Sunday, September 27, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Articles

ਨੌਕਰੀ ਪੇਸ਼ਾ ਔਰਤਾਂ ਕਿਉਂ ਰਹਿੰਦੀਆਂ ਹਨ ਸਟ੍ਰੈਸ ਚ ! ਕਿੰਝ ਹੋ ਸਕਦਾ ਘੱਟ ?

November 26, 2024 01:00 PM
ਲੈਕਚਰਾਰ ਅਜੀਤ ਖੰਨਾ
ਨੌਕਰੀ ਪੇਸ਼ਾ ਔਰਤਾਂ ਕਿਉਂ ਰਹਿੰਦੀਆਂ ਹਨ ਸਟ੍ਰੈਸ ਚ ! ਕਿੰਝ ਹੋ ਸਕਦਾ ਘੱਟ ?
                       —————
ਵੇਖਿਆ ਗਿਆ ਹੈ ਕੇ ਨੌਕਰੀ ਪੇਸ਼ਾ ਔਰਤਾਂ ਆਮ ਤੌਰ ਤੇ ਸਟ੍ਰੈਸ 'ਚ ਰਹਿੰਦੀਆਂ ਹਨ। ਕਿਉਂਕਿ ਉਹਨਾਂ ਉੱਤੇ ਘਰੇਲੂ ਔਰਤਾਂ ਦੇ ਮੁਕਾਬਲੇ ਕੰਮ ਦਾ ਡਬਲ ਟ੍ਰਿਪਲ ਸਟ੍ਰੈਸ ਹੁੰਦਾ ਹੈ। ਜਿੱਥੇ ਇਕ ਪਾਸੇ ਉਨ੍ਹਾਂ ਨੂੰ ਘਰੇਲੂ ਕੰਮ ਕਰਨਾ ਪੈਂਦਾ ਹੈ। ਉਥੇ ਦੁਜੇ ਪਾਸੇ ਨੌਕਰੀ ਦਾ ਸਟ੍ਰੈਸ ਬਣਿਆ ਰਹਿੰਦਾ ਹੈ। ਤੀਸਰਾ ਬੱਚਿਆਂ ਦੇ ਪਾਲਣ ਪੋਸ਼ਣ ਦਾ ਸਟ੍ਰੈਸ ਵੀ ਘਰੇਲੂ ਔਰਤ ਦੇ ਮੁਕਾਬਲੇ ਨੌਕਰੀ ਪੇਸ਼ਾ ਔਰਤਾਂ ਤੇ ਵਧੇਰੇ ਰਹਿੰਦਾ ਹੈ। ਘਰੇਲੂ ਔਰਤ ਉੱਤੇ ਬੱਚਿਆਂ ਨੂੰ ਲੈ ਕੇ ਸਟ੍ਰੈਸ ਕੋਈ ਜਿਆਦਾ ਨਹੀਂ ਹੁੰਦਾ। ਜਿਸਦੀ ਵਜ੍ਹਾ ਇਹ ਹੁੰਦੀ ਹੈ ਕੇ ਘਰੇਲੂ ਔਰਤ ਨੇ ਘਰ ਹੀ ਰਹਿਣਾ ਹੁੰਦਾ ਹੈ। ਉਹ ਘਰ ਰਹਿ ਕੇ ਬੱਚਿਆਂ ਦੀ ਦੇਖ ਭਾਲ ਕਰ ਸਕਦੀ ਹੈ। ਜਦੋ ਕੇ ਇਕ ਨੌਕਰੀ ਪੇਸ਼ਾ ਔਰਤ ਨੇ ਸਵੇਰੇ ਤਿਆਰ ਹੋ ਕੇ ਜੋਬ ਉੱਤੇ ਸਮੇ ਸਿਰ ਪਹੁੰਚਣਾ ਹੁੰਦਾ ਹੈ। ਜਿਸ ਕਰਕੇ ਉਹ ਬੱਚਿਆਂ ਨੂੰ ਖਾਣਾ ਖਵਾਉਣ ਤੋ ਲੈ ਕੇ ਤਿਆਰ ਕਰਨ ਤੇ ਸਕੂਲ ਭੇਜਣ ਤੱਕ ਜਾਂ ਕ੍ਰੈਚ 'ਚ ਛੱਡਣ ਤੱਕ ਤੇ ਫਿਰ ਆਪਣੀ ਡਿਊਟੀ ਉੱਤੇ ਵਕਤ ਸਿਰ ਪੁੱਜਣ ਦਾ ਸਟ੍ਰੈਸ ਹੁੰਦਾ ਹੈ। ਫਿਰ ਡਿਊਟੀ ਉੱਤੇ ਜਾ ਕੇ ਇਮਾਨਦਾਰੀ ਨਾਲ ਡਿਊਟੀ ਨਿਭਾਉਣੀ ਵੀ ਇਕ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ। ਜਿਸ ਕਰਕੇ ਨੌਕਰੀ ਪੇਸ਼ੇ ਵਾਲੀ ਔਰਤ ਇਕ ਆਮ ਘਰੇਲੂ ਔਰਤ ਦੇ ਮੁਕਾਬਲੇ ਜਿਆਦਾ ਸਟ੍ਰੈਸ 'ਚ ਰਹਿੰਦੀ ਹੈ। ਡਿਊਟੀ ਪਿੱਛੋਂ ਸ਼ਾਮ ਨੂੰ ਘਰ ਵਾਪਸੀ ਤੇ ਘਰਦੇ ਕੰਮ ਨੌਕਰੀ ਕਰਨ ਵਾਲੀ ਔਰਤ ਉੱਤੇ ਸਟ੍ਰੈਸ ਬਣਾਈ ਰੱਖਦੇ ਹਨ। ਅਗਰ ਉਹ ਸਕੂਲ 'ਚ ਟੀਚਰ ਦੀ ਜੋਬ ਕਰਦੀ ਹੈ ਫੇਰ ਭਾਂਵੇ ਸਟ੍ਰੈਸ ਥੋੜਾ ਘੱਟ ਹੋ ਸਕਦਾ ਹੈ। ਜਿਸ ਦਾ ਕਰਨ ਇਹ ਹੈ ਕੇ ਸਕੂਲ ਡਿਊਟੀ ਘੱਟ ਸਮੇ ਦੀ ਹੁੰਦੀ ਹੈ ਮਤਲਬ 6 ਘੰਟੇ ਦੀ। ਜਦੋ ਕੇ ਹੋਰ ਵਿਭਾਗਾਂ 'ਚ ਡਿਊਟੀ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਕਰਨੀ ਪੈਂਦੀ ਹੈ। ਜਿਸ ਕਰਕੇ ਉਹ ਸ਼ਾਮ ਨੂੰ ਘਰ ਪਹੁੰਚਦੀਆਂ ਹਨ। ਘਰ ਜਾ ਕੇ ਪਹਿਲਾਂ ਬੱਚਿਆਂ ਦੀ ਦੇਖ ਭਾਲ ਤੇ ਫਿਰ ਰਾਤ ਦਾ ਖਾਣਾ ਤਿਆਰ ਕਰਨਾ ਹੁੰਦਾ ਹੈ। ਇਸ ਲਈ ਉਸਦਾ ਹਰ ਵਕਤ ਸਟ੍ਰੈਸ 'ਚ ਰਹਿਣਾ ਸੁਭਾਵਿਕ ਹੈ। ਨੌਕਰੀ ਪੇਸ਼ਾ ਔਰਤ ਨੂੰ ਜੇ ਕੁਝ ਰੈਸਟ ਮਿਲਦੀ ਹੈ ਤਾਂ ਸਿਰਫ ਛੁੱਟੀ ਵਾਲੇ ਦਿਨ ਮਿਲਦੀ ਹੈ। ਨਹੀਂ ਤਾਂ ਹਫ਼ਤੇ ਦੇ ਸੱਤੇ ਦਿਨ ਉਸ ਉੱਤੇ ਨੌਕਰੀ ਤੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਸਟ੍ਰੈਸ ਸਦਾ ਬਣਿਆ ਰਹਿੰਦਾ ਹੈ।
      ਬੇਸ਼ੱਕ ਨੌਕਰੀ ਪੇਸ਼ਾ ਔਰਤਾਂ ਜਿਆਦਾਤਰ ਸਟ੍ਰੈਸ 'ਚ ਰਹਿੰਦੀਆਂ ਹਨ। ਫਿਰ ਵੀ ਉਹ ਦੋ ਚਾਰ ਗੱਲਾਂ ਵੱਲ ਥੋੜਾ ਧਿਆਨ ਦੇ ਕੇ ਆਪਣੇ ਸਟ੍ਰੈਸ ਨੂੰ ਘੱਟ ਕਰ ਸਕਦੀਆਂ ਹਨ। ਜਿਵੇਂ ਉਹਨਾਂ ਨੂੰ ਚਾਹੀਦਾ ਹੈ ਕੇ ਉਹ ਆਪਣੇ ਹਰ ਰੋਜ਼ ਦੇ ਸਾਰੇ ਕੰਮ ਨੂੰ ਕਿਵੇਂ ਕੀਤਾ ਜਾਵੇ ? ਉਹ ਵਾਸਤੇ ਪੂਰੇ ਹਫ਼ਤੇ ਦਾ ਟਾਈਮ ਟੇਬਲ ਬਣਾ ਲੈਣ। ਹਰ ਕੰਮ ਨੂੰ ਕਿੰਨੇ ਟਾਈਮ 'ਚ ਖ਼ਤਮ ਕਰਨਾ ਤੇ ਕਦੋਂ ਅਗਲਾ ਕੰਮ ਕਰਨਾ ਹੈ? ਇਸ ਸਭ ਦੀ ਵਿਉਂਤਬੰਦੀ ਕਰਨ। ਜਿਸ ਨਾਲ ਉਨਾਂ ਤੇ ਸਟ੍ਰੈਸ ਘਟੇਗਾ। ਕਿਉਂਕਿ ਉਨ੍ਹਾਂ ਨੂੰ ਪਤਾ ਹੋਵੇਗਾ ਕੇ ਇਕ ਕੰਮ ਕਿੰਨੇ ਟਾਈਮ 'ਚ ਖ਼ਤਮ ਕਰਕੇ ਤੇ ਅਗਲਾ ਕੰਮ ਸ਼ੁਰੂ ਕਰਨਾ ਹੈ । ਫਿਰ ਜਦੋ ਕਿਸੇ ਕੰਮ ਦੌਰਾਨ ਤੁਹਾਨੂੰ ਟਾਈਮ ਫ੍ਰੀ ਮਿਲਦਾ ਤਾ ਉਸ ਟਾਈਮ 'ਚ ਕੋਈ ਮਨੋਰੰਜਨ ਕਰ ਸਕਦੇ ਹੋ। ਮੋਬਾਈਲ ਵਗ਼ੈਰਾ ਉੱਤੇ ਸੰਗੀਤ ਸੁਣ ਸਕਦੇ ਹੋ ਜੋ ਤੁਹਾਡੇ ਸਟ੍ਰੈਸ ਨੂੰ ਘੱਟ ਕਰਨ 'ਚ ਮੱਦਤ ਕਰੇਗਾ। ਇਸ ਤੋ ਇਲਾਵਾ ਕੰਮ ਦੌਰਾਨ ਥੋੜਾ ਫ੍ਰੀ ਸਮਾ ਕੱਢ ਕੇ ਰਾਫਰੈਸ਼ਮੈਂਟ ਲੈ ਸਕਦੇ ਹੋ। ਫ੍ਰੀ ਟਾਈਮ 'ਚ ਕਿਸੇ ਨਾਲ ਦੇ ਕੁਲੀਗ ਨਾਲ ਗੱਲ ਕੀਤੀ ਜਾ ਸਕਦੀ ਹੈ। ਜਿਸ ਨਾਲ ਮਨ ਫਰੈਸ਼ ਹੁੰਦਾ ਹੈ। ਇਸ ਨਾਲ ਵੀ ਮਨ ਨੂੰ ਸਕੂਨ ਮਿਲਦਾ ਹੈ ਤੇ ਸਟ੍ਰੈਸ ਘਟਦਾ ਹੈ। ਅਗਲੀ ਗੱਲ ਡਿਊਟੀ ਤੋਂ ਛੁੱਟੀ ਵਾਲੇ ਦਿਨ ਫੁੱਲ ਇੰਜੋਏ ਕਰੋ। ਜੋ ਤੁਹਾਡੇ ਸਟ੍ਰੈਸ ਨੂੰ ਘੱਟ ਕਰਨ 'ਚ ਸਹਾਈ ਹੁੰਦਾ ਹੈ। ਫ੍ਰੀ ਵਕਤ ਨੂੰ ਆਪਣੇ ਪਤੀ ਤੇ ਬੱਚਿਆਂ ਨਾਲ ਗੁਜ਼ਰੋ। ਜਿਸ ਨਾਲ ਸਕੂਨ ਮਿਲੂਗਾ ਸਟ੍ਰੈਸ ਘਟੁਗਾ। ਇਕ ਗੱਲ ਹੋਰ ਆਪਣੇ ਕੁਲੀਗ ਨਾਲ ਸੰਬੰਧਾਂ ਨੂੰ ਹਮੇਸ਼ਾ ਸੁਖਾਂਵੇ ਰੱਖੋ। ਜਿਸ ਨਾਲ ਤੁਹਾਡਾ ਸਟ੍ਰੇਸ ਘਟਣ 'ਚ ਤੁਹਾਨੂੰ ਮੱਦਦ ਮਿਲੇਗੀ। ਬਾਕੀ ਸਦਾ ਚੰਗਾ ਸੋਚੋ। ਚੰਗਾ ਖਾਓ। ਚੰਗਾ ਪਾਓ। ਕਿਸੇ ਦਾ ਦਿਲ ਨਾ ਦਖਾਓ। ਖੁਸ਼ ਰਹੋ। ਇਸ ਨਾਲ ਸਟ੍ਰੈਸ ਘਟਾਉਣ 'ਚ ਜਰੂਰ ਮੱਦਦ ਮਿਲੇਗੀ।
         ਲੈਕਚਰਾਰ ਅਜੀਤ ਖੰਨਾ 
     ਮੋਬਾਈਲ:76967-54669 

Have something to say? Post your comment

 

More in Articles

15 ਅਗਸਤ : ਲਹੂ-ਭਿੱਜੀ ਵੰਡ ਦੇ ਜ਼ਖ਼ਮਾਂ ਤੋਂ ਚੜ੍ਹਦੀ ਕਲਾ ਵਾਲਾ ਪੰਜਾਬ ਸਾਡੀ ਮੰਜ਼ਿਲ : ਪ੍ਰੋ. ਸਰਚਾਂਦ ਸਿੰਘ ਖਿਆਲਾ

ਨਸ਼ਿਆਂ ’ਤੇ ‘ਪ੍ਰਚਾਰ ਜੰਗ’ ਨਹੀਂ, ਪੰਜਾਬ ਨੂੰ ਚਾਹੀਦੇ ਨੇ ਜ਼ਮੀਨੀ ਨਤੀਜੇ: ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬ ਨੂੰ ਜਿਸ ਨਵੀਂ ਦਿਸ਼ਾ ਦੀ ਲੋੜ ਹੈ, ਉਹ ਭਾਜਪਾ ਕੋਲ ਹੈ ਜਿਹੜੇ ਮੁੱਦੇ ਅੱਜ ਚਰਚਾ ਵਿੱਚ ਹਨ, ਉਹ ਪਹਿਲਾਂ ਹੀ ਪੰਜਾਬ ਭਾਜਪਾ ਦੇ ਏਜੰਡੇ ਦਾ ਹਿੱਸਾ ਹਨ।

ਮੋਹਨ ਭਾਗਵਤ ਨੂੰ ਰੋਕਣ ਦੀ ਮੰਗ: ਕੈਨੇਡਾ ਦੇ ਲੋਕਤੰਤਰ ਦੀ ਪਰਖ ਜਾਂ ਵੋਟ-ਬੈਂਕ ਦੀ ਸਿਆਸਤ ਭਾਰਤ-ਵਿਰੋਧੀ ਬਿਆਨ ‘ਅਭਿਵਿਅਕਤੀ ਦੀ ਆਜ਼ਾਦੀ’ ਅਤੇ ਭਾਰਤ-ਪੱਖੀ ਆਵਾਜ਼ ‘ਖ਼ਤਰਾ’ ਕਿਉਂ?

ਜੰਤਰ-ਮੰਤਰ ਤੋਂ ਸੰਸਦ ਤੱਕ: ਅਸਹਿਮਤੀ, ਅਰਾਜਕਤਾ ਅਤੇ ਲੋਕਤੰਤਰ ਦੀ ਲਕਸ਼ਮਣ ਰੇਖਾ : ਪ੍ਰੋ. ਸਰਚਾਂਦ ਸਿੰਘ ਖਿਆਲਾ

ਤਰਕਸ਼ੀਲਾਂ ਕੁੜੀ ਨੂੰ ਓਪਰੀ ਸ਼ੈਅ ਦੇ ਡਰ ਤੋਂ ਮੁਕਤ ਕੀਤਾ

ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਭਾਜਪਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ; ਪੰਜਾਬ ਦੇ ਅਹਿਮ ਮੁੱਦਿਆਂ 'ਤੇ ਹੋਈ ਵਿਸਥਾਰਪੂਰਵਕ ਚਰਚਾ

ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ, ਭਾਰਤੀ ਸੁਰੱਖਿਆ ਏਜੰਸੀਆਂ ਹਰ ਚੁਣੌਤੀ ਲਈ ਸਮਰੱਥ: ਪ੍ਰੋ. ਸਰਚਾਂਦ ਸਿੰਘ ਖਿਆਲਾ

ਜਥੇਦਾਰ ਗੜਗੱਜ ਤੇ ਸ਼੍ਰੋਮਣੀ ਕਮੇਟੀ ਦੱਸੇ ਕਿ ਐਕਟ 1956 ਦੀ ਖੁੱਲ੍ਹੀ ਹਮਾਇਤ ਪਿੱਛੇ ਕਿਹੜੀ ਮਜਬੂਰੀ ਤੇ ਰਾਜਨੀਤੀ ਕੰਮ ਕਰ ਰਹੀ ਹੈ? : ਪ੍ਰੋ. ਸਰਚਾਂਦ ਸਿੰਘ ਖਿਆਲਾ

ਮਾਂ ਦਿਵਸ ਨੂੰ ਸਮਰਪਿਤ ਪਹਿਲਾ ਸਾਹਿਤਿਕ ਪ੍ਰੋਗਰਾਮ