Monday, November 03, 2025

Haryana

324 ਕ੍ਰੈਚ ਕੇਂਦਰਾਂ ਦਾ ਉਦਘਾਟਨ ਕਰਨ 'ਤੇ ਮੰਤਰੀ ਸ਼ਰੂਤੀ ਚੌਧਰੀ ਨੇ ਪ੍ਰਗਟਾਇਆ ਸੀਐਮ ਦਾ ਧੰਨਵਾਦ

January 29, 2025 05:04 PM
SehajTimes

ਕ੍ਰੈਚ ਕੇਂਦਰਾਂ 'ਤੇ ਪ੍ਰਤੀ ਸਾਲ ਲਗਭਗ ਸਾਢੇ 12 ਲੱਖ ਰੁਪਏ ਖਰਚ ਹੋਣ ਦਾ ਅੰਦਾਜਾ

ਚੰਡੀਗੜ੍ਹ : ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਅਤੇ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ 324 ਕ੍ਰੈਚ ਕੇਂਦਰਾਂ ਦਾ ਉਦਘਾਟਨ ਕਰਨ 'ਤੇ ਧੰਨਵਾਦ ਕੀਤਾ।

ਕੈਬੀਨੇਟ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਕੰਮਕਾਜੀ ਮਹਿਲਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ 6 ਮਹੀਨੇ ਤੋਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਦੀ ਦੇਖਭਾਲ ਲਈ ਕ੍ਰੈਚ ਖੋਲੇ ਜਾ ਰਹੇ ਹਨ। ਕੈ੍ਰਚ ਇੱਕ ਅਜਿਹੀ ਸਹੂਲਤ ਹੈ, ਜਿੱਥੇ ਕੰਮਕਾਜੀ ਮਹਿਲਾਵਾਂ ਆਪਣੇ ਬੱਚਿਆਂ ਨੂੰ ਛੱਡ ਕੇ ਕੰਮ 'ਤੇ ਜਾ ਸਕਦੀ ਹੈ। ਕ੍ਰੈਚ ਵਿਚ ਬੱਖਿਆਂ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਮਿਲਦਾ ਹੈ ਅਤੇ ਉਨ੍ਹਾਂ ਨੂੰ ਵਿਦਿਅਕ ਗਤੀਵਿਧੀਆਂ ਵੀ ਕਰਾਈ ਜਾਂਦੀਆਂ ਹਨ। ਕ੍ਰੈਚ ਦੀ ਵਜ੍ਹਾ ਨਾਲ ਮਹਿਲਾਵਾਂ ਆਪਣੇ ਕੈਰਿਅਰ ਨੂੰ ਜਾਰੀ ਰੱਖ ਸਕਦੀਆਂ ਹਨ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਦੀ ਜਿਮੇਵਾਰੀ ਵੀ ਸੰਭਾਲ ਸਕਦੀ ਹੈ। ਕੈ੍ਰਚ ਸਹੂਲਤ ਨਾਲ ਕੰਮਕਾਜੀ ਮਹਿਲਾਵਾਂ ਨੂੰ ਮਿਲਣ ਵਾਲੀ ਰਾਹਤ ਦਾ ਜਿਕਰ ਕਰਦੇ ਹੋਏ ਮਹਿਲਾਵਾਂ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਕ੍ਰੈਚ ਨਾਲ ਮਹਿਲਾਵਾਂ ਨੂੰ ਆਪਣੇ ਕੈਰਿਅਰ ਅਤੇ ਪਰਿਵਾਰਕ ਜਿਮੇਵਾਰੀਆਂ ਨੂੰ ਸੰਤੁਲਤ ਕਰਨ ਵਿਚ ਮਦਦ ਮਿਲੀ ਹੈ ਅਤੇ ਯਕੀਨੀ ਰੁਪ ਨਾਲ ਉਨ੍ਹਾਂ ਦਾ ਤਨਾਅ ਘੱਟ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰੈਚ ਇੱਕ ਅਜਿਹਾ ਸਥਾਨ ਹੈ ਜਿੱਥੇ ਬੱਚੇ ਦਾ ਸਮੂਚਾ ਵਿਕਾਸ ਹੁੰਦਾ ਹੈ।

ਸਰਕਾਰ ਨੇ 100 ਦਿਨ ਪੂਰੇ ਹੋਣ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 324 ਕ੍ਰੈਚ ਕੇਂਦਰਾਂ ਦਾ ਉਦਘਾਟਨ ਕੀਤਾ ਹੈ। ਇੰਨ੍ਹਾਂ ਵਿਚ ਭਿਵਾਨੀ ਦੇ 21, ਕਰਨਾਲ ਦੇ 43, ਸੋਨੀਪਤ ਦੇ 7, ਯਮੁਨਾਨਗਰ ਦੇ 33, ਪਾਣੀਪਤ ਦੇ 19, ਪੰਚਕੂਲਾ ਦੇ 10, ਕੈਥਲ ਦੇ 18, ਗੁਰੂਗ੍ਰਾਮ ਦੇ 11, ਫਰੀਦਾਬਾਦ ਦੇ 8, ਜੀਂਦ ਦੇ 19, ਅੰਬਾਲਾ ਦੇ 9, ਕੁਰੂਕਸ਼ੇਤਰ ਦੇ 13, ਨੂੰਹ ਦੇ 4, ਮਹੇਂਦਰਗੜ੍ਹ ਦੇ 9, ਪਲਵਲ ਦੇ 15, ਰਿਵਾੜੀ ਦੇ 15, ਫਤਿਹਾਬਾਦ ਦੇ 17, ਚਰਖੀ ਦਾਦਰੀ ਦੇ 4, ਰੋਹਤਕ ਦੇ 7, ਝੱਜਰ ਦੇ 9, ਸਿਰਸਾ ਦੇ 15 ਤੇ ਹਿਸਾਰ ਦੇ 18 ਕ੍ਰੈਚ ਸ਼ਾਮਿਲ ਹਨ।

ਸ਼ਰੂਤੀ ਚੋਧਰੀ ਨੇ ਦਸਿਆ ਕਿ ਹਰਿਆਣਾ ਕ੍ਰੈਚ ਕੇਂਦਰ (ਸਟੈਂਡਲੋਨ ਕ੍ਰੈਚ) ਅਤੇ ਆਂਗਨਵਾੜੀ -ਕਮ-ਕ੍ਰੈਚ ਕੇਂਦਰਾਂ ਦੀ ਕੁੱਲ ਸਾਲਾਨਾ ਲਾਗਤ ਲਗਭਗ ਸਾਢੇ 12 ਲੱਖ ਰੁਪਏ ਆਵੇਗੀ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਹਰਿਆਣਾ ਦੇ ਮੋਬਾਇਲ ਕ੍ਰੈਚ ਸੰਗਠਨ ਦੇ ਨਾਲ ਇੱਕ ਸਮਝੌਤਾ ਕੀਤਾ ਹੋਇਆ ਹੈ ਤਾਂ ਜੋ ਆਧੁਨਿਕ ਸਹੂਲਤਾਂ ਦੇ ਨਾਲ ਗੁਣਵੱਤਾਪੂਰਨ ਕ੍ਰੈਚ ਸਥਾਪਿਤ ਕੀਤੇ ਜਾ ਸਕਣ। ਇੰਨਾਂ ਸ਼ਿਸ਼ੂ ਗ੍ਰਹਿਾਂ ਦਾ ਨਿਰਮਾਣ, ਢਾਂਚਾ ਅਤੇ ਪ੍ਰਬੰਧਨ ਵੀ ਇਸ ਤਰ੍ਹਾ ਨਾਲ ਕੀਤਾ ਗਿਆ ਹੈ ਜਿੱਥੇ ਬੱਚਿਆਂ ੂਨੰ ਕਿਸੇ ਵੀ ਤਰ੍ਹਾ ਦੀ ਕੋਈ ਪਰੇਸ਼ਾਨੀ ਨਾ ਹੋਵੇ, ਹਰ ਕ੍ਰੈਚ ਵਿਚ ਛੇ ਮਹੀਨੇ ਤੋਂ ਲੈ ਕੇ ਛੇ ਸਾਲ ਤੱਕ ਦੇ ਵੱਧ ਤੋਂ ਵੱਧ 25 ਬੱਚਿਆਂ ਦੀ ਦੇਖਭਾਲ ਦੀ ਸਮੂਚੀ ਵਿਵਸਥਾ ਕੀਤੀ ਗਈ ਹੈ, ਜਿੱਥੇ 8 ਘੰਟੇ ਤੋਂ ਲੈ ਕੇ ਜਰੂਰਤ ਪੈਣ 'ਤੇ 10 ਘੰਟੇ ਤੱਕ ਦੇ ਲਈ ਇੰਨ੍ਹਾਂ ਬੱਚਿਆਂ ਨੂੰ ਰੱਖਣ ਦਾ ਪ੍ਰਾਵਧਾਨ ਹੈ। ਰਸੋਈ ਅਤੇ ਪਖਾਨਿਆਂ ਦੀ ਜਰੂਰਤ ਰੱਖੀ ਗਈ ਹੈ। ਇੱਥੇ ਪੱਖੇ ਅਤੇ ਬਿਜਲੀ ਦੀ ਸਹੂਲਤ, ਪੇਯਜਲ ਅਤੇ ਸਾਫ-ਸਫਾਈ ਆਦਿ ਦੇ ਨਾਲ-ਨਾਲ ਪੀਣ ਦੇ ਪਾਣੀ ਦੀ ਕਾਫੀ ਵਿਵਸਥਾ ਤੋਂ ਇਲਾਵਾ ਬੱਚਿਆਂ ਲਈ ਸੁਰੱਖਿਆ ਸਬੰਧੀ ਇਤਿਹਾਤਾਂ ਅਤੇ ਦਿਸ਼ਾ-ਨਿਰਦੇਸ਼ ਦਾ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ।

ਕੈਬੀਨੇਟ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਕ੍ਰੈਚ ਨੀਤੀ ਤਹਿਤ ਤੇ ਵੱਧਦੀ ਉਪਯੋਗਤਾ ਨੂੰ ਧਿਆਨ ਵਿਚ ਰੱਖਦੇ ਹੋਏ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਲਗਾਤਾਰ ਇੰਨ੍ਹੀ ਗਿਣਤੀ ਵਧਾਉਣ ਵਿਚ ਲਗਿਆ ਹੈ। ਪੂਰੇ ਸੂਬੇ ਵਿਚ 500 ਕ੍ਰੈਚ ਖੋਲਣ ਦਾ ਐਲਾਨ ਕੀਤਾ ਗਿਆ ਸੀ ਉਸੀ ਦੇ ਤਹਿਤ 324 ਕ੍ਰੈਚ ਦਾ ਹੁਣ ਉਦਘਾਟਨ ਕੀਤਾ ਗਿਆ ਹੈ ਜਦੋਂ ਕਿ 30 ਕ੍ਰੈਚ ਪਹਿਲਾਂ ਤੋਂ ਹੀ ਸੰਚਾਲਿਤ ਹਨ। ਅਜਿਹੇ ਵਿਚ 354 ਕ੍ਰੈਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਖੋਲੇ ਜਾ ਚੁੱਕੇ ਹਨ। ਇਸ ਦੇ ਲਈ ਵੱਖ-ਵੱਖ ਜਿਲ੍ਹਿਆਂ ਵਿਚ ਕ੍ਰੈਚ, ਵਰਕਰ, ਹੈਲਪਰ, ਸੁਪਰਵਾਈਜਰ ਅਤੇ ਸੀਡੀਪੀਓ ਦੇ ਲਈ ਵੀ ਸਿਖਲਾਈ ਸੈਂਸ਼ਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਸੂਬਾ ਸਰਕਾਰ ਵੱਲੋਂ ਨਿਰਧਾਰਿਤ ਟੀਚੇ ਨੂੰ ਜਲਦੀ ਪੂਰਾ ਕੀਤਾ ਜਾ ਸਕੇ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ