Thursday, October 10, 2024
BREAKING NEWS
ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਸਾਉਣੀ ਸੀਜ਼ਨ 2024-25 ਲਈ ਕਸਟਮ ਮਿਲਿੰਗ ਪਾਲਿਸੀ ਨੂੰ ਪ੍ਰਵਾਨਗੀਮੋਹਾਲੀ ਜ਼ਿਲ੍ਹੇ ਦੇ ਕੁਝ ਖੇਤਰ ਵਿੱਚ ਭਲਕੇ ਬੰਦ ਰਹਿਣਗੇ ਸ਼ਰਾਬ ਦੇ ਠੇਕੇਪੰਜਾਬ ਪੁਲਿਸ ਵੱਲੋਂ ਜੱਸਾ ਬੁਰਜ ਗੈਂਗ ਦਾ ਪਰਦਾਫਾਸ਼ ਕਰਕੇ ਡਕੈਤੀ ਦੀ ਕੋਸ਼ਿਸ਼ ਨਾਕਾਮ; ਸਰਗਨੇ ਸਮੇਤ 4 ਗ੍ਰਿਫ਼ਤਾਰ, 4 ਪਿਸਤੌਲਾਂ ਬਰਾਮਦਪੰਜਾਬ ਰਾਜ ਚੋਣ ਕਮਿਸ਼ਨ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸਰਪੰਚ ਦੇ ਅਹੁਦਿਆਂ ਦੀ ਨਿਲਾਮੀ ਸਬੰਧੀ ਵਿਸਤ੍ਰਿਤ ਰਿਪੋਰਟ 24 ਘੰਟਿਆਂ ਦੇ ਅੰਦਰ-ਅੰਦਰ ਪੇਸ਼ ਕਰਨ ਲਈ ਕਿਹਾਮੋਹਾਲੀ ਦਾ ਡਰਾਈਵਿੰਗ ਟੈਸਟ ਟ੍ਰੈਕ 4 ਅਕਤੂਬਰ ਨੂੰ ਰਹੇਗਾ ਬੰਦ ਏਲਾਂਟੇ ਮਾਲ ‘ਚ ਅਚਾਨਕ ਟਾਈਲਾਂ ਡਿਗੱਣ ਨਾਲ 13 ਸਾਲਾ ਬਾਲ ਅਦਾਕਾਰਾ ਜ਼ਖਮੀਬੱਬੂ ਮਾਨ 'ਤੇ ਗਿੱਪੀ ਗਰੇਵਾਲ ਨੂੰ ਛੱਡ ਕਈ ਗਾਇਕਾਂ ਦੀ ਸੁਰੱਖਿਆ ਲਈ ਵਾਪਿਸਭਗਵੰਤ ਮਾਨ ਦੀ ਸਿਹਤ ਪੂਰੀ ਤਰ੍ਹਾਂ ਠੀਕਮਾਲੇਰਕੋਟਲਾ ਦੀਆਂ 176 ਗ੍ਰਾਮ ਪੰਚਾਇਤ ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੇ ਸਥਾਨਾਂ ਦਾ ਵੇਰਵਾ ਜਾਰੀਮਾਲੇਰਕੋਟਲਾ ਦੇ ਬਲਾਕਾਂ ਦੀਆਂ ਪੰਚਾਇਤਾਂ ਦਾ ਸਡਿਊਲ ਜਾਰੀ

International

ਟਾਈਟੈਨਿਕ ਦਾ ਮਲਬਾ ਦੇਖਣ ਜਾਵੇਗਾ ਇੱਕ ਹੋਰ ਅਰਬਪਤੀ

May 28, 2024 03:16 PM
SehajTimes

ਅਮਰੀਕਾ : ਟਾਈਟੈਨਿਕ ਜਹਾਜ਼ ਦੇ ਮਲਬੇੇ ਨੂੰ ਸਮੁੰਦਰ ’ਚ ਫਟਣ ਤੋਂ ਬਾਅਦ ਦਿਖਾਉਣ ਗਈ ਟਾਈਟਨ ਪਣਡੁੱਬੀ ਦੇ 11 ਮਹੀਨੇ ਬਾਅਦ ਹੁਣ ਇੱਕ ਹੋਰ ਅਮਰੀਕੀ ਅਰਬਪਤੀ ਅਜਿਹਾ ਹੀ ਕਰਨ ਜਾ ਰਿਹਾ ਹੈ। ਅਮਰੀਕਾ ਰੀਅਲ ਅਸਟੇਟ ਅਰਬਪਤੀ ਲੈਰੀ ਕੋਨਰ ਇਸ ਯਾਤਰਾ ਲਾਹੇ ਦੇ ਨਾਲ ਹੋਣਗੇ। ਇਸ ਤੋਂ ਪਹਿਲਾਂ ਪਿਛਲੇ ਸਾਲ 18 ਜੂਨ ਨੂੰ ਟਾਈਟਨ ਪਣਡੁੱਬੀ ਐਟਲਾਂਟਿਕ ਮਹਾਸਾਗਰ ’ਚ 12 ਹਜ਼ਾਰ ਫੁੱਟ ਦੀ ਉਚਾਈ ’ਤੇ ਡੁੱਬ ਗਈ ਸੀ। ਇਸ ਤੋਂ ਤੁਰੰਤ ਬਾਅਦ ਇਹ ਲਾਪਤਾ ਹੋ ਗਿਆ । 4 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ 22 ਜੂਨ ਨੂੰ ਟਾਈਟੈਨਿਕ ਜਹਾਜ਼ ਤੋਂ 1600 ਮੀਟਰ ਦੂਰ ਇਸ ਦਾ ਮਲਬਾ ਮਿਲਿਆ । ਇਸ ਵਿੱਚ ਸੈੈਲਾਨੀ ਅਤੇ ਇੱਕ ਪਾਇਲਟ ਸੀ। ਇਸ ਦੇ ਲਈ ਕੋਨਰ ਨੇ ਟ੍ਰਾਈਟਨ 4000/2 ਐਕਸਪਲੋਰਰ ਨਾਂ ਦਾ ਸਬਮਰਸੀਬਲ ਡਿਜ਼ਾਈਨ ਕੀਤਾ ਹੈ। ਇਸ ਦੀ ਕੀਮਤ 166 ਕਰੋੜ ਰੁਪਏ ਹੈ। ਇਹ ਸਮੁੰਦਰ ’ਚ 4 ਹਜ਼ਾਰ ਮੀਟਰ ਦੀ ਡੂੰਘਾਈ ਤੱਕ ਜਾ ਸਕਦਾ ਹੈ। ਇਸ ਲਈ ਇਸ ਨੂੰ 4000 ਦਾ ਨਾਂ ਦਿੱਤਾ ਗਿਆ ਹੈ। ਟ੍ਰਾਈਟਨ ਪਣਡੁੱਬੀ ਕਦੋਂ ਆਪਣੀ ਯਾਤਰਾ ’ਤੇ ਜਾਵੇਗੀ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਪਣਡੁੁੱਬੀ ਓਸ਼ਨ ਗੇਟ ਕੰਪਨੀ ਦੀ ਟਾਈਟਨ ਸਬਮਰਸੀਬਲ ਸੀ। ਇਸ ਦਾ ਅਕਾਰ ਇੱਕ ਟੱਰਕ ਦੇ ਬਰਾਬਰ ਸੀ। ਇਹ 22 ਫੁੱਟ ਲੰਬਾ ਅਤੇ 9.2 ਫੁੱਟ ਚੌੜਾ ਸੀ। ਪਣਡੁੱਬੀ ਕਾਰਬਨ ਫਾਈਬਰ ਦੀ ਬਣੀ ਹੋਈ ਸੀ। ਟਾਈਟੈਨਿਕ ਦੇ ਮਲਬੇ ਨੂੰ ਦੇਖਣ ਲਈ ਪ੍ਰਤੀ ਵਿਅਕਤੀ 2 ਕਰੋੜ ਰੁਪਏ ਦੀ ਫੀਸ ਵਸੂਲੀ ਗਈ ਸੀ। ਇਸ ਪਣਡੁੱਬੀ ਦੀ ਵਰਤੋਂ ਸਮੁੰਦਰ ਵਿੱਚ ਖੋਜ ਅਤੇ ਸਰਵੇਖਣ ਲਈ ਵੀ ਕੀਤੀ ਜਾਂਦੀ ਸੀ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੂੰ ਦਿੱਤੇ ਇੰਟਰਵਿਊ ਵਿੱਚ ਲੈਰੀ ਨੇ ਕਿਹਾ, ਉਹ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਸਮੁੰਦਰ ਕਿੰਨਾ ਸ਼ਕਤੀਸ਼ਾਲੀ ਹੈ ਅਤੇ ਨਾਲ ਹੀ ਇਹ ਕਿੰਨਾ ਖੂਬਸੂਰਤ ਹੈ। ਜੇਕਰ ਤੁਸੀਂ ਸਹੀ ਕਦਮ ਚੁੱਕਦੇ ਹੋ ਤਾਂ ਇੱਕ ਯਾਤਰਾ ਜ਼ਿੰਦਗੀ ਪ੍ਰਤੀ ਤੁਹਾਡਾ ਨਜ਼ਰੀਆ ਬਦਲ ਸਕਦੀ ਹੈ।

 

 

Have something to say? Post your comment