ਚੰਡੀਗੜ੍ਹ : ਹਰਿਆਣਾ ਕਰਮਚਾਰੀ ਚੌਣ ਕਮੀਸ਼ਨ ਦੇ ਮੈਂਬਰ ਸ੍ਰੀ ਭੂਪੇਂਦਰ ਚੌਹਾਨ ਨੇ ਅੱਜ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਮੀਸ਼ਨ ਕਿਸੇ ਵੀ ਪ੍ਰਾਇਵੇਟ ਕੋਚਿੰਗ ਸੰਸਥਾਨ ਨੂੰ ਮਾਨਤਾ ਨਹੀਂ ਦਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਕੋਚਿੰਗ ਸੰਸਥਾਨ, ਕਮੀਸ਼ਨ ਦੇ ਨਾਂ ਦੀ ਦੁਰਵਰਤੋਂ ਕਰ ਉਮੀਦਵਾਰਾਂ ਨੂੰ ਗੁਮਰਾਹ ਕਰ ਰਹੇ ਹਨ। ਇਸ 'ਤੇ ਸਾਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੇ ਕਿਸੇ ਵੀ ਸੰਸਥਾਨ ਨੂੰ ਕਮੀਸ਼ਨ ਵੱਲੋਂ ਕੋਈ ਮਾਨਤਾ ਪ੍ਰਾਪਤ ਨਹੀਂ ਹੈ ਅਤੇ ਨਾ ਹੀ ਕਿਸੇ ਪ੍ਰਕਾਰ ਨਾਲ ਕਮੀਸ਼ਨ ਨਾਲ ਸਬੰਧ ਹਨ।
ਸ੍ਰੀ ਭੂਪੇਂਦਰ ਚੌਹਾਨ ਨੇ ਕਿਹਾ ਕਿ ਜੇਕਰ ਕੋਈ ਕੋਚਿੰਗ ਸੈਂਟਰ ਕਮੀਸ਼ਨ ਦੇ ਨਾਂ ਦੀ ਦੁਰਵਰਤੋਂ ਕਰਦਾ ਹੈ ਜਾਂ ਉਮੀਦਵਾਰਾਂ ਨੂੰ ਗੁਮਰਾਹ ਕਰਦਾ ਹੈ, ਤਾਂ ਇਹ ਕਾਨੂੰਨੀ ਢੰਗ ਨਾਲ ਗਲਤ ਹੈ ਅਤੇ ਅਜਿਹਾ ਕਰਨ 'ਤੇ ਕਮੀਸ਼ਨ ਹਰ ਜਰੂਰੀ ਕਾਨੂੰਨੀ ਵਿਕਲਪ 'ਤੇ ਗੌਰ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰਿਆਣਾ ਸਰਕਾਰ ਨੇ ਹਾਲ ਹੀ ਵਿੱਚ ਹਰਿਆਣਾ ਪ੍ਰਾਈਵੇਟ ਕੋਚਿੰਗ ਸੰਸਥਾਨਾਂ ਦਾ ਰਜਿਸਟ੍ਰੇਸ਼ਨ ਅਤੇ ਵਿਨਿਯਮਨ ਐਕਟ, 2024 ਲਾਗੂ ਕੀਤਾ ਹੈ। ਇਸ ਐਕਟ ਤਹਿਤ ਸੂਬੇ ਦੇ ਸਾਰੇ ਪ੍ਰਾਇਵੇਟ ਕੋਚਿੰਗ ਸੰਸਥਾਵਾਂ ਲਈ ਰਜਿਸਟ੍ਰੇਸ਼ਨ ਕਰਾਉਣਾ ਅਤੇ ਐਕਟ ਵਿੱਚ ਨਿਰਧਾਰਿਤ ਦਿਸ਼ਾ- ਨਿਰਦੇਸ਼ਾਂ ਦਾ ਪਾਲਨ ਕਰਨਾ ਜਰੂਰੀ ਹੋਵੇਗਾ।
ਕਮੀਸ਼ਨ ਨੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਕੋਚਿੰਗ ਸੰਸਥਾਨ ਵਿੱਚ ਦਾਖਆ ਲੈਣ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਲਾਗੂ ਐਕਟ ਦੀ ਗਾਇਡਲਾਇਨ ਜਰੂਰ ਪਢ ਲੈਣ। ਇਹ ਐਕਟ ਉਮੀਦਵਾਰਾਂ ਦੇ ਹੱਕਾ ਦੀ ਰੱਖਿਆ ਅਤੇ ਪਾਰਦਰਸ਼ਿਤਾ ਯਕੀਨੀ ਕਰਨ ਦੇ ਟੀਚੇ ਨਾਲ ਬਣਾਇਆ ਗਿਆ ਹੈ।