀਆਂ ਕਰ ਰਹੇ ਹਨ, ਜਿਨ੍ਹਾਂ ਕਾਰਨ ਉਨ੍ਹਾਂ ਦਾ ਰਜਿਸਟ੍ਰੇਸ਼ਨ ਰੱਦ ਕੀਤਾ ਜਾ ਸਕਦਾ ਹੈ। ਉਮੀਦਵਾਰਾਂ ਵੱਲੋਂ ਫੋਟੋਗ੍ਰਾਫ ਦੀ ਥਾਂ ਦਸਤਖਤ ਅਤੇ ਦਸਤਖਤ ਦੀ ਥਾਂ ਫੋਟੋਗ੍ਰਾਫ ਅਪਲੋਡ ਕਰਨਾ, ਧੁੰਦਲੀ ਜਾਂ ਸਾਇਡ ਐਂਗਲ ਨਾਲ ਲਈ ਗਈ ਫੋਟੂਆਂ ਜਮਾਂ ਕਰਨਾ, ਏ4 ਸ਼ੀਟ 'ਤੇ ਚਿਪਕਾਈ ਗਈ ਫੋਟੋ ਦੀ ਪੂਰੀ ਸ਼ੀਟ ਦੀ ਸਕੈਨ ਕਾਪੀ ਅਪਲੋਡ ਕਰਨਾ ਜਾਂ ਕੈਟੇਗਰੀ ਸੈਕਸ਼ਨ ਵਿੱਚ ਆਧਾਰ ਕਾਰਡ ਅਪਲੋਡ ਕਰਨਾ, ਇਹ ਸਾਰੀ ਗਲਤੀਆਂ ਹਨ ਜਿਨ੍ਹਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਕਮੀਸ਼ਨ ਸਪਸ਼ਟ ਤੌਰ 'ਤੇ ਸੂਚਿਤ ਕਰਦਾ ਹੈ ਕਿ ਜੇਕਰ ਉੱਤੇ ਲਿਖੀ ਗਈਆਂ ਵਿੱਚੋਂ ਕੋਈ ਵੀ ਗਲਤੀ ਮਿਲਦੀ ਹੈ ਤਾਂ ਸਬੰਧਤ ਉਮੀਦਵਾਰ ਦਾ ਰਜਿਸਟ੍ਰੇਸ਼ਨ ਰੱਦ ਕੀਤਾ ਜਾਵੇਗਾ। ਇਸ ਲਈ ਸਾਰੇ ਉਮੀਦਵਾਰਾਂ ਤੋਂ ਅਪੀਲ ਹੈ ਕਿ ਉਹ ਫਾਰਮ ਭਰਦੇ ਸਮੇ ਬਹੁਤ ਸਾਵਧਾਨੀ ਬਰਤਣ ਅਤੇ ਦਿੱਤੇ ਗਏ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰਨ।

ਵਰਣਯੋਗ ਹੈ ਕਿ ਗਰੁਪ-ਸੀ ਅਸਾਮੀਆਂ ਲਈ ਕਾਮਨ ਏਲਿਜਿਬਿਲਿਟੀ ਟੈਸਟ (ਸੀਈਟੀ) ਲਈ ਆਨਲਾਇਨ ਰਜਿਸਟ੍ਰੇਸ਼ਨ ਪ੍ਰਕਿਰਿਆ 28 ਮਈ 2025 ਤੋਂ ਸ਼ੁਰੂ ਹੋ ਚੁੱਕੀ ਹੈ। ਰਜਿਸਟ੍ਰੇਸ਼ਨ ਜਮਾਂ ਕਰਵਾਉਣ ਦੀ ਅੰਤਮ ਮਿਤੀ 12 ਜੂਨ 2025, ਰਾਤ 11.59 ਵਜੇ ਤੱਕ ਤੈਅ ਕੀਤੀ ਗਈ ਹੈ, ਜਦੋਂ ਕਿ ਫੀਸ ਜਮਾਂ ਕਰਵਾਉਣ ਦੀ ਅੰਤਮ ਮਿਤੀ 14 ਜੂਨ 2025,ਸ਼ਾਮ 6 ਬਜੇ ਤੱਕ ਹੈ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ