Saturday, September 06, 2025

Health

ਲੂ ਲੱਗਣ ਤੋੰ ਬਚਣ ਲਈ ਸਿਹਤ ਵਿਭਾਗ ਵੱਲੋਂ ਸੁਝਾਅ ਜਾਰੀ

May 20, 2025 06:49 PM
SehajTimes
ਹੁਸ਼ਿਆਰਪੁਰ : ਗਰਮੀ ਦੇ ਮੌਸਮ ਵਿੱਚ ਵੱਧਦੇ ਤਾਪਮਾਨ ਕਾਰਣ ਗਰਮੀ ਤੋੰ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਕਿ ਲੂ ਲੱਗਣ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਸੁਝਾਅ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਵੱਲੋਂ ਲੋਕਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਲੋੜੀਂਦੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ਹੈ।
 
ਸਿਵਲ ਸਰਜਨ ਨੇ ਕਿਹਾ ਕਿ ਗਰਮੀ ਨਾਲ ਸੰਬੰਧਤ ਬੀਮਾਰੀਆਂ ਉਸ ਸਥਿਤੀ ਨੂੰ ਕਹਿੰਦੇ ਹਨ ਜਦੋਂ ਤੁਹਾਡਾ ਸ਼ਰੀਰ ਜਿਆਦਾ ਤਾਪਮਾਨ ਵਾਲੇ ਵਾਤਾਵਰਣ ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਖੁਦ ਨੂੰ ਠੰਡਾ ਕਰਨ ਲਈ ਆਮ ਰੂਪ ਵਿੱਚ ਪ੍ਰਤੀਕਿਰਿਆ ਨਹੀਂ ਕਰ ਪਾਉੰਦਾ। ਇਸ ਸਥਿਤੀ ਵਿੱਚ ਸਭ ਤੋਂ ਗੰਭੀਰ ਸਥਿਤੀ ਨੂੰ ਲੂ ਲੱਗਣਾ (ਹੀਟ ਸਟਰੋਕ) ਕਹਿੰਦੇ ਹਨ ਜਿਸ ਦੇ ਲੱਛਣ ਹਨ- ਸਰੀਰ ਦਾ ਤਾਪਮਾਨ 40° C/140°F ਤੋਂ ਉੱਪਰ ਹੋਣਾ, ਬੇਹੋਸ਼ੀ/ਮਾਨਸਿਕ ਘਬਰਾਹਟ/ਭ੍ਰਮ ਦੀ ਸਥਿਤੀ ਹੋਣੀ, ਚੱਕਰ ਆਉਣੇ, ਚਮੜੀ ਦਾ ਖੁਸ਼ਕ ਅਤੇ ਲਾਲ ਹੋਣਾ, ਬਹੁਤ ਕਮਜ਼ੋਰੀ ਹੋਣਾ, ਬਹੁਤ ਤੇਜ ਸਿਰ ਦਰਦ, ਪਸੀਨਾ ਆਉਣਾ ਬੰਦ ਹੋਣਾ, ਉਲਟੀ ਆਉਣਾ ਆਦਿ ਸ਼ਾਮਿਲ ਹਨ। ਇਸ ਸਥਿਤੀ ਵਿੱਚ ਮਰੀਜ ਨੂੰ ਤੁਰੰਤ ਛਾਂ ਵਾਲੀ ਠੰਡੀ ਜਗ੍ਹਾ ਤੇ ਪਹੁੰਚਾਇਆ ਜਾਵੇ ਪ੍ਰਾਥਮਿਕ ਉਪਚਾਰ ਜਿਵੇਂ ਕਿ ਕੱਪੜੇ ਢਿੱਲੇ ਕਰਨੇ ਤੇ ਘੱਟ ਕਰਨੇ, ਠੰਡੇ ਪਾਣੀ ਨਾਲ ਸਪ੍ਰੇ ਕਰਨਾ, ਬਰਫ/ ਠੰਡੇ ਪਾਣੀ ਨਾਲ ਗਿੱਲੇ ਕੀਤੇ ਤੋਲੀਏ/ਕੱਪੜੇ ਨਾਲ ਸਰੀਰ ਨੂੰ ਠੰਡਾ ਕਰਨਾ, ਸਿਰ, ਗਰਦਨ, ਬਗਲਾਂ, ਪੇਟ ਅਤੇ ਪੱਟਾਂ ਦੇ ਵਿੱਚ ਵਾਲੀ ਜਗ੍ਹਾ ਤੇ ਪੱਖਾ ਪੱਖਾ ਝੱਲਣਾ ਆਦਿ ਉਪਰਾਲੇ ਕੀਤੇ ਜਾਣ ਅਤੇ ਜੇਕਰ ਵਿਅਕਤੀ ਹੋਸ਼ ਵਿੱਚ ਹੈ ਤਾਂ ਓਆਰਐਸ ਕੋਲ ਜਾਂ ਠੰਡਾ ਪਾਣੀ ਥੋੜਾ ਥੋੜਾ ਪੀਣ ਲਈ ਦਿੱਤੇ ਜਾਣ ਅਗਲੇ ਇਲਾਜ ਲਈ ਮਰੀਜ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਬਹੁਤ ਜਰੂਰੀ ਹੈ ਤਾਂ ਜੋ ਸਹੀ ਤਰ੍ਹਾਂ ਨਾਲ ਇਲਾਜ ਕਰਕੇ ਮਰੀਜ ਦੀ ਜਾਨ ਬਚਾਈ ਜਾ ਸਕੇ। ਜੇਕਰ ਹੋ ਸਕੇ ਤਾਂ ਮਰੀਜ ਨੂੰ ਵਾਤਾਨੂਕੁਲਿਤ ਵਾਹਨ ਵਿੱਚ ਹੀ ਹਸਪਤਾਲ ਲਿਜਾਇਆ ਜਾਵੇ। ਜੇਕਰ ਮਰੀਜ ਨੂੰ ਹਸਪਤਾਲ ਪਹੁੰਚਾਉਣ ਵਿੱਚ ਦੇਰੀ ਹੋ ਜਾਏ ਤਾਂ ਸਥਿਤੀ ਜੋਖਿਮ ਭਰੀ ਹੋ ਸਕਦੀ ਹੈ। 
 
ਜਿਲਾ ਐਪੀਡਮੋਲਜਿਸਟ ਡਾ. ਜਗਦੀਪ ਸਿੰਘ ਨੇ ਕਿਹਾ ਕਿ ਲੂ ਅਤੇ ਗਰਮੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਤੋਂ ਬਚਾਓ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤੀਆਂ ਜਾਣ:-
● ਵਧੇਰੇ ਗਰਮੀ ਵਾਲੇ ਦਿਨਾਂ ਵਿੱਚ ਸੂਤੀ ਅਤੇ ਹਲਕੇ ਰੰਗਾਂ ਦੇ ਅਤੇ ਢਿੱਲੇ ਕੱਪੜੇ ਪਾਓ ਜੋ ਕਿ ਪਸੀਨਾ ਲਿਆ ਕੇ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਘੱਟ ਗਰਮੀ ਸੋਖਦੇ ਹਨ।
● ਕੜਕਦੀ ਧੁੱਪ ਵਿੱਚ ਕੰਮ ਕਰਨ/ਕਸਰਤ ਕਰਨ/ਖੇਡਣ ਤੋਂ ਬਚੋ।
 ● ਦੁਪਹਿਰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਧੁੱਪ ਵਿੱਚ ਨਾ ਨਿਕਲੋ।
● ਸਿੱਧੀ ਧੁੱਪ ਤੋਂ ਬਚਣ ਲਈ ਛਤਰੀ, ਟੋਪੀ, ਤੌਲੀਆ ਜਾਂ ਦੁਪੱਟਾ ਆਦਿ ਵਰਤੋ।
● ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ, ਸੰਤਰਾ, ਮੌਸਮੀ, ਖੀਰੇ ਟਮਾਟਰ ਆਦਿ ਖਾਓ, ਜਿਨਾਂ ਵਿੱਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ।
● ਪਾਣੀ ਦੀ ਬੋਤਲ ਨਾਲ ਲੈ ਕੇ ਚੱਲੋ ਅਤੇ ਥੋੜੇ ਥੋੜੇ ਸਮੇਂ ਬਾਅਦ ਪਾਣੀ ਪੀਂਦੇ ਰਹੋ। ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਦਾ ਸੇਵਨ ਕਰੋ।
● ਸ਼ਰਾਬ, ਚਾਹ, ਕਾਫੀ, ਸੋਫਟ ਅਤੇ ਕਾਰਬੋਨੇਟਿਡ ਅਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਅਸਲ ਵਿੱਚ ਬਾਡੀ ਫਲੂਡਜ਼ ਨੂੰ ਖਤਮ ਕਰਦੇ ਹਨ।
● ਲੰਬੇ ਸਮੇਂ ਤੱਕ ਧੁੱਪ ਵਿੱਚ ਖੜ੍ਹੇ ਵਾਹਨਾਂ ਵਿੱਚ ਬੈਠਣ ਸਮੇਂ ਸਾਵਧਾਨੀ ਵਰਤੋ।
 
ਖਾਸ ਤੌਰ ਤੇ ਨਵਜੰਮੇ ਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ, ਮੋਟਾਪੇ ਤੋਂ ਪੀੜਤ ਵਿਅਕਤੀ, ਮਾਨਸਿਕ ਰੋਗੀ, ਜੋ ਸਰੀਰਕ ਤੌਰ 'ਤੇ ਬਿਮਾਰ ਹਨ, ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ, ਅਨਿਯੰਤ੍ਰਿਤ ਸ਼ੂਗਰ ਦੇ ਮਰੀਜ਼ਾ ਜਾਂ ਧੁੱਪ ਵਿੱਚ ਕੰਮ ਕਰਨ ਵਾਲੇ ਮਜਦੂਰ, ਖਿਡਾਰੀ ਆਦਿ ਨੂੰ ਇਸ ਸੰਬੰਧੀ ਵਧੇਰੇ ਸਚੇਤ ਰਹਿਣ ਅਤੇ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ।

Have something to say? Post your comment

 

More in Health

ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਪ੍ਰੋਗਰਾਮ ਹੇਠ ਪਿੰਡ ਮਾਜਰੀ ਜੱਟਾਂ ਵਿੱਚ ਡ੍ਰਾਈ ਡੇਅ ਗਤੀਵਿਧੀਆਂ

ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਪ੍ਰੋਗਰਾਮ ਹੇਠ ਪਿੰਡ ਮਾਜਰੀ ਜੱਟਾਂ ਵਿੱਚ ਡ੍ਰਾਈ ਡੇਅ ਗਤੀਵਿਧੀਆਂ

ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਹੜ੍ਹ ਰਾਹਤ ਮੈਡੀਕਲ ਕੈਂਪ ਜਾਰੀ

ਆਸਪੁਰ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਸਿਹਤ ਕੈਂਪ

ਸਿਹਤ ਵਿਭਾਗ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ

ਡੀ.ਸੀ. ਵਰਜੀਤ ਵਾਲੀਆ ਤੇ ਸਿਵਲ ਸਰਜਨ ਦੀ ਹਦਾਇਤ ‘ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਿਹਤ ਜਾਇਜ਼ਾ

ਭਰਤਗੜ੍ਹ ਬਲਾਕ ਡੇਂਗੂ-ਮੁਕਤ: ਸਿਹਤ ਵਿਭਾਗ ਤੇ ਲੋਕਾਂ ਦੀ ਸਾਂਝੀ ਕਾਮਯਾਬੀ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਹਾਈ ਅਲਰਟ ਜਾਰੀ; ਹੜ੍ਹਾਂ ਨਾਲ ਸਬੰਧਤ ਬਿਮਾਰੀਆਂ ਨਾਲ ਨਜਿੱਠਣ ਲਈ ਟੀਮਾਂ ਅਤੇ ਐਂਬੂਲੈਂਸਾਂ ਕੀਤੀਆਂ ਤਾਇਨਾਤ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਵਿਭਾਗ ਦਾ ਚੌਕਸ ਪਹਿਰਾ, ਲੋਕਾਂ ਨੂੰ ਮਿਲ ਰਹੀ ਸੁਰੱਖਿਆ ਦੀ ਭਰੋਸੇਯੋਗ ਢਾਲ

ਆਯੁਰਵੈਦਿਕ ਵਿਭਾਗ ਪੰਜਾਬ ਅਤੇ ਗ੍ਰਾਮ ਪੰਚਾਇਤ ਰੋਹੀੜਾ ਵਲੋਂ ਆਯੂਸ਼ ਕੈਂਪ, ਸਫਤਲਤਾ ਪੂਰਵਕ ਸੰਪੰਨ