Thursday, December 18, 2025

Haryana

ਸਿੰਚਾਈ ਅਤੇ ਜਲ ਸੰਸਾਧਨ ਮੰਤਰੀ ਸ਼ਰੂਤੀ ਚੌਧਰੀ ਨੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੀਤੀ ਸਮੀਖਿਆ ਮੀਟਿੰਗ

May 21, 2025 04:52 PM
SehajTimes

ਮਾਨਸੂਨ ਦੌਰਾਨ ਗੁਰੂਗ੍ਰਾਮ, ਅੰਬਾਲਾ, ਕੁਰੂਕਸ਼ੇਤਰ ਸਮੇਤ ਕਿਸੇ ਵੀ ਜਿਲ੍ਹੇ ਵਿੱਚ ਨਾ ਹੋਵੇ ਜਲਭਰਾਵ

ਨਵੇਂ ਰੋਸਟਰ ਤੱਕ ਸੂਬੇ ਵਿੱਚ ਪੀਣ ਦੇ ਪਾਣੀ ਦੀ ਸਮੂਚੀ ਵਿਵਸਥਾ ਰੱਖਣ ਅਧਿਕਾਰੀ - ਮੰਤਰੀ ਸ਼ਰੂਤੀ ਚੌਧਰੀ

ਚੰਡੀਗੜ੍ਹ : ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਮਾਨਸੂਨ ਦੌਰਾਨ ਜਲਭਰਾਵ ਦੀ ਸਥਿਤੀ ਨਾਲ ਨਜਿਠਣ ਲਈ ਅਤੇ ਸੂਬੇ ਵਿੱਚ ਪਾਣੀ ਦੀ ਵਿਵਸਥਾ ਨੂੰ ਲੈ ਕੇ ਸਿੰਚਾਈ ਵਿਭਾਗ ਤੇ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਮੰਤਰੀ ਸ਼ਰੂਤੀ ਚੌਧਰੀ ਦੇ ਚੰਡੀਗੜ੍ਹ ਸਥਿਤ ਆਵਾਸ ਦਫਤਰ ਵਿੱਚ ਪ੍ਰਬੰਧਿਤ ਕੀਤੀ ਗਈ। ਮੀਟਿੰਗ ਵਿੱਚ ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ, ਸ੍ਰੀ ਮੋਹਮਦ ਸ਼ਾਇਨ, ਵਿਭਾਗ ਦੇ ਈਆਈਸੀ ਸ੍ਰੀ ਰਾਕੇਸ਼ ਚੋਹਾਨ, ਸ੍ਰੀ ਬੀਰੇਂਦਰ ਸਿੰਘ, ਸ੍ਰੀ ਐਸਐਸ ਕਾਦਿਆਨ ਸਮੇਤ ਹੋਰ ਅਧਿਕਾਰੀ ਮੌਜੁਦ ਰਹੇ।

ਮੀਟਿੰਗ ਵਿੱਚ ਮੰਤਰੀ ਸ਼ਰੂਤੀ ਚੌਧਰੀ ਨੇ ਵਿਭਾਗ ਵੱਲੋਂ ਪੀਣ ਦੇ ਪਾਣੀ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਜਿਲ੍ਹੇ ਵਿੱਚ ਪੀਣ ਦੇ ਪਾਣੀ ਦੀ ਕਿਲੱਤ ਨਹੀਂ ਹੋਣੀ ਚਾਹੀਦੀ ਹੈ। ਨਵੇਂ ਰੋਸਟਰ ਤਤਿਤ ਜਲਦੀ ਹੀ ਹਰਿਆਣਾ ਨੂੰ ਪਾਣੀ ਮਿਲ ਜਾਵੇਗਾ, ਉਦੋਂ ਤੱਕ ਸਾਰੇ ਅਧਿਕਾਰੀ ਤੇ ਕਰਮਚਾਰੀ ਫੀਲਡ ਵਿੱਚ ਰਹਿਣ। ਜੇਕਰ ਕਿਸੇ ਵੀ ਖੇਤਰ ਵਿੱਚ ਹਾਲਾਤ ਗੰਭੀਰ ਨਜਰ ਆਉਂਦੇ ਹਨ ਤਾਂ ਉਸੀ ਸਮੇਂ ਪੀਣ ਦੇ ਟੈਂਕਰ ਤੇ ਟਿਯੂਬਵੈਲ ਦੇ ਜਰਇਏ ਸਥਿਤੀ ਨੂੰ ਕੰਟਰੋਲ ਕਰਨ ਤਾਂ ਜੋ ਆਮ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ। ਉੱਥੇ ਹੀ ਉੱਚ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਅਗਲੇ ਪਾਣੀ ਫਿਸਟ੍ਰੀਬਿਊਸ਼ਨ ਰੋਸਟਰ ਅਨੁਸਾਰ ਜਿਸ ਜਿਲ੍ਹੇ ਵਿੱਚ ਵੱਧ ਗੰਭੀਰ ਸਥਿਤੀ ਹੈ ਉਸ ਦਾ ਖਾਸ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਵੱਧ ਪਾਣੀ ਦਿੱਤਾ ਜਾਵੇ ਅਤੇ ਨਾਲ ਹੀ ਵਿਵਸਥਾ ਨੂੰ ਲੈ ਕੇ ਸਬੰਧਿਤ ਵਿਭਾਗ ਪਬਲਿਕ ਹੈਲਥ ਨਾਲ ਵੀ ਸੰਪਰਕ ਕਰ ਸਕਣ।

ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ 56ਵੀਂ ਹਰਿਆਣਾ ਰਾਜ ਸੁੱਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਸਾਰੀ ਪਰਿਯੋਜਨਾਵਾਂ ਨੂੰ ਸਮੇਂ ਰਹਿੰਦੇ ਪੂਰਾ ਕੀਤਾ ਜਾਵੇ ਤਾਂ ਜੋ ਸੂਬੇ ਵਿੱਚ ਮਾਨਸੂਨ ਦੌਰਾਨ ਕੋਈ ਜਲਭਰਾਵ ਦੀ ਸਥਿਤੀ ਉਤਪਨ ਨਾ ਹੋਵੇ। ਉਨ੍ਹਾਂ ਨੇ ਗੁਰੂਗ੍ਰਾਮ, ਕੁਰੂਕਸ਼ੇਤਰ ਅਤੇ ਅੰਬਾਲਾ ਸਮੇਤ ਕਈ ਅਜਿਹੇ ਜਿਲ੍ਹੇ ਜਿੱਥੇ ਬਰਸਾਤ ਨਾਲ ਜਲ੍ਹਭਰਾਵ ਦੀ ਆਸ਼ੰਕਾ ਰਹਿੰਦੀ ਹੈ। ਉੱਥੇ ਹੀ ਪਾਣੀ ਦੀ ਨਿਕਾਸੀ ਲਈ ਵੱਖ-ਵੱਖ ਤਰ੍ਹਾ ਦੇ ਪੰਪ, ਮੋਟਰ, ਪੈਨਲ ਆਦਿ ਦੀ ਖਰੀਦ ਅਤੇ ਪਾਇਪਲਾਇਨ ਵਿਛਾਉਣ, ਡ੍ਰੇਨ ਦੀ ਸਫਾਈ ਤੇ ਸੀਵਰੇਜ ਦੀ ਸਫਾਈ ਕਾਰਜ ਦੀ ਵੀ ਸਮੀਖਿਆ ਕੀਤੀ। ਸਿੰਚਾਈ ਮੰਤਰੀ ਨੇ ਹੜ੍ਹ ਕੰਟਰੋਲ ਲਈ ਲੰਬੇ ਸਮੇਂ, ਮੱਧਮ ਸਮੇਂ ਅਤੇ ਘੱਟ ਸਮੇਂ ਦੀ ਪਰਿਯੋਜਨਾਵਾਂ ਦੇ ਸਬੰਧ ਵਿੱਚ ਸਾਰੇ ਜਿਲ੍ਹਾ ਅਧਿਕਾਰੀਆਂ ਨਾਲ ਜਿਲ੍ਹਾਵਾਰ ਰਿਪੋਰਟ ਵੀ ਲਈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਕੁਸ਼ਲਤਾ ਤੋਂ ਘੱਟ ਕਰਨ ਅਤੇ ਯਕੀਨੀ ਕਰਨ ਕਿ ਉਹ ਪਰਿਯੋਜਨਾਵਾਂ ਨਿਰਧਾਰਿਤ ਸਮੇਂ ਅੰਦਰ ਪੂਰਾ ਹੋਵੇ। ਜੇਕਰ ਸਮੇਂ ਰਹਿੰਦੇ ਕੰਮ ਪੂਰੇ ਨਹੀਂ ਹੋਏ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਉੱਥੇ ਹੀ ਵਿਭਾਗ ਦਾ ਵੱਧ ਕਾਰਜਭਾਰ ਦੇਖ ਰਹੇ ਆਈਏਐਸ ਅਧਿਕਾਰੀ ਮੋਹਮਦ ਸ਼ਾਇਨ ਨੇ ਕਿਹਾ ਕਿ ਸੂਬੇ ਵਿੱਚ 861 ਡ੍ਰੇਨ ਵਿੱਚੋਂ 679 ਡ੍ਰੇਨ ਨੂੰ ਸਾਫ ਕੀਤਾ ੧ਾਣਾ ਹੈ ਜਿਸ ਦੀ ਕੁੱਲ ਲੰਬਾਈ 4101 ਕਿਲੋਮੀਟਰ ਹੈ। ਵਿਭਾਗ ਵੱਲੋਂ ਡੇ੍ਰਨ ਦੀ ਸਫਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਨੂੰ ਜੂਨ ਮਹੀਨੇ ਦੇ ਆਖੀਰ ਤੱਕ ਪੂਰਾ ਕਰ ਲਿਆ ਜਾਵੇਗਾ। ਡ੍ਰੇਨ ਸਫਾਈ ਦਾ ਕੰਮ ਹੋ ਰਿਹਾ ਹੈ ਇਸ ਦੀ ਆਮਜਨਤਾ ਨੂੰ ਜਾਣਕਾਰੀ ਰਹੇ ਇਸ ਦੇ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਸੋਸ਼ਲ ਮੀਡੀਆ 'ਤੇ ਲਾਇਵ ਪੋਸਟ ਕਰਨ ਤਾਂ ਜੋ ਕੰਮ ਪੂਰੀ ਤਰ੍ਹਾ ਨਾਲ ਪਾਰਦਰਸ਼ਿਤਾ ਦੇ ਨਾਲ ਹੋਵੇ।

Have something to say? Post your comment

 

More in Haryana

ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ, ਮੁੱਖ ਮੰਤਰੀ ਨੇ ਵਿਗਿਆਨਕਾਂ ਨੂੰ ਕੀਤੀ ਅਪੀਲ

ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਅਤੇ ਰਾਸ਼ਟਰੀ ਸਕੱਤਰ ਓਮਪ੍ਰਕਾਸ਼ ਧਨਖੜ ਨੇ ਕੀਤਾ ਸ਼ਹੀਦ ਕਰਣ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ

ਹਰਿਆਣਾ ਵਿੱਚ ਜਲਦੀ ਦਿੱਤੀ ਜਾਵੇਗੀ ਨੌਜੁਆਨਾਂ ਨੂੰ ਵੱਡੀ ਗਿਣਤੀ ਵਿੱਚ ਨੋਕਰੀਆਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹੁਣ ਤਿੰਨ ਦਿਨ ਵਿੱਚ ਮਿਲੇਗਾ ਵਜਨ ਅਤੇ ਮਾਪ ਦੇ ਫੈਰੀਫਿਕੇਸ਼ਨ ਦਾ ਆਨਲਾਇਨ ਸਰਟੀਫਿਕੇਟ

ਕਮੀਸ਼ਨ ਨੂੰ 10 ਦਸੰਬਰ ਤੱਕ ਭੇਜੀ ਜਾਣਗੀਆਂ ਗਰੁਪ-ਸੀ ਅਹੁਦਿਆਂ ਦੀ ਮੰਗ

ਪੌਧਾ ਰੋਪਣ ਦਾ ਰਖਰਖਾਵ ਹੁਣ ਟੇਂਡਰ ਪ੍ਰਕਿਰਿਆ ਦਾ ਹਿੱਸਾ ਬਣੇਗਾ-ਵਨ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ

ਧਰਮਖੇਤਰ-ਕੁਰੂਕਸ਼ੇਤਰ ਵਿੱਚ ਗੂੰਜਿਆਂ ਗੀਤਾ ਦਾ ਸੰਦੇਸ਼, ਕੌਮਾਂਤਰੀ ਗੀਤਾ ਮਹੋਤਸਵ ਦੌਰਾਨ 21 ਹਜ਼ਾਰ ਬੱਚਿਆਂ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਹੋਇਆ ਵਿਸ਼ਵ ਗੀਤਾ ਪਾਠ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ