Wednesday, June 26, 2024
BREAKING NEWS
ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਮੁੰਡਨ ਦੀ ਰਸਮ ਲਈ ਖੋਲ੍ਹੀ ਦੁਕਾਨਦਿਲ ਦਾ ਦੌਰਾ ਪੈਣ ਕਾਰਨ ਮੁਕੇਰੀਆਂ ਦਾ CRPF ਹੈੱਡ ਕਾਂਸਟੇਬਲ ਨਾਗਾਲੈਂਡ ‘ਚ ਹੋਇਆ ਸ਼ਹੀਦਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਤੁਰੰਤ ਰਾਹਤ ਦੇਣ ਤੋਂ ਕੀਤਾ ਇਨਕਾਰ ਅਗਲੀ ਸੁਣਵਾਈ 26 ਜੂਨ ਨੂੰਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾਚੰਡੀਗੜ੍ਹ ਦੇ Elante Mall ‘ਚ ਵੱਡਾ ਹਾਦਸਾਪੰਜਾਬ ‘ਚ ਗਹਿਰਾ ਹੋ ਸਕਦੈ ਬਿਜਲੀ ਸੰਕਟਅਟਾਰੀ-ਵਾਹਘਾ ਬਾਰਡਰ ‘ਤੇ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ, ਗਰਮੀ ਦੇ ਮੱਦੇਨਜ਼ਰ ਲਿਆ ਗਿਆ ਫੈਸਲਾਰਾਸ਼ਟਰਪਤੀ ਮੁਰਮੂ, PM ਮੋਦੀ ਨੇ ਪੱਛਮੀ ਬੰਗਾਲ ਰੇਲ ਹਾਦਸੇ ‘ਤੇ ਜਤਾਇਆ ਦੁੱਖMP ਕੰਗਨਾ ਰਣਾਉਤ ਦੇ ਏਅਰਪੋਰਟ ‘ਤੇ ਮਹਿਲਾ ਮੁਲਾਜ਼ਮ ਨੇ ਜੜਿਆ ਥੱਪੜ

International

ਸੈਰ ਦੌਰਾਨ ਔਰਤ ਨੂੰ ਮਿਲਿਆ ਖਜ਼ਾਨਾ

May 28, 2024 04:34 PM
SehajTimes

ਅਮਰੀਕਾ : ਚੈੱਕ ਗਣਰਾਜ ਦੇ ਕੁਟਨਾ ਹੋਰਾ ਸ਼ਹਿਰ ਵਿੱਚ ਸੈਰ ਲਈ ਨਿਕਲੀ ਇੱਕ ਔਰਤ ਨੂੰ ਅੱੱਧਖੜ ਉਮਰ ਦਾ ਖਜ਼ਾਨਾ ਮਿਲਿਆ ਹੈ। ਜਾਣਕਾਰੀ ਮੁਤਾਬਕ ਔਰਤ ਕੋਲੋਂ ਸਾਲ 1085 ਤੋਂ 1107 ਤੱਕ 2 ਹਜ਼ਾਰ 150 ਚਾਂਦੀ ਦੇ ਸਿੱਕੇ ਮਿਲੇ ਹਨ। ਪੁਰਾਤੱਤਵ ਵਿਗਿਆਨੀ ਫਿਲਿਪ ਵੇਲਮਸਕੀ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਸਿਆਸੀ ਅਸਥਿਰਤਾ ਦਾ ਮਾਹੌਲ ਸੀ ਤਾਂ ਸ਼ਾਇਦ ਇਹ ਖਜ਼ਾਨਾ ਜ਼ਮੀਨ ਵਿੱਚ ਦੱਬਿਆ ਹੋਇਆ ਸੀ। ਉਸ ਸਮੇਂ ਪ੍ਰਾਗ ਦੀ ਗੱਦੀ ਨੂੰ ਲੈ ਕੇ ਪ੍ਰੇਮਿਸਲ ਖ਼ਾਨਦਾਨ ਦੇ ਮੈਂਬਰਾਂ ਵਿੱਚ ਦੇਸ਼ ਵਿੱਚ ਵਿਵਾਦ ਚੱਲ ਰਿਹਾ ਸੀ। ਅਜਿਹੇ ਹਾਲਾਤ ਵਿੱਚ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਡਾਲਰ ਦਾ ਜਨਮ ਚੈੱਕ ਗਣਰਾਜ ਵਿੱਚ ਹੋਇਆ ਸੀ ਡਾਲਰ ਦਾ ਜਨਮ 500 ਸਾਲ ਪਹਿਲਾਂ 1520 ਵਿੱਚ ਜਾਖਿਮੋਵ ਸ਼ਹਿਰ ਵਿੱਚ ਹੋਇਆ ਸੀ। ਹਾਲਾਂਕਿ ਇਹ ਮੁਦਰਾ ਇੱਥੇ ਵੈਧ ਨਹੀਂ ਹੈ। ਇਸ ਦੀ ਨੀਂਹ ਸ਼ਹਿਰ ਦੇ ਰਾਈਲ ਮਿੰਟ ਹਾਊਸ ਮਿਊਜ਼ੀਅਮ ਵਿੱਚ ਰੱਖੀ ਗਈ ਸੀ। ਦੁਨੀਆ ਦੇ 31 ਦੇਸ਼ਾਂ ਨੇ ਜਾਂ ਤਾਂ ਇਸਨੂੰ ਆਪਣੀ ਅਧਿਕਾਰਤ ਕਰੰਸੀ ਘੋਸ਼ਿਤ ਕੀਤਾ ਜਾਂ ਆਪਣੀ ਕਰੰਸੀ ਦਾ ਨਾਮ ਬਦਲ ਕੇ ਡਾਲਰ ਕਰ ਲਿਆ। ਮਹਿਰਾਂ ਅਨੁਸਾਰ ਇਹ ਸਿੱਕੇ ਪ੍ਰਾਗ ਵਿੱਚ ਬਣਾਏ ਗਏ ਸਨ। ਇੱਥੋਂ ਉਹ ਬੋਹੇਮੀਆ ਵਿੱਚ ਆਯਾਤ ਕੀਤੇ ਗਏ ਹੋਣਗੇ। ਚੈੱਕ ਅਕੈਡਮੀ ਆਫ ਸਾਇੰਸਿਜ਼ ਦੇ ਪੁਰਾਤੱਤਵ ਵਿਭਾਗ ਨੇ ਦੱਸਿਆ ਕਿ ਚਾਂਦੀ ਤੋਂ ਇਲਾਵਾ ਇਹ ਸਿੱਕੇ ਤਾਂਬਾ, ਸੀਸਾ ਅਤੇ ਹੋਰ ਬਰੀਕ ਧਾਤਾਂ ਨੂੰ ਮਿਲਾ ਕੇ ਬਣਾਏ ਗਏ ਸਨ। ਅਮਰੀਕੀ ਡਾਲਰ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ ਜਦੋਂ ਕਿ ਚੈੱਕ ਗਣਰਾਜ ਦੀ ਮੌਜੂਦਾ ਮੁਦਰਾ ਕੋਰੁਨਾ ਹੈ। ਯੂਨੈਸਕੋ ਨੇ ਵੀ ਜ਼ਾਖਿਮੋਵ ਸ਼ਹਿਰ ਨੂੰ ਇਸਦੀ ਇਤਿਹਾਸਕ ਮਹਤੱਤਾ ਅਤੇ ਡਾਲਰ ਦੇ ਜਨਮ ਸਥਾਨ ਕਾਰਨ ਵਿਸ਼ਵ ਵਿਰਾਸਤੀ ਸਥਾਨ ਘੋਸ਼ਿਤ ਕੀਤਾ ਹੈ। ਹਾਲਾਂਕਿ ਮਾਹਰ ਇਸ ਕੰਟੇਨਰ ਦੇ ਹੇਠਲੇ ਹਿੱਸੇ ਨੂੰ ਖੋਜਨ ਵਿੱਚ ਕਾਮਯਾਬ ਰਹੇ। ਪੁਰਾਤੱਤਵ ਵਿਗਿਆਨੀ ਵੇਲਿਮਸਕੀ ਨੇ ਕਿਹਾ ਹੈ ਕਿ ਇਹ ਇੱਕ ਦਹਾਕੇ ਵਿੱਚ ਇੱਕ ਵਾਰ ਦੀ ਖੋਜ ਹੈ। ਕਿਉਂਕਿ ਇਹ 11 ਵੀਂ 12 ਵੀਂ ਸਦੀ ਵਿੱਚ ਬਣਾਈ ਗਈ ਸੀ, ਇਸ ਲਈ ਹੁਣ ਇਸਦੀ ਕੀਮਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ । ਪਰ ਫਿਰ ਵੀ ਇਹ ਲੱਖਾਂ ਦੀ ਲਾਟਰੀ ਜਿੱਦਣ ਵਰਗਾ ਹੈ।

 

Have something to say? Post your comment