Friday, February 07, 2025

International

ਕੈਨੇਡਾ ਦੇ PM ਟਰੂਡੋ ਪਹੁੰਚੇ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਹੱਥ ਜੋੜ ਕੇ ਬੁਲਾਈ ‘ਸਤਿ ਸ੍ਰੀ ਅਕਾਲ’

July 15, 2024 07:21 PM
SehajTimes

ਕੈਨੇਡਾ : ਕੈਨੇਡਾ ਦੇ ਟੋਰਾਂਟੋ ਦੇ ਰੋਜਰਸ ਸੈਂਟਰ ਸਟੇਡੀਅਮ ‘ਚ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਦੇ ਕੈਨੇਡਾ ਦੇ ਕੰਸਰਟ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹੁੰਚੇ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸਟੇਜ ‘ਤੇ ਦੇਖ ਕੇ ਦਿਲਜੀਤ ਨੇ ਪਹਿਲਾਂ ਉਨ੍ਹਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ ਅਤੇ ਬਾਅਦ ਵਿੱਚ PM ਟਰੂਡੋ ਨੂੰ ਗਲੇ ਲਗਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਦਿਲਜੀਤ ਦੇ ਕਰੂ ਮੈਂਬਰਾਂ ਨਾਲ ਖੂਬ ਮਸਤੀ ਕੀਤੀ।

ਟਰੂਡੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿਲਜੀਤ ਦੋਸਾਂਝ ਨਾਲ ਇੱਕ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ – “ਮੈਂ ਦਿਲਜੀਤ ਦੋਸਾਂਝ ਨੂੰ ਉਸਦੇ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਰੋਜਰਸ ਸੈਂਟਰ ਪਹੁੰਚਿਆ। ਕੈਨੇਡਾ ਇੱਕ ਮਹਾਨ ਦੇਸ਼ ਹੈ, ਜਿੱਥੇ ਪੰਜਾਬ ਦਾ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵੇਚੀਆਂ ਜਾ ਸਕਦੀਆਂ ਹਨ।

ਵਿਭਿੰਨਤਾ ਸਿਰਫ ਸਾਡੀ ਤਾਕਤ ਨਹੀਂ ਹੈ, ਇਹ ਸਾਡੀ ਮਹਾਸ਼ਕਤੀ ਹੈ।” ਟਰੂਡੋ ਨੇ ਰੋਜਰਸ ਸੈਂਟਰ ‘ਤੇ ਸਾਰੀਆਂ ਟਿਕਟਾਂ ਵੇਚਣ ‘ਤੇ ਦਿਲਜੀਤ ਨੂੰ ਵਧਾਈ ਵੀ ਦਿੱਤੀ। ਦਿਲਜੀਤ ਨੇ ਪੀਐੱਮ ਟਰੂਡੋ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ- ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਨੂੰ ਮਿਲਣ ਆ ਰਹੇ ਹੋ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਪਰੋਕਤ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

ਦਿਲਜੀਤ ਦੋਸਾਂਝ ਦੇ ਕੰਸਰਟ ‘ਚ 40 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ। ਉਕਤ ਸਟੇਡੀਅਮ ਬਹੁਤ ਵੱਡਾ ਹੈ ਅਤੇ ਅਜਿਹਾ ਕਦੇ-ਕਦਾਈਂ ਹੀ ਹੋਇਆ ਹੈ ਕਿ ਉਕਤ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹੋਣ, ਦਿਲਜੀਤ ਨੇ ਕੈਨੇਡਾ ‘ਚ ਇਤਿਹਾਸ ਰਚ ਦਿੱਤਾ ਹੈ। ਰੋਜਰਸ ਸੈਂਟਰ ਵਿੱਚ ਪੇਸ਼ਕਾਰੀ ਕਰਨ ਵਾਲਾ ਉਹ ਪਹਿਲਾ ਪੰਜਾਬੀ ਕਲਾਕਾਰ ਬਣ ਗਿਆ ਹੈ ਅਤੇ ਇਸ ਸਟੇਡੀਅਮ ਦੀਆਂ ਟਿਕਟਾਂ ਵਿਕ ਗਈਆਂ ਹਨ। ਇਸ ਨਾਲ ਉਸ ਨੇ ਪੰਜਾਬੀ ਇੰਡਸਟਰੀ ਦਾ ਮਾਣ ਵਧਾਇਆ ਹੈ 

Have something to say? Post your comment

 

More in International

ਟਰੰਪ ਦੇ ਹੁਕਮ ‘ਤੇ ਕੋਰਟ ਨੇ ਲਗਾਈ ਰੋਕ ਅਮਰੀਕਾ ‘ਚ ਜਨਮ ਲੈਣ ਵਾਲੇ ਬੱਚਿਆਂ ਨੂੰ ਮਿਲਦੀ ਰਹੇਗੀ ਨਾਗਰਿਕਤਾ

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ

ਕੈਨੇਡਾ ਪੜ੍ਹਨ ਗਏ ਭਾਰਤ ਦੇ 20 ਹਜ਼ਾਰ ਵਿਦਿਆਰਥੀ ਹੋਏ ਲਾਪਤਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਅਸਤੀਫਾ

USA ਦਾ ਕੈਲੀਫੋਰਨੀਆ ਸ਼ਹਿਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆ

ਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ; ਮੁੱਖ ਦੋਸ਼ੀ ਗ੍ਰਿਫਤਾਰ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਕੈਨੇਡਾ ਵੱਲੋਂ ਮੋਗਾ ਦੇ ਸਾਬਕਾ ਕੌਂਸਲਰ ਗੋਰਵਧਨ ਪੋਪਲੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ

ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ, ਕੌਰ ਇੰਮੀਗ੍ਰੇਸ਼ਨ ਸਟਾਫ਼ ਨੇ ਦਿੱਤੀ ਵਧਾਈ

ਪਿਓ-ਪੁੱਤ ਦਾ 19 ਸਾਲ ਮਗਰੋਂ ਹੋਇਆ ਮਿਲਾਪ

ਕੀਵੀ ਰੇਸਿੰਗ ਸਾਈਕਲਿਸਟ ਦੀ ਚੀਨ ਵਿੱਚ ਮੌਤ